ਕੈਚ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੈਚ, (ਅੰਗਰੇਜ਼ੀ : Catch<ਫ਼ਰਾਂਸੀਸੀ : Cachier; ਲਾਤੀਨੀ : Captiare√Capere=ਲੈਣਾ) \ ਪੁਲਿੰਗ : ੧. ਪਕੜਨ ਦੀ ਕਿਰਿਆ, ਵਿਸ਼ੇਸ਼ ਕਰਕੇ ਹਵਾ ਵਿੱਚ ਉੜਦੀ ਕਿਸੇ ਚੀਜ਼ ਨੂੰ; ੨. ਕ੍ਰਿਕਟ ਦੀ ਖੇਡ ਵਿੱਚ ਗੇਂਦ ਬੋਚਣ ਦੀ ਕਿਰਿਆ (ਲਾਗੂ ਕਿਰਿਆ : ਹੋਣਾ, ਕਰਨਾ)
–ਕੈਚ ਆਊਟ, ਵਿਸ਼ੇਸ਼ਣ : ਕ੍ਰਿਕਟ ਦੀ ਖੇਡ ਵਿੱਚ ਖਿਲਾੜੀ ਦਾ ਬੱਲੇ ਤੋਂ ਬੁੜ੍ਹਕੀ ਗੇਂਦ ਬੋਚੇ ਜਾਣ ਕਰਕੇ ਆਊਟ ਹੋਣਾ
–ਕੈਚ ਵਰਡ, ਪੁਲਿੰਗ : ਡਿਕਸ਼ਨਰੀ ਜਾਂ ਸਾਈਕਲੋਪੀਡੀਆ ਦੇ ਉਪਰਲੇ ਸਿਰਿਆਂ ਦਿੱਤੇ ਹੋਏ ਸੰਕੇਤ–ਸ਼ਬਦ ਜਿਹੜੇ ਪਹਿਲੇ ਕਾਲਮ ਦੇ ਉਪਰਲੇ ਤੇ ਦੂਜੇ ਕਾਲਮ ਦੇ ਅੰਤਮ ਸ਼ਬਦ ਨੂੰ ਦਰਸਾਉਂਦੇ ਹਨ, Catch word
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-30-04-06-27, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First