ਕੋਕਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਕਾ (ਨਾਂ,ਪੁ) ਵਿੰਨ੍ਹੇ ਹੋਏ ਨੱਕ ਦੇ ਬਰੀਕ ਛੇਕ ਵਿੱਚ ਅੱਗੋਂ ਗੋਲ ਪੱਥੇ ਅਤੇ ਨਾਸ ਦੇ ਅੰਦਰਵਾਰ ਕੋਲੀ ਕੱਸ ਕੇ ਪਾਉਣ ਵਾਲਾ ਸੋਨੇ ਜਾਂ ਚਾਂਦੀ ਦਾ ਭੂਖਣ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੋਕਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਕਾ 1 [ਨਾਂਪੁ] ਲੋਂਗ ਦੀ ਸ਼ਕਲ ਦਾ ਗਹਿਣਾ; ਟੋਪੀਦਾਰ ਕਿੱਲ 2 [ਨਾਂਪੁ] ਦੱਖਣੀ ਅਮਰੀਕਾ ਦੀ ਇੱਕ ਝਾੜੀ ਜਿਸਦੀਆਂ ਸੁੱਕੀਆਂ ਪੱਤੀਆਂ ਚਾਹ ਪੱਤੀਆਂ ਵਾਂਗ ਉਤੇਜਨਾ ਦਿੰਦੀਆਂ ਹਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10252, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੋਕਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋਕਾ. ਸੰਗ੍ਯਾ—ਲੋਹੇ ਦੀ ਮੇਖ਼. ਪਰੇਗ। ੨ ਤੁ ਦਾਈ ਦਾ ਪੁੱਤ. ਆਇਆ ਦਾ ਬੇਟਾ. “ਪਾਤਸ਼ਾਹ ਦਾ ਕੋਕਾ ਰਹਿੰਦਾ ਸੀ.” (ਜਸਭਾਮ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋਕਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਕੋਕਾ : ਇਹ ਇਰਿਥ੍ਰਾੱਜਾਈਲੇਸੀ ਕੁਲ ਦੀ ਇਕ ਊਸ਼ਣ-ਖੰਡੀ ਝਾੜੀ ਦਾ ਨਾਂ ਹੈ। ਇਸ ਦੇ ਪੱਤਿਆਂ ਤੋਂ ਕੋਕੇਨ ਦਵਾਈ ਪ੍ਰਾਪਤ ਕੀਤੀ ਜਾਂਦੀ ਹੈ (ਵੇਖੋ ਕੋਕੇਨ)। ਇਨ੍ਹਾਂ ਪੌਦਿਆਂ ਦਾ ਮੂਲ ਸਥਾਨ ਪੀਰੂ ਅਤੇ ਬੋਲੀਵੀਆ ਦੇਸ਼ ਹਨ। ਹੁਣ ਇਹ ਪੌਦੇ ਅਫ਼ਰੀਕਾ, ਉੱਤਰ-ਦੱਖਣੀ ਅਮਰੀਕਾ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿਚ ਕਾਸ਼ਤ ਕੀਤੇ ਜਾਂਦੇ ਹਨ। ਇਸ ਦਾ ਪੌਦਾ ਲਗਭਗ 2.4 ਮੀ. ਤੱਕ ਉੱਚਾ ਹੁੰਦਾ ਹੈ ਅਤੇ ਇਸ ਦੇ ਪੱਤੇ ਅੰਡਾਕਾਰ ਅਤੇ ਤਿੱਖੇ ਸਿਰਿਆਂ ਵਾਲੇ ਹੁੰਦੇ ਹਨ। ਇਸ ਦੇ ਛੋਟੇ ਛੋਟੇ ਫ਼ੁੱਲ, ਜਿਨ੍ਹਾਂ ਦੀਆਂ ਪੀਲੀਆਂ-ਚਿੱਟੀਆਂ ਪੰਖੜੀਆਂ ਹੁੰਦੀਆਂ ਹਨ, ਛੋਟੀਆਂ ਡੰਡੀਆਂ ਨਾਲ ਸਮੂਹਾਂ ਵਿਚ ਲਗਦੇ ਹਨ। ਇਸ ਦਾ ਫ਼ਲ ਲਾਲ ਰੰਗ ਦਾ ਬੈਰੀ ਦੀ ਸ਼ਕਲ ਵਿਚ ਹੁੰਦਾ ਹੈ।
ਇੱਥੋਂ ਦੇ ਵਸਨੀਕ ਕੋਕਾ ਦੇ ਪੱਤਿਆਂ ਨੂੰ ਚੂਨੇ ਅਤੇ ਕੁਝ ਪੌਦਿਆਂ ਦੀ ਸੁਆਹ ਨਾਲ ਮਿਲਾਕੇ ਚਬਾਉਂਦੇ ਹਨ। ਦਰਮਿਆਨੀ ਜਿਹੀ ਮਾਤਰਾ ਵਿਚ ਲਿਆ ਗਿਆ ਕੋਕਾ, ਥਕਾਵਟ ਘਟਾਉਂਦਾ ਅਤੇ ਖ਼ੁਰਾਕ ਤੇ ਪਾਣੀ ਤੋਂ ਬਿਨਾਂ ਵੀ ਕੰਮ ਕਰਨ ਦੀ ਸਮਰਥਾ ਪ੍ਰਦਾਨ ਕਰਦਾ ਹੈ। ਕੋਕਾ ਚਬਾਉਣ ਦੀ ਆਦਤ ਜਿਹੀ ਪੈ ਜਾਂਦੀ ਹੈ, ਜਿਸ ਨਾਲ ਕਮਜ਼ੋਰੀ ਹੋ ਜਾਂਦੀ ਹੈ ਅਤੇ ਕਈ ਹਾਲਤਾਂ ਵਿਚ ਮੌਤ ਵੀ ਹੋ ਜਾਂਦੀ ਹੈ। ਇਸ ਤੋਂ ਤਿਆਰ ਕੀਤੀ ਕੋਕੇਨ ਇਕ ਸਫ਼ਲ ਸਥਾਨਕ ਅਨੈੱਸਥੀਜ਼ੀਆ ਵਜੋਂ ਵਰਤੀ ਜਾਂਦੀ ਹੈ।
ਕੋਕਾ ਦੀ ਵਰਤੋਂ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਹੋਈਆਂ ਹਨ। ਇਸ ਪੌਦੇ ਦੀ ਖੋਜ ਅਤੇ ਲੱਛਣਾਂ ਬਾਰੇ ਜਾਣਕਾਰੀ ਅਜੇ ਵੀ ਗੁੰਝਲ ਬਣੀ ਹੋਈ ਹੈ। ਸ਼ਾਹੀ ਘਰਾਣਿਆਂ ਦੇ ਲੋਕ ਇਸ ਨੂੰ ਬਹੁਤ ਚੰਗਾ ਸਮਝਦੇ ਸਨ, ਇੱਥੋਂ ਤੱਕ ਕਿ ਉਨ੍ਹਾਂ ਨੇ ਇਸ ਨੂੰ ਸ਼ਾਹੀ ਪ੍ਰਤੀਕ ਵਜੋਂ ਵਰਤਿਆ ਹੈ।
ਹ. ਪੁ.– ਐਨ. ਬ੍ਰਿ. ਮਾ. 2 : 1025; ਮੈਕ. ਐਨ. ਸ. ਟ. 3 : 248; ਇਕਨਾਮਿਕ ਬਾਟਨੀ : 278
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no
ਕੋਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਕਾ, (ਸੰਸਕ੍ਰਿਤ : कीलिका=ਮੇਖ) \ ਪੁਲਿੰਗ : ੧. ਬਹੁਤ ਨਿੱਕਾ ਕਿੱਲ ਜਾਂ ਮੇਖ; ੨. ਛੋਟੀ ਪਿੱਤਲ ਦੀ ਟੋਪੀਦਾਰ ਪੇਗ; ੩. ਨੱਕ ਵਿੱਚ ਪਾਉਣ ਵਾਲਾ ਮੇਖ ਵਰਗਾ ਗਹਿਣਾ ਜਿਸ ਦੀ ਸ਼ਕਲ ਲੌਂਗ ਵਰਗੀ ਹੁੰਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-01-21-57, ਹਵਾਲੇ/ਟਿੱਪਣੀਆਂ:
ਕੋਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਕਾ, (ਅੰਗਰੇਜ਼ੀ : Coca; ਸਪੈਨਿਸ਼ : Quichua) \ ਪੁਲਿੰਗ : ਦੱਖਣੀ ਅਮਰੀਕਾ ਦਾ ਇੱਕ ਰੁੱਖ ਜਿਸ ਦੀਆਂ ਸੁੱਕੀਆਂ ਪੱਤੀਆਂ ਚਾਹ ਜਾਂ ਕਾਹਵੇ ਦੀ ਤਰ੍ਹਾਂ ਉਤੇਜਕ ਹੁੰਦੀਆਂ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-01-22-13, ਹਵਾਲੇ/ਟਿੱਪਣੀਆਂ:
ਕੋਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋਕਾ, (ਤੁਰਕੀ) \ ਪੁਲਿੰਗ : ਦਾਈ ਦਾ ਪੁੱਤਰ, ਦੁੱਧ ਚੁੰਘਾਵੀ ਦਾ ਬੇਟਾ : ‘ਦਾਵਾ ਦੁੱਧ ਪੀਲਾਇਆ ਪਾਤਸਾਹਾ ਕੋਕਾ ਭਾਵੰਧਾ, ਲੂਣ ਖਾਇ ਪਾਤਿਸ਼ਾਹ ਦਾ ਕੋਕਾ ਚਾਕਰ ਹੋਇ ਵਲੰਦਾ’
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-05-01-23-00, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First