ਕਫ਼ਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਫ਼ਨ (ਨਾਂ,ਪੁ) ਮੁਰਦਾ ਦੇਹ ਨੂੰ ਲਪੇਟਣ ਵਾਲਾ ਕੱਪੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਫ਼ਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਫ਼ਨ [ਨਾਂਪੁ] ਮੁਰਦੇ ਉੱਤੇ ਅੰਤਮ ਸੰਸਕਾਰ ਜਾਂ ਦਫ਼ਨਾਉਣ ਸਮੇਂ ਪਾਇਆ ਜਾਣ ਵਾਲ਼ਾ ਕੱਪੜਾ , ਖੱਫਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਫ਼ਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਫ਼ਨ. ਅ਼ ਸੰਗ੍ਯਾ—ਖੱਫਣ. ਮੁਰਦੇ ਉੱਪਰ ਪਾਉਣ ਦਾ ਵਸਤ੍ਰ. “ਅਬ ਆਛੋ ਤਿਹ ਕਫਨ ਬਨੈਯੈ.” (ਚਰਿਤ੍ਰ ੩੭)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਫ਼ਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਫ਼ਨ (ਅਰਬੀ : ਕਫ਼ਨ) \ ਪੁਲਿੰਗ : ਖੱਫਣ, ਕੱਪੜਾ ਜਿਸ ਵਿੱਚ ਮੁਰਦੇ ਨੂੰ ਵਲ੍ਹੇਟ ਕੇ ਦਫਨਾਇਆ ਜਾਂ ਅੰਤਿਮ ਸੰੰਸਕਾਰ ਲਈ ਲਿਜਾਇਆ ਜਾਂਦਾ ਹੈ 

–ਕਫ਼ਨ ਸਿਰ ਤੇ ਬੰਨ੍ਹਣਾ, ਮੁਹਾਵਰਾ : ਮਰਨ ਜਾਂ ਸ਼ਹੀਦੀ ਲਈ ਤਿਆਰ ਹੋਣਾ; ੨. ਜਾਣ ਹੀਲਣ ਲਈ ਤਿਆਰ ਹੋਣਾ
 
–ਕਫ਼ਨ ਕਾਠ,ਕਫ਼ਨ ਕਾਠੀ  ਪੁਲਿੰਗ / ਇਸਤਰੀ ਲਿੰਗ : ਮੁਰਦੇ ਨੂੰ ਦਫਨਾਉਣ ਜਾਂ ਸਸਕਾਰਣ ਦਾ ਸਾਮਾਨ 
 
–ਕਫ਼ਨ ਚੋਰ, ਪੁਲਿੰਗ : ੧. ਉਹ ਚੋਰ ਜੋ ਕਬਰ ਪੁੱਟ ਕੇ ਮੁਰਦਿਆਂ ਦੇ ਕਫ਼ਨ ਲਾਹ ਲੈਂਦਾ ਹੈ; ੩. ਕਮੀਨਾ ਆਦਮੀ, ਨਿੱਜਸ
 
–ਕਫ਼ਨ,ਦਫਨ, ਪੁਲਿੰਗ : ੧. ਅੰਤਮ ਸੰਸਕਾਰ, ਕਿਰਿਆ ਕਰਮ; ੨. ਮੁਰਦੇ ਨੂੰ ਦਫਨਾਉਣ ਜਾਂ ਸਸਕਾਰਨ ਦੀ ਕਿਰਿਆ; ੩. ਦਫਨਾਉਣ ਜਾਂ ਸਸਕਾਰਨ ਦਾ ਸਾਮਾਨ
 
–ਕਫ਼ਨ ਨਸੀਬ ਨਾ ਹੋਣਾ,ਮੁਹਾਵਰਾ : ਬੁਰੇ ਹਾਲੀਂ ਮਰਨਾ, ਦੁਰਦਸ਼ਾ ਵਿੱਚ ਮਰਨਾ
 
–ਕਫ਼ਨ ਨਾ ਮਿਲਣਾ, ਮੁਹਾਵਰਾ : ਕਫ਼ਨ ਨਸੀਬ ਨਾ ਹੋਣਾ 
 
–ਕਫ਼ਨ ਪਾੜ (ਫਾੜ) ਕੇ ਉਠਣਾ, ਮੁਹਾਵਰਾ : ੧. ਮੁਰਦੇ ਦਾ ਜੀ ਉਠਣਾ; ੨. ਕਿਆਮਤ ਸਮਝ ਕੇ ਮੁਰਦੇ ਦਾ ਉਠ ਖੜੋਣਾ; ੩. ਕੁੰਭ ਕਰਨੀ ਨੀਂਦ ’ਚੋਂ ਉਠਣਾ
 
–ਕਫ਼ਣ ਪਾੜ (ਫਾੜ) ਕੇ ਬੋਲਣਾ, ਮੁਹਾਵਰਾ : ਉਬੜਵਾਹੇ ਬੋਲਣਾ, ਅਚਾਨਕ ਚੀਕਾਂ ਮਾਰ ਕੇ ਉਠਣਾ 
 
–ਕਫ਼ਨ ਵੇਚਣੋਂ ਵੀ ਸ਼ਰਮ ਨਾ ਕਰਨਾ,ਮੁਹਾਵਰਾ : ਬਹੁਤੇ ਕੰਜੂਸ ਆਦਮੀ ਲਈ ਵਰਤਿਆ ਜਾਂਦਾ ਹੈ,ਬਹੁਤਾ ਹੀ ਕੰਜੂਸ ਹੋਣਾ
 
–ਇਕੇ ਤਾਂ ਮੁਰਦਾ ਬੋਲੇ ਨਾ, ਇਕੇ ਤਾਂ ਕਫ਼ਨ ਪਾੜੇ (ਫਾੜੇ) ਅਖੌਤ : ਜਾਂ ਚੁੱਪ ਰਹਿਣਾ ਜਾਂ ਜਦੋਂ ਬੋਲਣਾ ਮੰਦਾ ਬੋਲਣਾ
 
–ਮੁਰਦਾ ਬੋਲੇ ਕਫ਼ਨ ਪਾੜੇ(ਫਾੜੇ) ,ਅਖੌਤ : ਬੁਰੇ ਆਦਮੀ ਦੀ ਬੁਰੀ ਭਾਖਿਆ
 
–ਮੁਰਦੇ ਤੋਂ ਕਫ਼ਨ ਲਾਹੁਣਾ, ਮੁਹਾਵਰਾ : ਬਹੁਤ ਨੀਚ ਕੰਮ ਕਰਨਾ 
 
–ਮੋਈ ਰੀਝਾਂ ਨਾਲ ਕਫ਼ਨ ਭੂਰੇ ਦਾ, (ਪੋਠੋਹਾਰੀ) ਅਖੌਤ : ਇੱਛਿਆ ਅਨੁਸਾਰ ਫਲ ਨਸੀਬ ਨਾ ਹੋਣਾ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-10-07-46-21, ਹਵਾਲੇ/ਟਿੱਪਣੀਆਂ:

ਕਫ਼ਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਫ਼ਨ, (ਅੰਗਰੇਜ਼ : Coffin; ਲਾਤੀਨੀ : Cophinus=ਟੋਕਰੀ; ਯੂਨਾਨੀ, Kophinos) \ ਪੁਲਿੰਗ : ਸੰਦੂਕ ਜਿਸ ਵਿੱਚ ਮੁਰਦੇ ਨੂੰ ਬੰਦ ਕਰ ਕੇ ਦਫਨਾਇਆ ਜਾਂਦਾ ਹੈ, ਤਾਬੂਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-10-07-47-22, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.