ਕੰਠ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਠ (ਨਾਂ,ਪੁ) ਵੇਖੋ : ਸੰਘ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੰਠ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਠ [ਨਾਂਪੁ] ਗਲ਼, ਸੰਘ , ਗਰਦਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15613, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੰਠ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਠ. ਸੰ. कण्ठ. ਸੰਗ੍ਯਾ—ਗਲਾ. ਗਲ। ੨ ਗ੍ਰੀਵਾ. ਗਰਦਨ. “ਕੰਠ ਰਮਣੀਯ ਰਾਮ ਰਾਮ ਮਾਲਾ.” (ਸਹਸ ਮ: ੫) ੩ ਕਿਨਾਰਾ. ਤਟ. ਕੰਢਾ. “ਕੰਠੇ ਬੈਠੀ ਗੁਰਸਬਦਿ ਪਛਾਨੈ.” (ਮਲਾ ਅ: ਮ: ੧) ੪ ਕੰਠਧੁਨਿ. “ਕੋਕਿਲ ਸੋ ਕੰਠ.” (ਕ੍ਰਿਸਨਾਵ) ੫ ਵਿ—ਹਿ਼ਫ਼. ਕੰਠਾਗ੍ਰ. “ਗੁਰੁਬਾਨੀ ਕੋ ਕੰਠ ਕਰੀਜੈ.” (ਗੁਪ੍ਰਸੂ) ਦੇਖੋ, ਕੰਠਾਗ੍ਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਠ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕੰਠ (ਸੰ.। ਸੰਸਕ੍ਰਿਤ ਕਣਠੑ) ੧. ਗਲਾ। ਯਥਾ-ਕੰਠ ਰਮਣੀਯ ਰਾਮ ਰਾਮ ਮਾਲਾ’ ਗਲੇ ਵਿਚ ਸੁੰਦਰ ਰਾਮ ਨਾਮ ਰੂਪੀ ਮਾਲਾ।
੨. ਕੰਠ ਲਗਾਉਣਾ ਮੁਹਾਵਰਾ ਹੈ, ਜੱਫੀ ਪਾਣ ਤੋਂ। ਯਥਾ-‘ਅਪਣੇ ਦਾਸ ਕਉ ਕੰਠਿ ਲਗਾਵੈ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕੰਠ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਠ, (ਸੰਸਕ੍ਰਿਤ : कण्ठ) \ ਪੁਲਿੰਗ : ੧. ਗਲਾ, ਸੰਘ; ੨. ਗਲ, ਗਰਦਨ; ੩. ਗਲੇ ਦੀ ਆਵਾਜ਼, ਘੰਡੀ. ਹਿਫਜ਼, ਕੰਠਾਗ੍ਰ
–ਕੰਠ –ਅੱਖਰ, ਪੁਲਿੰਗ : ਗਲੇ ਵਿਚੋਂ ਨਿਕਲਣ ਵਾਲਾ ਅੱਖਰ ਜਿਵੇਂ- ਕ, ਖ, ਗ, ਘ, ਙ
–ਕੰਠਹਾਰ, ਪੁਲਿੰਗ : ੧. ਕੰਠਾ, ਗਲ ਦਾ ਹਾਰ; ੨. ਖਹਿੜੇ ਪਿਆ ਆਦਮੀ
–ਕੰਠ ਹੋਣਾ, ਮੁਹਾਵਰਾ : ਜ਼ੁਬਾਨੀ ਯਾਦ ਹੋਣਾ, ਚੇਤੇ ਹੋਣਾ
–ਕੰਠ ਕਰਨਾ,ਕੰਠ ਕਰ ਲੈਣਾ, ਮੁਹਾਵਰਾ : ਜ਼ੁਬਾਨੀ ਯਾਦ ਕਰਨਾ, ਮੂੰਹ ਜ਼ੁਬਾਨੀ ਕਰਨਾ, ਚੇਤੇ ਕਰਨਾ, ਰਟਣਾ
–ਕੰਠਤਲਾ, ਵਿਸ਼ੇਸ਼ਣ : ਤਾਲੂ ਚੋਂ ਨਿਕਲਣ ਵਾਲਾ (ਅੱਖਰ)
–ਕੰਠ ਬੋਲਣਾ, ਕਿਰਿਆ ਅਕਰਮਕ : ਘੰਡ ਬੋਲਣਾ, ਘੁਰੜੂ ਵੱਜਣਾ, ਜਾਨ ਟੁਟਣ ਦਾ ਸਮਾਂ ਆ ਪਹੁੰਚਣਾ, ਮਰਨ ਵੇਲੇ ਦੇ ਆਖਰੀ ਸਵਾਸਾं ਦਾ ਸੀਨੇ ਦੀ ਬਲਗਮ ਕਾਰਣ ਆਵਾਜ਼ ਪੈਦਾ ਕਰਨਾ
–ਕੰਠਮਾਲਾ, ਇਸਤਰੀ ਲਿੰਗ : ੧. ਇੱਕ ਰੋਗ ਜਿਸ ਕਾਰਣ ਗਲ ਵਿੱਚ ਲੜੀਵਾਰ ਗਿਲ੍ਹਟੀਆਂ ਨਿਕਲ ਆਉਂਦੀਆਂ ਹਨ, ਗਲਹੀਰਾਂ, ਹਜ਼ੀਰਾਂ; ੨. ਕੰਠ ਦਾ ਹਾਰ, ਗਲ ਵਿੱਚ ਪਾਉਣ ਵਾਲੀ ਮਾਲਾ
–ਕੰਠਰੋਧ, ਪੁਲਿੰਗ : ਗਲਾ ਰੁਕ ਜਾਣ ਦਾ ਭਾਵ
–ਕੰਠ ਲਗਣਾ, ਮੁਹਾਵਰਾ : ਗਲੇ ਮਿਲਣਾ
–ਕੰਠ ਲਾਉਣਾ, ਮੁਹਾਵਰਾ : ਗਲ ਨਾਲ ਲਾਉਣਾ, ਪਿਆਰ ਕਰਨਾ, ਆਪਣਾ ਬਣਾ ਲੈਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2886, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-19-03-13-25, ਹਵਾਲੇ/ਟਿੱਪਣੀਆਂ:
ਕੰਠ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਠ, (ਸੰਸਕ੍ਰਿਤ : कण्ठ) \ ਵਿਸ਼ੇਸ਼ਣ : ੧. ਖੁੰਢਾ, ਕੁੰਦ; ੨. ਮੋਟੀ ਅਕਲ ਦਾ, ਜਿਸ ਦੀ ਅਕਲ ਤੇਜ਼ ਨਾ ਹੋਵੇ, ਕੁੰਦ ਜ਼ਿਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-02-04-28-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First