ਕੰਡਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਡਾ (ਨਾਂ,ਪੁ) 1 ਝਾੜ ਜਾਂ ਕੰਡਿਆਲੇ ਰੁੱਖ ਦੀ ਸ਼ਾਖ਼ ਵਿੱਚੋਂ ਉਭਰਿਆ ਬਾਰੀਕ ਤਿੱਖਾ ਨੁਕੀਲਾ ਸੂਆ 2 ਵੱਡੀ ਤੱਕੜੀ ਜਿਸਦੀ ਡੰਡੀ ਦੇ ਵਿਚਕਾਰ ਲੱਗੀ ਸੂਈ ਪੱਲਿਆਂ ਦੇ ਸਾਵੇਂ ਹੋਣ ਦੀ ਸੂਚਨਾ ਦੇਵੇ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਡਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਡਾ 1 [ਨਾਂਪੁ] ਸੂਲ 2 [ਨਾਂਪੁ] ਵਸਤਾਂ ਤੋਲਣ ਵਾਲ਼ੀ ਮਸ਼ੀਨ 3 [ਨਾਂਇ] ਮੱਛੀ ਦੀ ਹੱਡੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਡਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਡਾ. ਸੰਗ੍ਯਾ—ਕੰਟਕ. ਕਾਂਟਾ. “ਤਿਨ ਅੰਤਰਿ ਹਉਮੈ ਕੰਡਾ ਹੇ.” (ਸੋਹਿਲਾ) “ਕੰਡਾ ਪਾਇ ਨ ਗਡਹੀ ਮੂਲੇ.” (ਮਾਰੂ ਸੋਲਹੇ ਮ: ੧) ੨ ਖੂਹ ਵਿੱਚੋਂ ਡਿਗੀ ਵਸਤੁ ਕੱਢਣ ਲਈ ਲੋਹੇ ਦਾ ਕਾਂਟੇਦਾਰ ਕੁੰਡਾ। ੩ ਤਰਾਜ਼ੂ ਦਾ ਕੰਟਕ, ਜੋ ਡੰਡੀ ਦੇ ਮੱਧ ਹੁੰਦਾ ਹੈ, ਅਤੇ ਭਾਰੀ ਵਸਤੁ ਵੱਲ ਝੁਕ ਜਾਂਦਾ ਹੈ. “ਆਪੇ ਕੰਡਾ ਤੋਲ ਤਰਾਜੀ.” (ਸੂਹੀ ਮ: ੧) ੪ ਛੋਟਾ ਤਰਾਜ਼ੂ. “ਜਿਉਂ ਕੰਡੈ ਤੋਲੈ ਸੁਨਿਆਰਾ.” (ਮ: ੧ ਵਾਰ ਸਾਰ) ੫ ਮੱਛੀ ਫੜਨ ਦੀ ਕਾਂਟੇਦਾਰ ਹੁੱਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 30584, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੰਡਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੰਡਾ (ਸੰ.। ਸੰਸਕ੍ਰਿਤ ਕੰਟਕ। ਪੰਜਾਬੀ ਕੰਡਾ) ੧. ਸੂਲ। ਕਈ ਬ੍ਰਿੱਛਾਂ ਬੂਟਿਆਂ ਨਾਲ ਲਗੀ ਤ੍ਰਿੱਖੀ ਨੋਕ ਵਾਲੀ ਸ਼ੈ, ਜੋ ਚੁਭ ਜਾਇਆ ਕਰਦੀ ਹੈ। ਯਥਾ-‘ਕੰਡਾ ਪਾਇ ਨ ਗਡਈ ਮੂਲੇ ’।

੨. (ਪੰਜਾਬੀ) ਚਾਂਦੀ , ਸੋਨਾ , ਜ੍ਵਾਹਰ ਤੋਲਣ ਦੀ ਛੋਟੀ ਤਕੜੀ। ਯਥਾ-‘ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ’ ਕੰਡਾ ਪ੍ਰੇਮ ਤਕੜੀ ਬੁਧਿ ਰੂਪੀ ਤੇ ਵੱਟਾ ਵੀਚਾਰ ਲੀਤਾ ਜਾਂਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 30475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੰਡਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡਾ, (ਸੰਸਕ੍ਰਿਤ : कण्टक) \ ਪੁਲਿੰਗ : ੧. ਸੂਲ, ਖ਼ਾਰ; ੨. ਮਸ਼ੀਨੀ ਤੱਕੜੀ; ੩. ਤੱਕੜ ਜਿਸ ਦੀ ਲੋਹੇ ਦੀ ਲੰਮੀ ਡੰਡੀ ਦੇ ਛਾਬੇ ਅਲਹਿਦਾ ਕੀਤੇ ਜਾ ਸਕਦੇ ਹਨ ਤੇ ਜਿਸ ਦੇ ਵਿਚਾਲੇ ਲੱਗੀ ਹੁੱਕ ਨੂੰ ਉਪਰ ਕਿਸੇ ਚੀਜ਼ ਨਾਲ ਅੜਾ ਲਈਦਾ ਹੈ, ੪. ਸੋਨਾ, ਚਾਂਦੀ, ਦਵਾਈ ਆਦਿ ਤੋਲਣ ਵਾਲੀ ਛੋਟੀ ਤੱਕੜੀ; ੫. ਕੰਡਾ ਰੱਖਣ ਦੀ ਛੋਟੀ ਤਿਕੋਣੀ ਡੱਬੀ; ੬. ਤੱਕੜ ਜਾਂ ਕੰਡੇ ਦੀ ਸੂਈ; ੭. ਗਲੇ ਦਾ ਇੱਕ ਰੋਗ ਜੋ ਗਦੂਦਾਂ ਵਿੱਚ ਖੁਸ਼ਕੀ ਆਉਣ ਕਰਕੇ ਹੁੰਦਾ ਹੈ; ੮. ਮੱਛੀ ਦੀ ਹੱਡੀ; ੯. ਜੀਭ ਦੀ ਖੁਸ਼ਕੀ ਜਾਂ ਖੁਰਦਰਾਪਣ ਜੋ ਕਾਲੇ ਰੰਗ ਦੇ ਦਾਣਿਆਂ ਜੇਹਿਆਂ ਦੀ ਸ਼ਕਲ ਵਿੱਚ ਹੁੰਦਾ ਹੈ; ੧0. ਕੁੱਕੜ ਦੇ ਪੈਰਾਂ ਦੀ ਲੰਮੀ ਹੱਡੀ ਜਿਹੜੀ ਜਵਾਨ ਹੋਣ ਤੇ ਫੁਟਦੀ ਹੈ; ੧੧. ਖੂਹ ਵਿਚੋਂ ਡਿੱਗੀ ਵਸਤ ਬਰਤਨ ਆਦਿ ਕੱਢਣ ਵਾਲਾ ਕੁੰਡਾ; ੧੨. ਝਾੜ ਚੂਹੇ ਦੇ ਪਿੰਡੇ ਉਤਲੀ ਸੂਲ; ੧੩. ਪੰਛੀਆਂ ਦਾ ਇੱਕ ਰੋਗ ਜਿਸ ਵਿੱਚ ਪੂਛਲ ਦੇ ਕੋਲ ਇੱਕ ਤਿੱਖੀ ਸੂਲ ਵਰਗੀ ਫੁਨਸੀ ਹੋ ਜਾਂਦੀ ਹੈ ਤੇ ਜਿਸ ਨੂੰ ਕੱਟ ਕੇ ਦਾਗ ਦਿੱਤਾ ਜਾਂਦਾ ਹੈ; ੧੪. ਪਸ਼ੂਆਂ ਦੇ ਜਬਾੜ੍ਹੇ ਵਿੱਚ ਵਧਿਆ ਹੋਇਆ ਤਿੱਖਾ ਮਾਸ ਜਿਸ ਦੇ ਕਾਰਣ ਉਹ ਪੱਠੇ ਨਹੀਂ ਖਾ ਸਕਦੇ ਤੇ ਜਿਸ ਨੂੰ ਕੱਟਣਾ ਪੈਂਦਾ ਹੈ; ੧੫. ਸੱਪ ਦੀ ਬਰੀਕ ਪੱਸਲੀ; ੧੬. ਇੱਕ ਛੋਟੀ ਪਾਥੀ ਦੀ ਕਿਸਮ ਜਿਸ ਨੂੰ ਅੰਗੀਠੀਆਂ ਤੇ ਚਿਲਮਾਂ ਵਿੱਚ ਵਰਤਦੇ ਹਨ; ੧੭. ਵੈਰੀ, ਰੁਕਾਵਟ, ਰੋੜਾ; ੧੮. ਮਾਵਾ, ਅਫੀਮ ਦੀ ਮਿਕਦਾਰ ਜੋ ਕੋਈ ਆਦਮੀ ਰੋਜ਼ ਲੈਣ ਦਾ ਆਦੀ ਹੋਵੇ; ੧੯. ਮੱਛੀਆਂ ਫੜਨ ਦੀ ਕੁੰਡੀ (–ਸੁੱਟਣਾ); ੨0. ਲੂੰ ਖੜੇ ਹੋਣ ਦਾ ਭਾਵ (ਲੂੰ ਕੰਡੇ ਹੋਣਾ), ੨੧. ਸੁੱਕਿਆ ਹੋਇਆ, ਦੁਬਲਾ, ਪਤਲਾ; ੨੨. ਰੋਕ ਪਾਉਣ ਵਾਲਾ, ਰੋੜਾ ਅਟਕਾਉਣ ਵਾਲਾ

–ਕੰਡਾ ਕੱਢਣਾ, ਮੁਹਾਵਰਾ : ੧. ਕੰਡੇ ਵਾਂਗ ਚੁਭਣ ਵਾਲੇ ਆਦਮੀ ਨੂੰ ਆਪਣੇ ਰਸਤੇ ਵਿਚੋਂ ਲਾਂਭੇ ਕਰਨਾ, ਫਸਤਾ ਵੱਢ ਦੇਣਾ; ੨. ਰੋਗ ਮਿਟਾਉਣਾ, ਦੁਖ ਦੂਰ ਕਰਨਾ, ੩. ਅਰਮਾਨ ਪੂਰਾ ਕਰਨਾ; ੪. ਮਤਲਬ ਕੱਢਣਾ

–ਕੰਡਾ ਪੈਣਾ, ਮੁਹਾਵਰਾ : ਗਲੇ ਵਿੱਚ ਖੁਸ਼ਕੀ ਆਉਣ ਕਰਕੇ ਖਰਖਰੀ ਲੱਗਣਾ, ਪਤਰੀਆਂ ਪੈਣਾ

–ਕੰਡਾ ਮਲਾਉਣਾ,  ਕਿਰਿਆ ਸਕਰਮਕ :  ਕੰਡੇ ਦੇ ਰੋਗ ਨੂੰ ਠੀਕ ਕਰਨ ਲਈ ਗਲ ਮਲਾਉਣਾ

–ਕੰਡਿਆਂ ਤੇ ਘੜੀਸਣਾ,  ਮੁਹਾਵਰਾ : ਤੰਗੀ ਦੇਣਾ, ਖੜੇ ਪੈਰ ਤੇ ਆਖਣਾ, ਸ਼ਰਮਿੰਦਾ ਕਰਨਾ

–ਕੰਡਿਆਂ ਤੇ ਧੂਹਣਾ, ਕੰਡਿਆਂ ਤੋਂ ਧੂਹਣਾ, ਮੁਹਾਵਰਾ :  ਬਹੁਤ ਤਕਲੀਫ਼ ਦੇਣਾ, ਅਲਗਰਜ਼ੀਆਂ ਵਾਂਙ ਕੰਮ ਕਰਨਾ, ਖੜ੍ਹੇ ਪੈਰ ਤੇ ਆਖਣਾ, ਸ਼ਰਮਿੰਦਾ ਕਰਨਾ

–ਕੰਡਿਆਂ ਤੇ ਲੇਟਣਾ,  ਮੁਹਾਵਰਾ :  ਦੁਖਦਾਈ ਦਸ਼ਾ ਵਿੱਚ ਹੋਣਾ, ਤੜਫਣਾ, ਬੇਚੈਨ ਹੋਣਾ

–ਕੰਡੇ ਖਿਲਾਰਨਾ,  ਮੁਹਾਵਰਾ : ਦੁਸ਼ਮਣੀ ਪੈਦਾ ਕਰਨਾ, ਦੁਖਦਾਈ ਸਾਮਾਨ ਪੈਦਾ ਕਰਨਾ

–ਕੰਡੇ ਚੜ੍ਹਨਾ,  ਮੁਹਾਵਰਾ : ਤੁਲਣਾ, ਨਿਰਣਾ ਹੋਣਾ, ਪਰੀਖਿਆ ਵਿੱਚ ਪੈਣਾ

–ਕੰਡੇ ਚਾੜ੍ਹਨਾ, ਮੁਹਾਵਰਾ : ਪਰੀਖਿਆ ਵਿੱਚ ਪਾਉਣਾ

–ਕੰਡੇ ਚੁਗਣਾ,  ਮੁਹਾਵਰਾ : ਆਪਣੇ ਕੀਤੇ ਭੈੜੇ ਕੰਮਾਂ ਦੇ ਫਲ ਭੁਗਤਣਾ

–ਕੰਡੇ ਤੁਲਣਾ,  ਮੁਹਾਵਰਾ : ਮਹਿੰਗਾ ਹੋਣਾ, ਕੀਮਤੀ ਹੋਣਾ, ਬਹੁਤ ਥੋੜੀ ਮਿਕਦਾਰ ਵਿੱਚ ਮਿਲਣਾ

–ਕੰਡੇ ਤੇ ਆਉਣਾ,  ਮੁਹਾਵਰਾ : ਕਾਇਮ ਹੋ ਜਾਣਾ, ਸੁਸਤੀ ਦੂਰ ਹੋਣਾ

–ਕੰਡੇ ਤੇ ਹੋ ਜਾਣਾ,  ਮੁਹਾਵਰਾ : ਅਮਲ ਟੁੱਟੇ ਆਦਮੀ ਦੀ ਤਬੀਅਤ ਦਾ ਅਮਲ ਲੈਣ ਮਗਰੋਂ ਕਾਇਮ ਹੋ ਜਾਣਾ, ਸੁਸਤੀ ਦੂਰ ਕਰਨਾ, ਸਾਵਧਾਨ ਹੋਣਾ

–ਕੰਡੇ ਤੇ ਕਰਨਾ,  ਮੁਹਾਵਰਾ : ਤਿਆਰ ਬਰਤਿਆਰ ਕਰਨਾ, ਸੁਸਤੀ ਨਾ ਰਹਿਣ ਦੇਣਾ, ਆਲਸ ਦੂਰ ਕਰਨਾ

–ਕੰਡੇ ਤੇ ਪੂਰੇ ਉਤਰਨਾ,  ਮੁਹਾਵਰਾ : ਅਨੁਮਾਨ ਅਨੁਸਾਰ ਪੂਰਾ ਨਿਕਲਣਾ, ਸੱਚਾ ਸਾਬਤ ਹੋਣਾ

–ਕੰਡੇ ਦਾ ਤੋਲ,  ਪੁਲਿੰਗ : ਪੂਰਾ ਪੂਰਾ ਜਾਂ ਠੀਕ ਠੀਕ ਤੋਲ

–ਕੰਡੇ ਦੇ ਤੋਲ,  ਕਿਰਿਆ ਵਿਸ਼ੇਸ਼ਣ : ਠੀਕ ਠੀਕ ਜਾਂ ਪੂਰਾ ਤੋਲ ਕੇ, ਬਹੁਤ ਥੋੜੀ ਚੀਜ਼

–ਕੰਡੇ ਬੀਜਣਾ,   ਮੁਹਾਵਰਾ : ਅਜੇਹਾ ਕੰਮ ਕਰਨਾ ਜਿਸ ਦਾ ਨਤੀਜਾ ਆਪਣੇ ਜਾਂ ਕਿਸੇ ਦੇ ਹੱਕ ਵਿੱਚ ਬੁਰਾ ਨਿਕਲੇ, ਐਸੇ ਕੰਮ ਕਰਨਾ ਜੋ ਬਾਅਦ ਵਿੱਚ ਦੁਖਦਾਈ ਸਾਬਤ ਹੋਣ

–ਕੰਡੇ ਬੀਹਣਾ, ਕੰਡੇ ਵੀਹਣਾ,  ਮੁਹਾਵਰਾ : ਸੁੱਕੇ ਗੋਹੇ ਚੁੱਗਣਾ, ਖੇਤਾਂ ਵਿਚੋਂ ਏਰਨੇ ਗੋਹੇ ਚੁੱਗਣਾ
 
–ਕੰਡੇ ਵਾਂਗ ਰੜਕਣਾ,  ਮੁਹਾਵਰਾ : ਕਿਸੇ ਆਦਮੀ ਜਾਂ ਕਿਸੇ ਚੀਜ਼ ਦਾ ਮਨ ਨੂੰ ਨਾ ਸੁਖਾਉਣਾ, ਕਹੀ ਗੱਲ ਦਾ ਦਿਲ ਤੇ ਐਨਾ ਅਸਰ ਹੋਣਾ ਕਿ ਉਹ ਭੁਲੇ ਹੀ ਨਾ

–ਜੀਭ ਤੇ ਕੰਡੇ ਹੋਣਾ,  ਮੁਹਾਵਰਾ :  ਜ਼ੁਬਾਨ ਤੇ ਕੰਡਿਆਂ ਵਰਗੇ ਉਭਾਰ ਜੇਹੇ ਹੋ ਜਾਣੇ ਜਿਨ੍ਹਾਂ ਕਰਕੇ ਪਸ਼ੂ ਕੁਝ ਖਾ ਨਹੀਂ ਸਕਦਾ

–ਧਰਮ ਕੰਡਾ, ਪੁਲਿੰਗ : ਸੋਨਾ ਚਾਂਦੀ ਤੁਲਾਉਣ ਦਾ ਕੰਮ ਜਾਂ ਦੁਕਾਨ ਜਿਸ ਦਾ ਤੋਲ ਸਭ ਸਰਾਫਾਂ ਨੂੰ ਮਨਜ਼ੂਰ ਹੁੰਦਾ ਹੈ

–ਰਾਹ ਦਾ ਕੰਡਾ,ਪੁਲਿੰਗ : ਰੁਕਾਵਟ

–ਲੂੰ ਕੰਡੇ ਹੋਣਾ,  ਮੁਹਾਵਰਾ : ਡਰ ਜਾਣਾ, ਖੌਫ਼ ਖਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-47-04, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.