ਕੰਪਿਊਟਰ ਗੇਮਾਂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Computer Games

ਕੰਪਿਊਟਰ ਉੱਤੇ ਮਨ-ਪਰਚਾਵੇ ਲਈ ਅਨੇਕਾਂ ਪ੍ਰਕਾਰ ਦੀਆਂ ਵੀਡੀਓ ਗੇਮਾਂ ਉਪਲਬਧ ਹਨ। ਤੁਸੀਂ ਕੰਪਿਊਟਰ ਉੱਤੇ ਖੇਡਾਂ ਖੇਡਦੇ ਸਮੇਂ ਆਪਣੇ ਗਿਆਨ ਵਿੱਚ ਵੀ ਵਾਧਾ ਕਰ ਸਕਦੇ ਹੋ। ਇਹਨਾਂ ਖੇਡਾਂ ਵਿੱਚ ਫਰੀ ਸੈੱਲ , ਸੋਲੀਟੇਅਰੀ, ਹਾਰਟਸ, ਪਿੰਨ-ਬਾਲ ਅਤੇ ਮਾਈਨਸਵੀਪਰ ਸ਼ਾਮਿਲ ਹਨ। ਤੁਸੀਂ ਜਿਹੜੀ ਵੀ ਖੇਡ ਖੇਡਣਾ ਚਾਹੁੰਦੇ ਹੋ ਉਸ ਬਾਰੇ ਨਿਯਮਾਂ ਨੂੰ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ। ਜਦੋਂ ਤੁਸੀਂ ਖੇਡ ਖੇਡਦੇ ਹੋ ਤਾਂ ਕੰਪਿਊਟਰ ਤੁਹਾਡੇ ਆੜੀ (ਸਾਥੀ) ਦਾ ਕੰਮ ਵੀ ਕਰ ਸਕਦਾ ਹੈ। ਤੁਸੀਂ ਕੋਈ ਚਾਲ ਚੱਲੋਗੇ ਤਾਂ ਉਸ ਮੁਤਾਬਿਕ ਅੱਗੋਂ ਕੰਪਿਊਟਰ ਵੀ ਚਾਲ ਚੱਲੇਗਾ। ਇੱਥੇ ਧਿਆਨ ਗੋਚਰੇ ਗੱਲ ਇਹ ਹੈ ਕਿ ਜ਼ਿਆਦਾਤਰ ਵਿਦਿਆਰਥੀ ਆਪਣਾ ਬਹੁਤਾ ਸਮਾਂ ਕੰਪਿਊਟਰ ਖੇਡਾਂ ਖੇਡਣ, ਗੀਤ , ਸੰਗੀਤ ਤੇ ਵੀਡੀਓ ਦੇਖਣ 'ਚ ਬਿਤਾਉਂਦੇ ਹਨ। ਇਸ ਨਾਲ ਸਮੇਂ ਅਤੇ ਪੜ੍ਹਾਈ ਦੀ ਬਰਬਾਦੀ ਹੁੰਦੀ ਹੈ। ਸਾਨੂੰ ਕੰਪਿਊਟਰ ਨੂੰ ਨਿਰੋਲ ਮਨੋਰੰਜਨ ਦਾ ਸਾਧਨ ਨਾ ਸਮਝ ਕੇ ਇਸ ਤੋਂ ਗਿਆਨ ਲੈਣ ਦਾ ਕੰਮ ਵੀ ਲੈਣਾ ਚਾਹੀਦਾ ਹੈ। ਵਿੰਡੋਜ਼ ਐਕਸਪੀ ਵਿੱਚ ਗੇਮਜ਼ ਦੀ ਸੁਵਿਧਾ ਪ੍ਰਾਪਤ ਕਰਨ ਲਈ ਤੁਸੀਂ ਸਿੱਧਾ ਹੀ All Programs ਤੋਂ Games ਵਿੱਚ ਪਹੁੰਚ ਸਕਦੇ ਹੋ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1385, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.