ਕੰਪਿਊਟਰ ਖ਼ਰੀਦਣ ਸਮੇਂ ਸਾਵਧਾਨੀਆਂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Precautions taken during Purchasing of Computer
ਜਦੋਂ ਤੁਸੀਂ ਕੰਪਿਊਟਰ ਖ਼ਰੀਦਣ ਦਾ ਮਨ ਬਣਾ ਲਿਆ ਹੈ ਤਾਂ ਸਭ ਤੋਂ ਪਹਿਲੀ ਗੱਲ ਇਹ ਸੋਚੋ ਕਿ ਤੁਸੀਂ ਕੰਪਿਊਟਰ ਕਿਉਂ ਲੈ ਰਹੇ ਹੋ ਅਰਥਾਤ ਕੰਪਿਊਟਰ ਤੋਂ ਕਿਹੜੇ-ਕਿਹੜੇ ਕੰਮ ਲੈਣਾ ਚਾਹੁੰਦੇ ਹੋ ? ਕੰਪਿਊਟਰ ਉੱਤੇ ਤੁਸੀਂ ਕਿੰਨਾ ਕੁ ਖਰਚ ਕਰਨਾ ਚਾਹੁੰਦੇ ਹੋ ਉਸ ਦਾ ਵੀ ਇਕ ਮੋਟਾ ਜਿਹਾ ਹਿਸਾਬ ਲਗਾ ਲਓ। ਹੁਣ ਤੁਹਾਨੂੰ ਬ੍ਰਾਂਡਿਡ ਅਤੇ ਕਲੋਨ ਕੰਪਿਊਟਰਾਂ ਵਿੱਚੋਂ ਚੋਣ ਕਰਨੀ ਅਸਾਨ ਹੋ ਜਾਵੇਗੀ। ਕਲੋਨ ਕੰਪਿਊਟਰ ਮਿਆਰ ਪੱਖੋਂ ਮਾੜੇ ਨਹੀਂ ਹੁੰਦੇ ਪਰ ਇਹ ਤੁਹਾਡੇ ਬਜਟ ਨੂੰ ਕਾਫ਼ੀ ਹੱਦ ਤੱਕ ਘਟਾ ਦਿੰਦੇ ਹਨ।
ਇਸ ਸੰਬੰਧ ਵਿੱਚ ਤੁਸੀਂ ਆਪਣੇ ਦੋਸਤਾਂ ਜਾਂ ਸਹਿਕਰਮੀਆਂ ਨਾਲ ਵੀ ਸਲਾਹ-ਮਸ਼ਵਰਾ ਕਰ ਸਕਦੇ ਹੋ। ਕੰਪਿਊਟਰ ਅਤੇ ਇਸ ਦੇ ਵੱਖ-ਵੱਖ ਭਾਗਾਂ ਦੀਆਂ ਕੀਮਤਾਂ ਦੇ ਸਬੰਧ ਵਿੱਚ ਤੁਸੀਂ ਵੈੱਬਸਾਈਟਾਂ ਜਾਂ ਰਸਾਲਿਆਂ ਤੋਂ ਵੀ ਜਾਣਕਾਰੀ ਲੈ ਸਕਦੇ ਹੋ। ਜੇਕਰ ਤੁਹਾਨੂੰ ਕੰਪਿਊਟਰ ਬਾਰੇ ਕੁਝ ਵੀ ਪਤਾ ਨਹੀਂ ਤਾਂ ਤੁਸੀਂ ਕਿਸੇ ਜਾਣਕਾਰ ਨੂੰ ਨਾਲ ਵੀ ਲਿਜਾ ਸਕਦੇ ਹੋ। ਜਦੋਂ ਤੁਸੀਂ ਉਪਰੋਕਤ ਸਾਰੀ ਜਾਣਕਾਰੀ ਲੈ ਕੇ ਪੱਕਾ ਮਨ ਬਣਾ ਲੈਂਦੇ ਹੋ ਤਾਂ ਕੰਪਿਊਟਰ ਦੇ ਵਿਭਿੰਨ ਭਾਗਾਂ ਬਾਰੇ ਹੇਠਾਂ ਲਿਖੇ ਅਨੁਸਾਰ ਤਕਨੀਕੀ ਜਾਣਕਾਰੀ ਜ਼ਰੂਰ ਪ੍ਰਾਪਤ ਕਰ ਲਓ :
1. ਪ੍ਰੋਸੈਸਰ ਦਾ ਨਾਮ , ਰਫ਼ਤਾਰ ਅਤੇ ਕਿਸਮ
2. ਮੈਮਰੀ (ਰੈਮ) ਦਾ ਅਕਾਰ ਅਤੇ ਕਿਸਮ
3. ਸਟੋਰੇਜ ਯੰਤਰ ਜਿਵੇਂ ਕਿ ਹਾਰਡ ਡਿਸਕ ਡਰਾਈਵ , ਡੀਵੀਡੀ ਡਰਾਈਵ, ਕੰਬੋ ਡਰਾਈਵ, ਡੀਵੀਡੀ ਰਾਈਟਰ ਆਦਿ ਦੀ ਸਮਰੱਥਾ ਅਤੇ ਕਿਸਮ ਆਦਿ।
4. ਇਨਪੁਟ/ਆਉਟਪੁਟ ਯੰਤਰ ਜਿਵੇਂ ਕਿ ਕੀਬੋਰਡ , ਮਾਊਸ , ਸਕੈਨਰ , ਮੌਨੀਟਰ , ਪ੍ਰਿੰਟਰ , ਸਪੀਕਰ ਆਦਿ ਦੀ ਕਿਸਮ ਅਤੇ ਅਕਾਰ ਸਮੇਤ ਹੋਰ ਤਕਨੀਕੀ ਜਾਣਕਾਰੀ।
5. ਸੰਚਾਰ ਯੰਤਰ ਜਿਵੇਂ ਕਿ ਮਾਡਮ , ਨੈੱਟਵਰਕ ਇੰਟਰਫੇਸ ਕਾਰਡ ਆਦਿ ਬਾਰੇ ਤਕਨੀਕੀ ਬਿਓਰਾ।
6. ਕੰਪਿਊਟਰ ਉੱਤੇ ਚੱਲਣ ਵਾਲੇ ਵੱਖ-ਵੱਖ ਸਾਫਟਵੇਅਰ ਜਿਵੇਂ ਕਿ ਓਪਰੇਟਿੰਗ ਸਿਸਟਮ , ਐਮਐਸ ਆਫਿਸ , ਐਂਟੀ ਵਾਈਰਸ ਪ੍ਰੋਗਰਾਮ , ਮੀਡੀਆ ਪਲੇਅਰ, ਗੇਮ ਸਾਫਟਵੇਅਰ ਅਤੇ ਹੋਰ ਲੋੜੀਂਦੇ ਸਾਫਟਵੇਅਰਾਂ ਦੀਆਂ ਕਿਸਮ ਅਤੇ ਸੰਸਕਰਨ ਨੰਬਰ ਆਦਿ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First