ਕੱਕਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਕਾ (ਵਿ,ਪੁ) ਭੂਰੇ ਜਾਂ ਭੂਸਲੇ ਰੰਗ ਦਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੱਕਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਕਾ 1 [ਨਾਂਪੁ] ਵੇਖੋ ਕ; 2 [ਵਿਸ਼ੇ] ਭੂਰੇ ਰੰਗ ਦਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੱਕਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਕਾ. ਕ ਅੱਖਰ ਦਾ ਉਚਾਰਣ. ਕਕਾਰ । ੨ ਸਿੰਘਾਂ ਦਾ ਉਹ ਚਿੰਨ੍ਹ ਜਿਸ ਦੇ ਮੁੱਢ ਕ ਹੋਵੇ, ਜੈਸੇ—ਕੇਸ਼ ਕ੍ਰਿਪਾਣ ਕੱਛ । ੩ ਇੱਕ ਜਾਤਿ, ਜੋ ਜੇਹਲਮ ਦੇ ਪੂਰਵੀ ਕਿਨਾਰੇ ਵਸਦੀ ਹੈ. ਇਸ ਦਾ ਨਿਕਾਸ ਖਤ੍ਰੀਆਂ ਵਿੱਚੋਂ ਹੈ। ੪ ਦੇਖੋ, ਕੇਕਯ। ੫ ਦੇਖੋ, ਕੁੱਕਾ। ੬ ਵਿ—ਭੂਰੇ ਰੰਗਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9773, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੱਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਕਾ, (ਮੁਲਤਾਨੀ) / ਵਿਸ਼ੇਸ਼ਣ : ਨਿਰੋਲ, ਖਾਲਿਸ
–ਕੱਕੀ ਰੇਤ (ਜ਼ਮੀਨ) / ਇਸਤਰੀ ਲਿੰਗ : ਨਿਰੀ ਰੇਤਲੀ ਜ਼ਮੀਨ, ਨਿਕੰਮੀ ਧਰਤੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-54-40, ਹਵਾਲੇ/ਟਿੱਪਣੀਆਂ:
ਕੱਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਕਾ, (ਸੰਸਕ੍ਰਿਤ : ਕਸ਼ਾਯ=ਭੂਸਲਾ) / ਵਿਸ਼ੇਸ਼ਣ : ਭੂਰੇ ਰੰਗ ਦਾ, ਭੂਰੇ ਵਾਲਾਂ ਵਾਲਾ, ਨੀਮ ਨਸਵਾਰੀ ਰੰਗ ਦਾ, ਜਿਸ (ਫ਼ਸਲ) ਦੀ ਹਰਿਆਈ ਵਿੱਚ ਕਮੀ ਆ ਗਈ ਹੋਵੇ
–ਕੱਕਾ ਰੇਤਾ, ਪੁਲਿੰਗ : ਸਫ਼ੈਦ ਰੇਤਾ, ਵਧੀਆ ਰੇਤ, ਬਾਲੂ ਰੇਤ
–ਕੱਕੀ, ਵਿਸ਼ੇਸ਼ਣ : ਕੱਕੇ ਰੰਗ ਦੀ, ਭੂਰੇ ਰੰਗ ਦੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-55-02, ਹਵਾਲੇ/ਟਿੱਪਣੀਆਂ:
ਕੱਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਕਾ, ਪੁਲਿੰਗ : ਖੱਤਰੀਆਂ ਦੀ ਇੱਕ ਜਾਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-55-15, ਹਵਾਲੇ/ਟਿੱਪਣੀਆਂ:
ਕੱਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਕਾ, (ਲਹਿੰਦੀ) (ਸੰਸਕ੍ਰਿਤ : ਕਕਸ੍ਯ=ਬਦਨ ਦੇ ਉੱਪਰਲੇ ਹਿੱਸੇ ਦਾ ਕੱਪੜਾ) / ਪੁਲਿੰਗ : ਬਲੋਚ ਔਰਤਾਂ ਦੇ ਪਹਿਨਣ ਵਾਲੀ ਜਾਕਟ ਜਾਂ ਫਤੂਹੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-55-33, ਹਵਾਲੇ/ਟਿੱਪਣੀਆਂ:
ਕੱਕਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਕਾ, ਪੁਲਿੰਗ : ੧. ਗੁਰਮੁਖੀ ਪੈਂਤੀ ਦਾ ਛੇਵਾਂ ਅੱਖਰ, ੨. ‘ਕ’ ਅੱਖਰ ਦਾ ਉਚਾਰਣ; ੩. ਕਕਾਰ, ਸਿੰਘਾਂ ਦਾ ਉਹ ਚਿੰਨ੍ਹ ਜਿਸ ਦੇ ਨਾਂ ਦੇ ਮੁੱਢ ਵਿੱਚ ‘ਕ’ ਹੁੰਦਾ ਹੈ ਜਿਵੇਂ ‘ਕੇਸ’ ‘ਕੰਘਾ’ ‘ਕੱਛਾ’ ‘ਕੜਾ’ ‘ਕਿਰਪਾਨ’
–ਕੱਕਾ ਕਿੱਕੀ, ਇਸਤਰੀ ਲਿੰਗ : ਕੱਕੇ ਦੀ ਮੁਹਾਰਨੀ
–ਕੱਕਾ ਪੱਖਾ, ਪੁਲਿੰਗ : ਕਵਰਗ ਪੰਗਤੀ ਦੇ ਮੁੱਢਲੇ ਦੋ ਅੱਖਰ, ਗੁਰਮੁਖੀ ਪੈਂਤੀ
–ਪੰਜ ਕੱਕੇ, ਪੁਲਿੰਗ : ‘ਕੇਸ ਕੜਾ ਕੱਛ ਕਿਰਪਾਨ ਕੰਘਾ’ ਜਿਨ੍ਹਾਂ ਦਾ ਰੱਖਣਾ ਸਿੱਖਾਂ ਲਈ ਅਤੀ ਜ਼ਰੂਰੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-56-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First