ਕੱਚੇ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਚੇ, ਵਿਸ਼ੇਸ਼ਣ : ਕੱਚ ਦਾ (ਬਹੁ ਵਚਨ)
–ਕੱਚੇ ਘੜੇ ਦੀ ਚੜ੍ਹਨਾ, ਮੁਹਾਵਰਾ : ਨੱਸ਼ੇ ਵਿੱਚ ਮਸਤ ਹੋਣਾ, ਅਵ-ਤਵਾ ਬੋਲਣਾ, ਪਾਗਲਾਂ ਵਾਲਾ ਵਰਤਾਉ ਕਰਨਾ
–ਕੱਚੇ ਘੜੇ ਦੀ ਪੀਣਾ, ਮੁਹਾਵਰਾ : ਕੋਈ ਮੂਰਖਤਾ ਦਾ ਕੰਮ ਕਰਨਾ
–ਕੱਚੇ ਘੜੇ ਪਾਣੀ ਭਰਨਾ, ਮੁਹਾਵਰਾ : ਅਜ਼ਮਾਇਸ਼ ਵਿੱਚ ਦੀ ਨਿਕਲਣਾ
–ਕੱਚੇ ਦਿਨ, ਪੁਲਿੰਗ : ੧. ਕੱਚੀ ਰੁੱਤ; ੨. ਗਰਭ ਠਹਿਰਨ ਤੋਂ ਬਾਅਦ ਦੇ ਕੁਝ ਦਿਨ
–ਕੱਚੇ ਨੂੰ ਖਾ ਜਾਣਾ, ਮੁਹਾਵਰਾ : ਗੁੱਸੇ ਵਿੱਚ ਦੂਜੇ ਨੂੰ ਧਮਕੀ ਦੇਣਾ ਕਿ ਤੂੰ ਮੇਰੇ ਅੱਗੇ ਕੀ ਚੀਜ਼ ਹੈਂ
–ਕੱਚੇ ਨੂੰ ਚੱਬ (ਚਬਾ) ਜਾਣਾ, ਮੁਹਾਵਰਾ : ਗੁੱਸੇ ਵਿੱਚ ਆ ਕੇ ਦੂਜੇ ਨੂੰ ਧਮਕਾਉਣਾ ਕਿ ਤੂੰ ਮੇਰੇ ਅੱਗੇ ਕੀ ਚੀਜ਼ ਹੈ
–ਕੱਚੇ ਪੱਕੇ ਦਿਨ, ਪੁਲਿੰਗ : ਗਰਭ ਠਹਿਰਨ ਤੋਂ ਬਾਅਦ ਦੇ ਕੁਝ ਦਿਨ ਜਦੋਂ ਔਰਤ ਦੇ ਹਾਜ਼ਮੇ ਵਿੱਚ ਫ਼ਰਕ ਆ ਗਿਆ ਹੁੰਦਾ ਹੈ ਤੇ ਜੀ ਕੱਚਾ ਹੁੰਦਾ ਰਹਿੰਦਾ ਹੈ
–ਕੱਚੇ ਪੈਣਾ, ਮੁਹਾਵਰਾ : ਸ਼ਰਮਿੰਦਾ ਹੋਣਾ
–ਕੱਚੇ, ਕਿਰਿਆ ਵਿਸ਼ੇਸ਼ਣ : ਨਾਮਜ਼ਬੂਤ ਬੁਨਿਆਦ ਤੇ ਡਾਵਾਂਡੋਲੀ ਵਿੱਚ, ਅਨਿਸਚਿਤ ਤੌਰ ਤੇ (ਲਾਗੂ ਕਿਰਿਆ : ਹੋਣਾ, ਖਲੋਣਾ, ਖੜੋਣਾ)
–ਕੱਚੇ ਬੱਚੇ, ਪੁਲਿੰਗ : ਬਾਲ ਬੱਚੇ, ਚੀਂਗੜ ਬੋਟ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-11-16-39, ਹਵਾਲੇ/ਟਿੱਪਣੀਆਂ:
ਕੱਚੇ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਚੇ, ਵਿਸ਼ੇਸ਼ਣ : ਕੱਚਾ ਦਾ (ਬਹੁ-ਵਚਨ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5416, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-14-11-16-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First