ਕੱਟਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਟਾ (ਨਾਂ,ਪੁ) ਮਹਿੰ ਦਾ ਛੋਟਾ ਨਰ ਜਾਅ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਟਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਟਾ 1 [ਨਾਂਪੁ] ਮੱਝ ਦਾ ਨਰ ਬੱਚਾ 2 [ਨਾਂਪੁ] (ਸੀਮਿੰਟ ਜਾਂ ਖਾਦ ਆਦਿ ਵਾਲ਼ੀ) ਛੋਟੀ ਬੋਰੀ , ਗੱਟਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਟਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਟਾ. ਭੈਂਸ (ਮਹਿਂ—ਮੱਝ) ਦਾ ਬੱਚਾ. ਦੇਖੋ ਕਟਾਹ ੪। ੨ ਖ਼ਾ. ਹਾਥੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਟਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਟਾ, (ਸੰਸਕ੍ਰਿਤ : कटाह=ਮੱਝ ਦਾ ਨਰ ਬੱਚਾ) \ ਪੁਲਿੰਗ : ੧. ਮੱਝ ਦਾ ਨਰ ਬੱਚਾ, ਛੋਟੀ ਉਮਰ ਦਾ ਝੋਟਾ; ੨. ਮੋਟਾ ਆਦਮੀ 

–ਕੱਟਾ ਕਿੱਲੇ ਦੇ ਜ਼ੋਰ ਤਾਂਘੜਦਾ (ਤੈਂਗੜਦਾ) ਹੈ, ਅਖੌਤ : ਛੋਟਾ ਜਾਂ ਕਮਜ਼ੋਰ ਆਦਮੀ ਕਿਸੇ ਵੱਡੇ ਜਾਂ ਤਗੜੇ ਦੀ ਸ਼ਹਿ ਬਿਨਾਂ ਨਹੀਂ ਆਕੜ ਸਕਦਾ 

–ਕੱਟਾ ਚੋਣਾ, ਮੁਹਾਵਰਾ : ਕਿਸੇ ਕੰਜੂਸ ਕੋਲੋਂ ਕੁਝ ਲੈ ਲੈਣਾ 

–ਕੱਟੀ,ਕੱਟੇ ਦਾ, ਇਸਤਰੀ ਲਿੰਗ

– ਹੱਟਾਕੱਟਾ,ਇਸਤਰੀ ਲਿੰਗ  : ਮੋਟਾ ਤਾਜ਼ਾ, ਖ਼ੂਬ ਤਗੜਾ, ਚੰਗੀ ਸਿਹਤ ਵਾਲਾ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-18-07-09-42, ਹਵਾਲੇ/ਟਿੱਪਣੀਆਂ:

ਕੱਟਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਟਾ, ਪੁਲਿੰਗ  : ਗੱਟਾ, ਛੋਟੀ ਬੋਰੀ, ਸੀਮਿੰਟ ਵਾਲੀ ਬੋਰੀ, ਤਰੋੜਾ 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-18-07-10-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.