ਖਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਰਾ (ਵਿ,ਪੁ) 1 ਖੋਟ ਤੋਂ ਰਹਿਤ; ਸ਼ੁੱਧ 2 ਨਿੰਮਲ ਅਕਾਸ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਰਾ [ਵਿਸ਼ੇ] ਖ਼ਾਲਸ, ਅਸਲੀ; ਚੰਗਾ, ਵਧੀਆ; ਸਾਫ਼; ਮੂੰਹ ਤੇ ਗੱਲ ਕਹਿ ਦੇਣ ਵਾਲ਼ਾ , ਨਿਝੱਕ; ਇਮਾਨਦਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਰਾ. ਵਿ—ਅਤਿ. ਬਹੁਤ. ਅਧਿਕ. “ਤੂ ਮੈ ਖਰਾ ਪਿਆਰਾ.” (ਧਨਾ ਮ: ੧) “ਆਏ ਖਰੇ ਕਠਿਨ ਜਮਕੰਕਰ.” (ਬਿਹਾ ਛੰਤ ਮ: ੫) ਵਡੇ ਕਰੜੇ। ੨ ਖਾਲਿਸ ਸ਼ੁੱਧ. ਬਿਨਾ ਮਿਲਾਵਟ. “ਖੋਟੇ ਕਉ ਖਰਾ ਕਹੈ, ਖਰੇ ਸਾਰ ਨ ਜਾਣੈ.” (ਗਉ ਅ: ਮ: ੧) ੩ ਸੱਚਾ । ੪ ਨਿ੄ਕਪਟ. ਛਲ ਰਹਿਤ । ੫ ਖਲੋਤਾ. ਖੜਾ. “ਅੰਤ ਕੀ ਬਾਰ ਕੋ ਖਰਾ ਨ ਹੋਸੀ.” (ਸੋਰ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13667, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਰਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਰਾ, (ਪ੍ਰਾਕ੍ਰਿਤ ਤੇ ਪਾਲੀ : खर=ਸਖ਼ਤ; ਸੰਸਕ੍ਰਿਤ : खर: =ਸਖ਼ਤ) \ ਵਿਸ਼ੇਸ਼ਣ : ੧. ਅਸਲੀ, ਖ਼ਾਲਸ, ਸੁੱਚਾ, ਸ਼ੁੱਧ, ਚੰਗਾ, ਵਧੀਆ (ਸਿੱਕਾ ਆਦਿ); ੨. ਜੋ ਖੋਟਾ ਜਾਂ ਨਕਲੀ ਨਾ ਹੋਵੇ, ਬਿਨਾ ਮਿਲਾਵਟ; ੩. ਈਮਾਨਦਾਰ, ਦਿਆਨਤਦਾਰ, ਨਿਸ਼ਕਪਟ, ਛਲ-ਰਹਿਤ, ਸੱਚਾ; ੪. ਭਲਾ ਮਾਣਸ, ਸਾਊ ; ੫. ਬਹੁਤ ਅਧਿਕ : ‘ਤੂ ਮੈਂ ਖਰਾ ਪਿਆਰਾ’ (ਧਨਾਸਰੀ ਮਹਲਾ : ੧); ੬. ਨਿੰਬਲ, ਨਿਖਰਿਆ ਹੋਇਆ (ਆਕਾਸ਼); ੭. ਸਾਫ਼, ਲੇਖੇ ਜਾਂ ਵਣਜ ਦਾ ਸਾਫ਼; ੮. ਮੂੰਹ ਤੇ ਕਹਿ ਦੇਣ ਵਾਲਾ, ਨਿਝੱਕ

–ਖਰਾ ਹੱਕ, (ਕਾਨੂੰਨ ਦੀ ਇਸਤਲਾਹ) / ਪੁਲਿੰਗ : ਪੱਕਾ ਹੱਕ, ਦ੍ਰਿੜ੍ਹ ਹੱਕ

–ਖਰਾ ਹੋਣਾ, ਕਿਰਿਆ ਸਮਾਸੀ : ਬੱਦਲਾਂ ਦਾ ਆਕਾਸ਼ ਤੋਂ ਹਟ ਜਾਣਾ, ਝੜੀ ਦੇ ਮਗਰੋਂ ਧੁੱਪ ਨਿਕਲਣਾ, ਨਿੰਬਲ ਹੋਣਾ, ਅਸਮਾਨ ਦਾ ਨਿੱਖਰ ਜਾਣਾ

–ਖਰਾ ਕਰਨਾ, (ਕਰ ਲੈਣਾ), ਮੁਹਾਵਰਾ : ੧.ਪਰਖਣਾ, ਖਰਾ-ਖੋਟਾ ਜਾਚਣਾ; ੨. ਰਕਮ ਵੱਟ ਲੈਣਾ, ਕੀਮਤ ਵਸੂਲ ਕਰਨਾ; ੩. ਪੱਕੀ ਅਤੇ ਸਾਫ਼ ਗੱਲ ਕਰ ਲੈਣਾ

–ਖਰਾ ਖਰੋਟ, ਖਰਾ ਪੜੋਟ, ਵਿਸ਼ੇਸ਼ਣ : ਬਿਲਕੁਲ ਖਰਾ, ਖ਼ਾਲਸ

–ਖਰਾ ਖੁਰਾ, (ਲਹਿੰਦੀ) : ਬਿਨਾਂ ਕਿਸੇ ਕਾਟ ਕਮਿਸ਼ਨ ਜਾਂ ਹੋਰ ਖ਼ਰਚ ਦੇ

–ਖਰਾ ਖੋਟਾ, ਵਿਸ਼ੇਸ਼ਣ : ਚੰਗਾ ਮੰਦਾ, ਅੱਛਾ ਬੁਰਾ

–ਖਰਾ ਖੌਟਾ ਪਰਖਣਾ, ਮੁਹਾਵਰਾ: ਭਲੇ ਬੁਰੇ ਦੀ ਜਾਂਚ ਕਰਨਾ, ਚੰਗੇ ਮਾੜੇ ਦੀ ਪਛਾਣ ਕਰਨਾ, ਨਿਰਨਾ ਕਰਨਾ

–ਖਰਾ ਬੰਦਾ, ਪੁਲਿੰਗ : ਵਿਹਾਰ ਵਿੱਚ ਸੁੱਚਾ ਬੰਦਾ, ਸਪਸ਼ਟ ਗੱਲ ਕਹਿਣ ਵਾਲਾ ਬੰਦਾ, (ਮਨੁੱਖ), ਵਣਜ ਵਿਹਾਰ ਦਾ ਸਾਫ਼

–ਖਰਾ ਰਹਿਣਾ, ਮੁਹਾਵਰਾ : ਫ਼ਾਇਦੇ ਵਿੱਚ ਰਹਿਣਾ, ਨਫ਼ੇ ਵਿੱਚ ਹੋਣਾ

–ਖਰਿਉਂ ਖਿਉਣੀ, ਮੁਹਾਵਰਾ  : ਅਣਚਿਤਵੀਂ ਮੁਸੀਬਤ ਆ ਪੈਣੀ : ‘ਆਂਹਦਾ ਪ੍ਰੇਮਾ ਸਾਡੇ ਭਾ ਦੀ ਖਰਿਉਂ ਖਿਉਂ ਪਈ ਏ, ਕੱਲਰ ਦੇ ਵਿੱਚ ਗਿਆ ਏ ਬੱਝ ਅਖਾੜਾ’ (ਬਾਰ ਦੇ ਢੋਲੇ)

–ਖਰਿਓਂ ਬੂੰਦ ਪੈਣਾ, ਖਰਿਉਂ ਮੀਂਹ ਵਰ੍ਹਨਾ, ਮੁਹਾਵਰਾ  : ਅਚਾਨਕ ਕੋਈ ਗੱਲ ਹੋ ਜਾਣਾ, ਅਣਹੋਣੀ ਹੋਣਾ : ‘ਸਾਨੂੰ ਆਈ ਯਾਦ ਉਲਾਦ ਦੀ ਖਰਯੋਂ ਬੂੰਦ ਪਈ’ (ਹਾਫਜ਼  ਬਰਖ਼ੁਰਦਾਰ)

–ਖਰਿਉਂ ਵੱਸ ਪੈਣਾ, ਮੁਹਾਵਰਾ : ੧. ਆਸ ਦੇ ਉਲਟ ਅਚਾਨਕ ਹੀ ਕੋਈ ਗੱਲ ਹੋ ਜਾਣਾ; ੨. ਬਿਨਾਂ ਪਰਤਖ ਕਾਰਨ ਦੇ ਝਾੜ ਝੰਬ ਜਾਂ ਡਾਂਟ ਡਪਟ ਕਰਨ ਲੱਗ ਪੈਣਾ

–ਖਰੀ ਮਜੂਰੀ ਚੋਖਾ ਕੰਮ, ਅਖੌਤ : ‘ਕਰ ਮਜੂਰੀ ਤੇ ਖਾਹ ਚੂਰੀ’ (ਅਖਾਣ ਭੰਡਾਰ)

–ਖਰੇ ਹੋਣਾ, (ਪੈਸੇ) ਮੁਹਾਵਰਾ : ਪੈਸੇ ਵੱਟੇ ਜਾਣਾ, ਲੱਗੇ ਪੈਸੇ ਵੱਟੇ ਜਾਣੇ

–ਖਰੇ ਦਾਮ, ਪੁਲਿੰਗ : ਪੂਰੀ ਕੀਮਤ, ਅਸਲੀ ਕੀਮਤ; ਕਿਰਿਆ ਵਿਸ਼ੇਸ਼ਣ : ਠੀਕ ਕੀਮਤ ਤੇ, ਯੋਗ ਮੁੱਲ ਤੇ

–ਖਰੇ ਨਾਲ ਖੋਟਾ ਉਹਨੂੰ ਦਰਗਾਹੇਂ ਟੋਟਾ, ਅਖੌਤ : ੧. ਜਦ ਕੋਈ ਆਦਮੀ ਕਿਸੇ ਸੱਰੇ ਤੇ ਸਾਫ਼ ਆਦਮੀ ਨਾਲ ਛਲ ਕਪਟ ਕਰੇ ਤੇ ਉਸ ਨੂੰ ਘਾਟਾ ਪਵੇ ਤਾਂ ਕਹਿੰਦੇ ਹਨ; ੨. ਜਦ ਕੋਈ ਚੰਗੀ ਚੀਜ਼ ਬੁਰੀ ਚੀਜ਼ ਨਾਲ ਰਲਿਆਂ ਘਾਟੇ ਵਿੱਚ ਰਹੇ ਤਾਂ ਕਹਿੰਦੇ ਹਨ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-02-30-47, ਹਵਾਲੇ/ਟਿੱਪਣੀਆਂ:

ਖਰਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਰਾ, ਪੁਲਿੰਗ : ਜੱਟਾਂ ਦੀ ਇੱਕ ਜਾਤੀ ਜਾਂ ਗੌਤ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-02-31-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.