ਖਿਉੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਿਉੜਾ (ਨਾਂ,ਪੁ) ਪੱਛਮੀ ਪੰਜਾਬ ਦੇ ਜਿਲ੍ਹਾ ਜਿਹਲਮ ਵਿੱਚ ਲੂਣ ਦੀ ਇੱਕ ਖਾਣ ਦਾ ਨਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖਿਉੜਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖਿਉੜਾ : ਪੱਛਮੀ ਪੰਜਾਬ (ਪਾਕਿ.) ਦੇ ਸ਼ਹਿਰ ਪਿੰਡ ਦਾਦਨ ਖ਼ਾਂ ਤੋਂ 9 ਕਿ. ਮੀ. (5-1/2ਮੀਲ) ਉੱਤਰ-ਪੂਰਬ ਵਿਚ ਸਥਿਤ, ਇਹ ਲੂਣ ਦੀਆਂ ਮਸ਼ਹੂਰ ਪਹਾੜੀਆਂ ਹਨ। ਇਹ ਪਹਾੜੀਆਂ ਸਮੁੰਦਰ ਤਲ ਤੋਂ ਕੋਈ 500 ਮੀ. (1,650 ਫੁੱ.) ਉੱਚੀਆਂ ਹਨ। ਇਨ੍ਹਾਂ ਵਿਚ ਖਾਣ ਖੁਦਾਈ ਬਹੁਤ ਪੁਰਾਣੇ ਸਮਿਆਂ ਤੋਂ ਹੁੰਦੀ ਆ ਰਹੀ ਹੈ। ਅਕਬਰ ਬਾਦਸ਼ਾਹ ਦੇ ਸਮੇਂ ਵੀ ਇਥੋਂ ਲੂਣ ਕੱਢਿਆ ਜਾਂਦਾ ਸੀ। ਸੰਨ 1870 ਵਿਚ ਲਾਰਡ ਮੇਉ ਦੇ ਨਾਂ ਤੇ ਇਥੋਂ ਦੀਆਂ ਖਾਣਾਂ ਦਾ ਨਾਂ ਵੀ ਮੇਉ ਰੱਖ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਇਥੋਂ ਲੂਣ ਪ੍ਰਾਪਤ ਕੀਤਾ ਜਾਂਦਾ ਸੀ। ਸੰਨ 1860-70 ਵਿਚ ਵਿਗਿਆਨਕ ਢੰਗ ਨਾਲ ਕੰਮ ਸ਼ੁਰੂ ਕੀਤਾ ਗਿਆ ਅਤੇ ਯੋਗਤਾ ਪ੍ਰਾਪਤ ਇੰਜੀਨੀਅਰ ਨੂੰ ਕੰਮ ਸੌਪਿਆ ਗਿਆ। ਇਸ ਖਾਣ ਦੀ ਵੱਧ ਤੋਂ ਵੱਧ ਲੰਬਾਈ 425 ਮੀ. (1405 ਫੁੱ.) ਅਤੇ ਚੌੜਾਈ 815 ਮੀ. (2691 ਫੁੱ.) ਹੈ।
32° 39' ਉ. ਵਿਥ.; 73° 03' ਪੂ. ਲੰਬ.
ਹ. ਪੁ.– ਇੰਪ. ਗ. ਇੰਡ. 15 : 277.
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1170, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖਿਉੜਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਖਿਉੜਾ : ਇਹ ਪੱਛਮੀ ਪੰਜਾਬ (ਪਾਕਿਸਤਾਨ) ਦਾ ਇਕ ਸ਼ਹਿਰ ਹੈ ਜੋ ਦਾਦਨ ਖ਼ਾਂ ਤੋਂ 9 ਕਿ. ਮੀ. ਦੀ ਦੂਰੀ ਤੇ ਵਾਕਿਆ ਹੈ। ਇਹ ਖਾਣ ਖੁਦਾਈ ਅਤੇ ਲੁੂਣ ਦੀਆਂ ਚਟਾਨਾਂ ਲਈ ਬਹੁਤ ਪ੍ਰਸਿੱਧ ਹੈ। ਇਸ ਸ਼ਹਿਰ ਦੇ ਆਸ ਪਾਸ ਹੋਰ ਵੀ ਕਈ ਖਣਿਜ ਮਿਲਦੇ ਹਨ। ਲੂਣ ਦੀਆਂ ਚਟਾਨਾਂ ਸਮੁੰਦਰ ਤਲ ਤੋਂ 503 ਮੀ. (1650 ਫੁਟ) ਉੱਚੀਆਂ ਅਤੇ ਸਮੁੰਦਰ ਤਲ ਤੋਂ ਕਈ ਮੀਟਰ ਹੇਠਾਂ ਡੂੰਘੀਆਂ ਹਨ। ਕਾਫੀ ਸਮੇਂ ਤੋਂ ਇਸ ਥਾਂ ਖਾਣ ਖੁਦਾਈ ਦਾ ਕੰਮ ਹੁੰਦਾ ਆ ਰਿਹਾ ਹੈ। ਸੰਨ 1870 ਵਿਚ ਲਾਰਡ ਮਾਓ ਦੇ ਨਾਂ ਉੱਤੇ ਇਨ੍ਹਾਂ ਖਾਣਾਂ ਦਾ ਨਾਂ ਵੀ ਲਾਰਡ ਮਾਓ ਹੀ ਰੱਖ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਇਨ੍ਹਾਂ ਖਾਣਾਂ ਵਿਚ ਕੰਮ ਹੁੰਦਾ ਸੀ। ਇਨ੍ਹਾਂ ਖਾਣਾਂ ਦਾ ਕੁਝ ਹਿੱਸਾ ਖਿਉੜਾ ਸੰਕਰੀ ਘਾਟੀ ਦੇ ਪੱਛਮ ਵੱਲ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-11-03-54, ਹਵਾਲੇ/ਟਿੱਪਣੀਆਂ: ਹ. ਪੁ. -ਇੰਪ. ਗ. ਇੰਡ. 15 : 277. 17 240
ਖਿਉੜਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਿਉੜਾ, (ਖਾਵਾ=ਲੂਣ ਦੀ ਖਾਣ) \ ਪੁਲਿੰਗ : ਪੱਛਮੀ ਪੰਜਾਬ ਦੇ ਜ਼ਿਲ੍ਹਾ ਜਿਹਲਮ ਵਿੱਚ ਇੱਕ ਜਗ੍ਹਾ ਜਿੱਥੋਂ ਲੂਣ ਨਿਕਲਦਾ ਹੈ, ਲੂਣ ਦੀ ਇੱਕ ਖਾਣ ਦਾ ਨਾਂ, ਖੀਊੜਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-10-28-00, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First