ਖੀਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੀਰਾ (ਨਾਂ,ਪੁ) ਕੱਚਾ ਖਾਣ ਵਾਲਾ ਲਮੂਤਰੀ ਸ਼ਕਲ ਦਾ ਵੇਲ ਨੂੰ ਲੱਗਦਾ ਸਬਜ਼ ਫਲ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੀਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੀਰਾ (ਵਿ,ਪੁ) ਦੋ ਦੰਦਾਂ ਦੀ ਉਮਰ ਵਾਲਾ ਵਹਿੜਕਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੀਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੀਰਾ. ਦੁੱਧ. ਦੇਖੋ, ਖੀਰ. “ਮੁਖਿ ਨਾਮ ਤੁਮਾਰੋ ਖੀਰਾ.” (ਟੋਡੀ ਮ: ੫) ੨ ਉਹ ਪਸ਼ੂ , ਜਿਸ ਦੇ ਖੀਰ (ਦੁੱਧ) ਦੰਦ ਹੋਣ। ੩ ਸੰ. ਰਕ. ਸੰਗ੍ਯਾ—ਕੱਕੜੀ ਦੀ ਕਿ਼ਸਮ ਦਾ ਇੱਕ ਫਲ, ਜੋ ਬਰਸਾਤ ਦੀ ਮੌਸਮ ਹੁੰਦਾ ਹੈ. L. Cucumis sativus। ੪ ਫ਼ਾ ਵਿ—ਬੇਸ਼ਰਮ. ਨਿਰਲੱਜ। ੫ ਬੇਅਦਬ. ਗੁਸਤਾਖ਼। ੬ ਦਿਲੇਰ। ੭ ਹੈਰਾਨ ਹੋਇਆ. ਚਕਿਤ। ੮ ਸੰਗ੍ਯਾ—ਅੱਖਾਂ ਅੱਗੇ ਹੋਇਆ ਧੁੰਧਲਾਪਨ. ਅੱਖਾਂ ਦੇ ਚੁੰਧਿਆਉਂਣ ਦਾ ਭਾਵ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2576, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੀਰਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੀਰਾ : ਇਹ ਗਰਮੀਆਂ ਦੀ ਮਹੱਤਵਪੂਰਨ ਸਬਜ਼ੀ ਹੈ ਤੇ ਭਾਰਤ ਦੇ ਸਾਰੇ ਭਾਗਾਂ ਚ ਹੁੰਦੀ ਹੈ। ਇਹ ਆਮ ਤੌਰ ਤੇ ਸਲਾਦ ਲਈ ਵਰਤਿਆ ਜਾਂਦਾ ਹੈ। ਇਸ ਦੀ ਸਬਜ਼ੀ ਵੀ ਬਣਦੀ ਹੈ ਅਤੇ ਅਚਾਰ ਵੀ ਪੈਂਦਾ ਹੈ। ਭਾਰਤ ਵਿਚ ਖੀਰੇ ਦੀ ਖੇਤੀ ਘੱਟੋ ਘੱਟ ਪਿਛਲੇ ਤਿੰਨ ਕੁ ਹਜ਼ਾਰ ਸਾਲਾਂ ਤੋਂ ਹੁੰਦੀ ਆ ਰਹੀ ਹੈ। ਖੀਰੇ ਦੇ ਬੀਜ ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ ’ਚ ਵਰਤੇ ਜਾਂਦੇ ਹਨ। ਯੂਨਾਨੀ ਹਿਕਮਤ ਦੇ ਲਿਹਾਜ਼ ਨਾਲ ਖੀਰੇ ਦੇ ਬੀਜਾਂ ਤੋਂ ਤਿਆਰ ਕੀਤਾ ਗਿਆ ਤੇਲ ਦਿਮਾਗ਼ ਅਤੇ ਸਰੀਰ ਦੋਹਾਂ ਲਈ ਲਾਭਕਾਰੀ ਹੈ।
ਹੇਠ ਦਿਤੀ ਸਾਰਨੀ ਵਿਚ ਖੀਰੇ ਦੇ ਖਾਣ ਯੋਗ ਪ੍ਰਤੀ 100 ਗ੍ਰਾ. ਭਾਗ ਵਿਚ ਭੋਜਨ-ਤੱਤਾਂ ਦਾ ਵੇਰਵਾ ਦਿੱਤਾ ਗਿਆ ਹੈ :-
ਤੱਤ
|
ਮਾਤਰਾ
|
ਤੱਤ
|
ਮਾਤਰਾ
|
ਨਮੀ
|
96.3 ਗ੍ਰਾ.
|
ਲੋਹਾ
|
15 ਮਿ. ਗ੍ਰਾ.
|
ਚਰਬੀ
|
0.1 ”
|
ਪੋਟਾਸ਼ੀਅਮ
|
50.0 ” ”
|
ਰੇਸ਼ੇ
|
0.4 ”
|
ਤਾਂਬਾ
|
0.1 ” ”
|
ਕੈਲੋਰੀਆਂ
|
13.00 ”
|
ਕਲੋਰੀਨ
|
15.0 ” ”
|
ਮੈਗਨੀਸ਼ੀਅਮ
|
11.0 ਮਿ. ਗ੍ਰਾ.
|
ਥਾਇਆਮੀਨ
|
0.03 ” ”
|
ਫ਼ਾੱਸਫ਼ੋਰਸ
|
25.00 ” ”
|
ਨਿਕੋਟਨਿਕਐਸਿਡ
|
0.2 ” ”
|
ਸੋਡੀਅਮ
|
10.2 ” ”
|
ਗੰਧਕ
|
17.0 ” ”
|
ਪ੍ਰੋਟੀਨ
|
0.4 ਗ੍ਰਾ.
|
ਵਿਟਾਮਿਨ-ਏ
|
ਨਿੱਲ
|
ਖਣਿਜ
|
0.3 ”
|
ਰਾਈਬੌਫਲੇਵਿਨ
|
0.01 ” ”
|
ਹੋਰ ਕਾਰਬੋਹਾਈਡ੍ਰੇਟ
|
2.5 ”
|
ਵਿਟਾਮਿਨ-ਸੀ
|
7.0 ” ”
|
ਕੈਲਸੀਅਮ
|
10 ਮਿ. ਗ੍ਰਾ.
|
|
|
ਆੱਨਸੈਲਿਕ ਐਸਿਡ
|
15 ” ”
|
|
|
ਵਰਗੀਕਰਨ ਤੇ ਕਿਸਮਾਂ – ਖੀਰਾ ਕਿਊਕੂਮਿਸ ਪ੍ਰਜਾਤੀ ਅਤੇ ਸੈਟਾਈਵਸ ਜਾਤੀ ਨਾਲ ਸਬੰਧਤ ਹੈ। ਇਸ ਦੀਆਂ ਸਾਰੀਆਂ ਕਿਸਮਾਂ ਨੂੰ ਆਮ ਤੌਰ ਤੇ ਚਾਰ ਵਰਗਾਂ ਵਿਚ ਵੰਡਿਆ ਜਾਂਦਾ ਹੈ :-
ਯੂਰਪੀ-ਅਮਰੀਕੀ; ਪੱਛਮੀ ਏਸ਼ਿਆਈ ; ਚੀਨੀ; ਭਾਰਤੀ-ਜਾਪਾਨੀ;
ਭਾਤਰ ਵਿਚ ਖੀਰੇ ਦੀਆਂ ਬਹੁਤ ਸਾਰੀਆਂ ਕਿਸਮਾਂ ਦੀ ਖੇਤੀ ਕੀਤੀ ਜਾਂਦੀ ਹੈ। ਨਿਕੀਆਂ ਅਚਾਰੀ ਕਿਸਮਾਂ ਤੋਂ ਲੈ ਕੇ ਵੱਡੀਆਂ ਤੇ ਮੋਟੀਆਂ ਮੋਟੀਆਂ ਕਿਸਮਾਂ ਤੱਕ, ਦੀ ਖੇਤੀ ਰਾਜਸਥਾਨ ਤੇ ਗੁਜਰਾਤ ਵਿਚ ਹੁੰਦੀ ਹੈ। ਭਾਰਤ ਵਿਚ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਜਾਪਾਨੀ ਲੌਂਗ ਗ੍ਰੀਨ- ਇਸ ਦੇ ਖੀਰੇ ਹਰੇ ਰੰਗ ਦੇ ਅਤੇ 30 ਤੋਂ 40 ਸੈਂ. ਮੀ. ਲੰਬੇ ਹੁੰਦੇ ਹਨ। ਸਟ੍ਰੇਂਟ ਏਟ- ਇਸ ਦੇ ਖੀਰੇ ਚਿੱਟੀ ਕੰਗਰੋੜ ਵਾਲੇ ਦਰਮਿਆਨੇ ਮੇਲ ਦੇ, ਸਿੱਧੇ ਤੇ ਮੋਟੇ ਹੁੰਦੇ ਹਨ ਤੇ ਉਨ੍ਹਾਂ ਦਾ ਰੰਗ ਹਰਾ ਹੁੰਦਾ ਹੈ।
ਇਨ੍ਹਾਂ ਤੋਂ ਬਿਨਾ ਬਾਲਮ ਖੀਰਾ ਤੇ ਪੂਨਾ ਖੀਰਾ ਵੀ ਆਮ ਉਗਾਈਆਂ ਜਾਣ ਵਾਲੀਆਂ ਕਿਸਮਾਂ ਹਨ।
ਪੌਣ ਪਾਣੀ – ਖੀਰਾ ਗਰਮ ਰੁੱਤ ਦੀ ਫ਼ਸਲ ਹੈ। ਇਹ ਮਾਮੂਲੀ ਕੁਹਰਾ ਵੀ ਬਰਦਾਸ਼ਤ ਨਹੀਂ ਕਰ ਸਕਦਾ। ਖੀਰੇ ਦਾ ਬੀਜ 11° ਸੈਂ. ਤਾਪਮਾਨ ’ਚ ਨਹੀਂ ਉੱਗਦਾ, ਪਰ ਇਹ ਠੰਢੀ ਭੂਮੀ ਵਿਚ ਕਾਫ਼ੀ ਸਮੇਂ ਲਈ ਪਿਆ ਰਹਿ ਸਕਦਾ ਹੈ ਅਤੇ ਜਿਉਂ ਹੀ ਤਾਪਮਾਨ ਅਨੁਕੂਲ ਹੁੰਦਾ ਹੈ, ਉੱਗ ਪੈਂਦਾ ਹੈ। ਲਗਭਗ 18° ਸੈਂ. ਉਤੇ ਬੀਜਾਂ ਦਾ ਪੁੰਗਰਣ ਚੰਗਾ ਹੋਣ ਲੱਗ ਪੈਂਦਾ ਹੈ ਤੇ ਜਿਉਂ ਜਿਉਂ ਤਾਪਮਾਨ ਵਧਦਾ ਜਾਂਦਾ ਹੈ ਬੀਜਾਂ ਦੇ ਉੱਗਣ ਦੀ ਗਤੀ ਵੀ ਤੇਜ਼ ਹੁੰਦੀ ਜਾਂਦੀ ਹੈ। ਇਹ ਗਤੀ 30° ਸੈਂ. ਤੇ ਜਾ ਕੇ ਰੁਕ ਜਾਂਦੀ ਹੈ। ਵਧੀਆ ਪੁੰਗਰਣ ਲਈ 18° ਤੋਂ 24° ਸੈਂ. ਤਾਪਮਾਨ ਬਹੁਤ ਅਨੁਕੂਲ ਹੈ। ਖੀਰੇ ਦੇ ਜ਼ਮੀਨ ਉੱਤੇ ਪਏ ਭਾਗਾਂ ਨੂੰ ਉੱਲੀ ਰੋਗ ਲਗਦੇ ਹਨ ਅਤੇ ਇਨ੍ਹਾਂ ਦੇ ਲੱਗਣ ਦਾ ਕਾਰਨ ਬਹੁਤੀਆਂ ਬਾਰਸ਼ਾਂ ਜਾਂ ਜ਼ਿਆਦਾ ਸਿੱਲ੍ਹ ਹੈ। ਇਸ ਲਈ ਜਿਨ੍ਹਾਂ ਇਲਾਕਿਆਂ ’ਚ ਧੁੱਪ ਖੂਬ ਪੈਂਦੀ ਹੈ, ਉਥੇ ਖੀਰੇ ਦੀ ਖੇਤੀ ਵਧੀਆ ਹੁੰਦੀ ਹੈ।
ਭੂਮੀ – ਖੀਰਾ ਰੇਤਲੀ ਤੋਂ ਲੈ ਕੇ ਹਰ ਤਰ੍ਹਾਂ ਦੀ ਮੈਰਾ ਭੂਮੀ ਵਿਚ ਬੜੀ ਸਫ਼ਲਤਾ ਨਾਲ ਉਗਾਇਆ ਜਾ ਸਕਦਾ ਹੈ। ਜੇ ਅਗੇਤੀ ਫ਼ਸਲ ਲੈਣੀ ਹੋਵੇ ਤਾਂ ਰੇਤਲੀ ਜਾਂ ਰੇਤ ਰਲੀ ਮੈਰਾ ਭੂਮੀ ਚੰਗੀ ਰਹਿੰਦੀ ਹੈ। ਮੈਰਾ, ਰੇਹ ਰਲੀ ਮੈਰਾ ਜਾਂ ਚੀਕਣੀ ਮੈਰਾ ਭੂਮੀ ਵਿਚ ਝਾੜ ਵਧੀਆ ਮਿਲਦਾ ਹੈ। ਜੇ ਪੌਣ-ਪਾਣੀ ਤੇ ਹੋਰ ਸਥਿਤੀਆਂ ਸੁਖਾਵੀਆਂ ਹੋਣ ਤਾਂ ਖੀਰਾ 5.5 ਤੋਂ 6.5 ਪੀ. ਐਚ. ਵਾਲੀਆਂ ਜ਼ਮੀਨਾ ਵਿਚ ਚੰਗਾ ਹੁੰਦਾ ਹੈ। ਜ਼ਮੀਨ ’ਚੋਂ ਪਾਣੀ ਦੇ ਨਿਕਾਸ ਦਾ ਪ੍ਰਬੰਧ ਚੰਗਾ ਹੋਣਾ ਚਾਹੀਦਾ ਹੈ।
ਖੀਰੇ ਬੀਜਣਾ – ਖੀਰੇ ਬੀਜਣ ਦੇ ਦੋ ਢੰਗ ਪ੍ਰਚਲਤ ਹਨ।
(1) ਭੂਮੀ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਉਸ ਵਿਚ ਗਲੀ-ਸੜੀ ਜੀਵਕ ਖਾਦ ਪਾਈ ਜਾਂਦੀ ਹੈ। ਫਿਰ ਯੋਗ ਫ਼ਾਸਲੇ ਤੇ ਖੱਤੇ ਬਣਾ ਲਏ ਜਾਂਦੇ ਹਨ ਤੇ ਹਰ ਖੱਤੇ ’ਚ ਕੁਝ ਬੀਜ ਲਾ ਦਿਤੇ ਜਾਂਦੇ ਹਨ।
(2) ਥੋੜ੍ਹੀ ਥੋੜ੍ਹੀ ਦੂਰੀ ਤੇ ਸਿੱਧੇ ਸਿਆੜ ਕੱਢ ਕੇ ਬੀਜ ਸਿਆੜ ਦੇ ਇਕ ਪਾਸੇ ਜਾਂ ਦੋਹੀਂ ਪਾਸੀਂ ਕਿਨਾਰਿਆਂ ਤੇ ਲਾਏ ਜਾਂਦੇ ਹਨ। ਜੇ ਬੀਜ ਸਿਆੜ ਦੇ ਦੋਹੀਂ ਪਾਸੀਂ ਲਾਉਣੇ ਹੋਣ ਤਾਂ ਸਿਆੜਾਂ ਵਿਚਲਾ ਫ਼ਾਸਲਾ ਦੂਣਾ ਕਰ ਦਿੱਤਾ ਜਾਂਦਾ ਹੈ।
ਸਿੰਜਾਈ ਕਰਨ ਵੇਲੇ ਪਾਣੀ ਆਮ ਤੌਰ ਤੇ ਇਨ੍ਹਾਂ ਸਿਆੜਾਂ ਵਿਚੋਂ ਦੀ ਵਗਦਾ ਹੈ। ਖੀਰੇ ਗਰਮੀਆਂ ਦੀ ਫ਼ਸਲ ਵਜੋਂ ਵੀ ਉਗਾਏ ਜਾਂਦੇ ਹਨ ਤੇ ਬਰਸਾਤੀ ਫ਼ਸਲ ਦੀ ਜੂਨ-ਜੁਲਾਈ ’ਚ ਅਤੇ ਪਹਾੜਾਂ ਵਿਚ ਇਸ ਦੀ ਬਿਜਾਈ ਅਪ੍ਰੈਲ ਵਿਚ ਕੀਤੀ ਜਾਂਦੀ ਹੈ।
ਕਤਾਰਾਂ ਵਿਚ ਵਿੱਥ, ਜ਼ਮੀਨ ਦੀ ਜ਼ਰਖੇਜ਼ੀ ਤੇ ਖੀਰੇ ਦੀ ਕਿਸਮ ਅਨੁਸਾਰ ਘੱਟ ਵੱਧ ਰੱਖੀ ਜਾਂਦੀ ਹੈ। ਜੇ ਫ਼ਸਲ ਨੂੰ ਟੇਕ ਨਾ ਦੇਣੀ ਹੋਵੇ ਤਾਂ ਆਮ ਤੌਰ ਤੇ ਕਤਾਰਾਂ ਵਿਚਾਲੇ ਡੇਢ ਤੋਂ ਢਾਈ ਮੀ. ਦੀ ਵਿੱਥ ਰੱਖੀ ਜਾਂਦੀ ਹੈ। ਪੌਦਿਆਂ ਵਿਚਾਲੇ ਵਿੱਥ 60 ਤੋਂ 90 ਸੈਂ. ਮੀ. ਰੱਖੀ ਜਾਂਦੀ ਹੈ। ਇਕ ਹੈਕਟੇਅਰ ਬੀਜਾਈ ਲਈ 2.5 ਕਿਲੋ ਬੀਜ ਕਾਫ਼ੀ ਹੈ। ਜੇ ਬਿਜਾਈ ਖੱਤਿਆਂ ’ਚ ਕੀਤੀ ਗਈ ਹੋਵੇ ਤਾਂ ਪੌਦਿਆਂ ਦੀ ਛਾਂਟੀ ਕਰ ਦੇਣੀ ਚਾਹੀਦੀ ਹੈ। ਇਕ ਖੱਤੇ ਵਿਚ ਤਿੰਨ ਤੋਂ ਵੱਧ ਪੌਦੇ ਨਹੀਂ ਰਹਿਣ ਦੇਣੇ ਚਾਹੀਦੇ।
ਜੇ ਬੀਜਾਈ ਸਿਆੜਾਂ ਦੇ ਨਾਲ ਨਾਲ ਕਰਨੀ ਹੋਵੇ ਤਾਂ ਇਕ ਥਾਂ ਇਕ ਜਾਂ ਦੋ ਪੌਦੇ ਹੀ ਰਹਿਣ ਦੇਣੇ ਚਾਹੀਦੇ ਹਨ, ਬਾਕੀਆਂ ਨੂੰ ਪੁੱਟ ਦੇਣਾ ਚਾਹੀਦਾ ਹੈ।
ਰੂੜੀ ਤੇ ਰਸਾਇਣਿਕ ਖਾਦਾਂ – ਖੀਰਿਆਂ ਨੂੰ ਆਮ ਤੌਰ ਤੇ ਫ਼ੀ ਹੈਕਟੇਅਰ 25 ਤੋਂ 35 ਟਨ, ਚੰਗੀ ਗਲੀ ਸੜੀ ਜੀਵਕ ਖਾਦ ਪਾਉਣੀ ਚਾਹੀਦੀ ਹੈ। ਜੇ ਜੀਵਕ ਖਾਦ ਪ੍ਰਾਪਤ ਨਾ ਹੋ ਸਕੇ ਤਾਂ ਰਸਾਇਣਿਕ ਖਾਦਾਂ ਪਾ ਕੇ ਵਧੀਆਂ ਫ਼ਸਲ ਲਈ ਜਾ ਸਕਦੀ ਹੈ। ਜੇ ਜੀਵਕ ਖਾਦ ਵੀ ਪਾਈ ਗਈ ਹੋਵੇ ਤਾਂ ਥੋੜ੍ਹੀ ਜਿਹੀ ਮਾਤਰਾ ਵਿਚ ਰਸਾਇਣਿਕ ਖਾਦਾਂ ਪਾਉਣ ਨਾਲ ਝਾੜ ਕਾਫ਼ੀ ਵਧ ਜਾਂਦਾ ਹੈ। ਰਸਾਇਣਿਕ ਖਾਦਾਂ ਪਾਉਣ ਤੋਂ ਪਹਿਲਾਂ ਜ਼ਮੀਨ ਦੀ ਜ਼ਰਖੇਜ਼ੀ ਤੇ ਖੀਰਿਆਂ ਦੇ ਭੋਜਨ ਤੱਤਾਂ ਦੀ ਖ਼ਪਤ ਨੂੰ ਮੁੱਖ ਰੱਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਫ਼ੀ ਏਕੜ 12 ਟਨ ਝਾੜ ਦੇਣ ਵਾਲੀ ਫ਼ਸਲ ਜ਼ਮੀਨ ਵਿਚੋਂ 45 ਪੌਂਡ ਨਾਈਟ੍ਰੋਜਨ, 36 ਪੌਂਡ ਫ਼ਾੱਸਫ਼ੋਰਸ ਤੇ 71 ਪੌਂਡ ਪੋਟਾਸ਼ੀਅਮ ਖਿੱਚ ਲੈਂਦੀ ਹੈ।
ਤੁੜਾਈ – ਖੀਰੇ ਮੰਡੀ ਵਿਚ ਭੇਜਣ ਲਈ ਤਾਜ਼ੇ ਤੋੜਨੇ ਚਾਹੀਦੇ ਹਨ। ਖੀਰਿਆਂ ਤੋਂ ਹੋਰ ਪਦਾਰਥ ਵੀ ਤਿਆਰ ਕੀਤੇ ਜਾਂਦੇ ਹਨ। ਇਸ ਲਈ ਉਹ ਅਜਿਹੇ ਪਦਾਰਥ ਤਿਆਰ ਕਰਨ ਵਾਲੇ ਕਾਰਖ਼ਾਨਿਆਂ ਨੂੰ ਵੀ ਭੇਜੇ ਜਾਂਦੇ ਹਨ। ਖੀਰਿਆਂ ਦੀ ਤੁੜਾਈ ਥੋੜ੍ਹੇ ਥੋੜ੍ਹੇ ਵਕਫ਼ੇ ਨਾਲ ਕਰਦੇ ਰਹਿਣਾ ਚਾਹੀਦਾ ਹੈ।
ਖੀਰਿਆਂ ਨੂੰ ਸੰਭਾਲਣ, ਪੇਟੀਆਂ ਜਾਂ ਟੋਕਰੀਆਂ ’ਚ ਭਰ ਕੇ ਬਾਹਰ ਭੇਜਣ ਆਦਿ ਲਈ ਯੋਗ ਤਾਪਮਾਨ ਦਾ ਨਿਰਭਰ ਦੋ ਗਲਾਂ ਤੇ ਹੈ: ਇਕ ਇਹ ਕਿ ਖੀਰਿਆਂ ਨੂੰ ਗੋਦਾਮ ’ਚ ਕਿੰਨੀ ਦੇਰ ਲਈ ਰੱਖਣਾ ਹੈ, ਦੂਸਰੇ ਉਨ੍ਹਾਂ ਨੂੰ ਕਿਸ ਕੰਮ ਲਈ ਵਰਤਣਾ ਹੈ। ਜੇ ਖੀਰੇ ਇਕ ਦੋ ਦਿਨ ਲਈ ਹੀ ਰਖਣੇ ਹੋਣ ਤਾਂ ਤਾਪਮਾਨ ਦਾ ਬਹੁਤਾ ਫ਼ਰਕ ਨਹੀਂ ਪੈਦਾ ਪਰ ਜੇ ਜ਼ਿਆਦਾ ਲੰਮੇ ਸਮੇਂ ਲਈ ਰੱਖਣੇ ਹੋਣ ਤਾਂ ਤਾਪਮਾਨ 50° ਫ਼ਾਰਨਹਾਈਟ ਹੋਣਾ ਚਾਹੀਦਾ ਹੈ। ਖੀਰਿਆਂ ਦਾ ਝਾੜ ਆਮ ਤੌਰ ਤੇ 80 ਤੋਂ 100 ਕੁਇੰਟਲ ਫੀ ਹੈਕਟੇਅਰ ਨਿਕਲਦਾ ਹੈ’
ਰੋਗ – ਖੀਰਿਆਂ ਨੂੰ ਕਈ ਕਿਸਮ ਦੇ ਰੋਗ ਲੱਗ ਜਾਂਦੇ ਹਨ। ਖੀਰਿਆਂ ਦੇ ਕੁਝ ਪ੍ਰਸਿੱਧ ਰੋਗ ਜੀਵਾਣੂ ਕੁਮਲਾਉਣ, ਫਫੂਦੀ-ਫੋੜੇ, ਲੂੰਦਾਰ ਉੱਲੀ, ਧੂੜਾ ਉੱਲੀ, ਨੋਕਦਾਰ ਪੱਤ-ਧੱਬੇ ਤੇ ਚਿੱਤੀ ਆਦਿ ਹਨ।
ਆਮ ਤੌਰ ਤੇ ਖੀਰਿਆਂ ਨੂੰ ਇਹ ਰੋਗ ਇਕ ਕਿਸਮ ਦੀ ਫਫੂੰਦੀ ਤੋਂ ਲਗਦਾ ਹੈ। ਟ੍ਰਾਈਬੇਸਿਕ ਕਾਪਰ ਸਲਫੇਟ (5 ਫ਼ੀ ਸਦੀ ਕਾਪਰ ਅੰਸ਼ ਵਾਲਾ) 15-20 ਪੌਂਡ ਸ਼ੁਰੂ ਵਿਚ ਤੇ ਫਿਰ ਵੇਲਾਂ ਦੇ ਵੱਡੀਆਂ ਹੋ ਜਾਣ ਤੇ 35 ਤੋਂ 50 ਪੌਂਡ ਫ਼ੀ ਏਕੜ ਦੇ ਹਿਸਾਬ ਧੂੜਨਾ ਇਸ ਰੋਗ ਦੀ ਰੋਕ ਥਾਮ ਲਈ ਬਹੁਤ ਅਸਰਦਾਰ ਹੈ। ਇਨ੍ਹਾਂ ਤੋਂ ਇਲਾਵਾ ਫਿਊਜ਼ੇਰੀਅਮ ਕੁਮਲਾਉਣ, ਵਰਟੀਸੀਲੀਅਮ ਕੁਮਲਾਉਣ ਤੇ ਜੜ੍ਹ ਸਾੜਾ ਆਦਿ ਖੀਰੇ ਨੂੰ ਲੱਗਣ ਵਾਲੇ ਹੋਰ ਰੋਗ ਹਨ।
ਖੀਰੇ ਤੇ ਬਹੁਤ ਸਾਰੇ ਕੀੜੇ ਹਮਲਾ ਕਰਦੇ ਹਨ ਤੇ ਇਹ ਕੀੜੇ ਫ਼ਸਲ ਤੇ ਵਧਣ ਕਾਲ ਦੇ ਦੌਰਾਨ ਕਦੇ ਵੀ ਹਮਲਾ ਕਰ ਸਕਦੇ ਹਨ ਤੇ ਪੌਦੇ ਦੇ ਸਾਰੇ ਹਿੱਸਿਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਹ ਕੀੜੇ ਨਾ ਕੇਵਲ ਪੌਦਿਆਂ ਨੂੰ ਹੀ ਨੁਕਸਾਨ ਪਹੁੰਚਾਉਂਦੇ ਹਨ ਸਗੋਂ ਕਈ ਰੋਗ ਵੀ ਫੈਲਾਉਣ ਦਾ ਕਾਰਨ ਬਣਦੇ ਹਨ। ਇਨ੍ਹਾਂ ਵਿਚੋਂ ਮੁੱਖ ਕੀੜੇ ਹਨ: ਕੱਦੂ ਦੀ ਲਾਲ ਭੂੰਡੀ, ਤੇਲਾ, ਕੱਟ ਕੀਟ ਤੇ ਖੀਰਾ ਮੱਖੀ।
ਹ. ਪੁ.– ਸਬਜ਼ੀਆਂ-ਚੌਧਰੀ : 152
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖੀਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੀਰਾ, (ਖੀਰ+ਆ) \ ਵਿਸ਼ੇਸ਼ਣ \ ਪੁਲਿੰਗ : ਦੁੱਧ ਦੀਆਂ ਦੰਦੀਆਂ ਵਾਲਾ (ਪਸ਼ੂ), ਜਿਸ ਦੇ ਦੰਦ ਅਜੇ ਖੀਰੇ ਹੋਣ, ਦੁੱਧ ਚੁੰਘਦਾ, ਦੁੱਧ ਦੰਦਾ, ਛੋਟੀ ਉਮਰ ਦਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-17-11-53-26, ਹਵਾਲੇ/ਟਿੱਪਣੀਆਂ:
ਖੀਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੀਰਾ, (ਸੰਸਕ੍ਰਿਤ : क्षीर) \ ਪੁਲਿੰਗ : ਦੁੱਧ : ‘ਮੁਖਿ ਨਾਮ ਤੁਮਾਰੋ ਖੀਰਾ’ (ਟੋਡੀ ਮਹਲਾ ੫)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-17-03-35-49, ਹਵਾਲੇ/ਟਿੱਪਣੀਆਂ:
ਖੀਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੀਰਾ, (<ਪ੍ਰਾਕ੍ਰਿਤ : खीरऱ्श्रो;ਸੰਸਕ੍ਰਿਤ : क्षीरक:) \ ਪੁਲਿੰਗ :ਕਕੜੀ ਜਾਂ ਤਰ ਦੀ ਕਿਸਮ ਦਾ ਇੱਕ ਫਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-17-03-36-12, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First