ਖੀਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੀਰ (ਨਾਂ,ਇ) ਦੁੱਧ, ਖੰਡ ਅਤੇ ਚਾਵਲ ਆਦਿ ਪਾ ਕੇ ਬਣਾਇਆ ਪਕਵਾਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੀਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੀਰ 1 [ਨਾਂਇ] ਦੁੱਧ ਵਿੱਚ ਚੌਲ਼ ਰਿੰਨ੍ਹ ਕੇ ਬਣਾਈ ਗਈ ਮਿੱਠੀ ਵਸਤੂ , ਤਸਮਈ 2 [ਨਾਂਪੁ] ਦੁੱਧ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੀਰ. ਸੰ. ੖੢ਰ. ਜੋ ੖੢ (ਕਮਜ਼ੋਰੀ) ਨੂੰ ਹਟਾਵੇ, ਸੋ ੖੢ਰ. ਦੁੱਧ. ਦੁਗਧ. “ਖੀਰ ਅਧਾਰ ਬਾਰਿਕੁ ਜਬ ਹੋਤਾ.” (ਮਲਾ ਮ: ੫) ੨ ਦੁੱਧ ਨਾਲ ਮਿਲਾਕੇ ਰਿਨ੍ਹੇਂ ਹੋਏ ਚਾਉਲ. ਤਸਮਈ. ਪਾਯਸ. ਸੰ. ੖੢ਰੱ੠ਨ. “ਰਸ ਅੰਮ੍ਰਿਤ ਖੀਰ ਘਿਆਲੀ.” (ਵਾਰ ਰਾਮ ੩) “ਖੀਰ ਸਮਾਨਿ ਸਾਗੁ ਮੈ ਪਾਇਆ.” (ਮਾਰੂ ਕਬੀਰ) ੩ ਦੇਖੋ, ਖੀਰੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੀਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੀਰ, (ਲਹਿੰਦੀ) \ (ਪ੍ਰਾਕ੍ਰਿਤ : खीर; ਸੰਸਕ੍ਰਿਤ : क्षीर; ਟਾਕਰੀ \ ਫ਼ਾਰਸੀ : ਸ਼ੀਰ ਜ਼ੈਦ ਖ਼ਸ਼ੀਰ) \ ਪੁਲਿੰਗ : ਦੁੱਧ, ਸ਼ੀਰ : ‘ਖੀਰ ਆਧਾਰ ਬਾਰਿਕੁ ਜਬ ਹੋਤਾ’ (ਮਲਾਰ ਮਹਲਾ ਪੰਜਵਾਂ)

–ਖੀਰ ਸਮੁੰਦਰ, ਖੀਰ ਸਮੁੰਦ, ਪੁਲਿੰਗ : ਪੁਰਾਣਾ ਅਨੁਸਾਰ ਦੁੱਧ ਦਾ ਸਮੁੰਦਰ ਜਿਸ ਵਿੱਚ ਵਿਸ਼ਨੂੰ ਜੀ ਸੌਂਦੇ ਹਨ। ਇਸੇ ਨੂੰ ਰਿੜਕ ਕੇ ਚੌਦਾਂ ਰਤਨਾਂ ਦਾ ਕੱਢਣਾ ਦੱਸਿਆ ਗਿਆ ਹੈ (ਭਾਈ ਕਾਨ੍ਹ ਸਿੰਘ ਮਹਾਂ ਕੋਸ਼)

–ਖੀਰ ਪਿਵਾਕ, (ਲਹਿੰਦੀ) / ਵਿਸ਼ੇਸ਼ਣ / ਪੁਲਿੰਗ : ਦੁੱਧ ਪੀਣ ਵਾਲਾ (ਬੱਚਾ), ਦੁੱਧ ਚੁੰਘਦਾ, ਖੀਰਾ (ਜਟਕੀ ਕੋਸ਼)

–ਖੀਰਪੇੜਾ, (ਲਹਿੰਦੀ) / ਪੁਲਿੰਗ : ਇੱਕ ਪਰਕਾਰ ਦੀ ਮਠਿਆਈ (ਜਟਕੀ ਕੋਸ਼)

–ਖੀਰ ਭਵਾਨੀ, ਇਸਤਰੀ ਲਿੰਗ : ਦੁੱਧ ਦੇਣ ਵਾਲੀ ਦੇਵੀ ਜਿਸਦਾ ਮੰਦਰ ਕਸ਼ਮੀਰ ਵਿੱਚ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 59, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-17-11-50-58, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.