ਖੁਰਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਰਕ (ਨਾਂ,ਇ) ਪਿੰਡੇ ਉੱਤੇ ਝਉਰ ਹੁੰਦੀ ਰਹਿਣ ਵਾਲਾ ਚਮੜੀ ਰੋਗ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੁਰਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਰਕ [ਨਾਂਇ] ਖਾਜ, ਖੁਜਲੀ, ਖ਼ਾਰਸ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੁਰਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਰਕ. ਸੰਗ੍ਯਾ—ਖੁੜਕ. ਧਕਧਕੀ. ਚਿੰਤਾ. “ਮਨ ਤੇ ਖੁਰਕ ਨ ਜਾਇ.” (ਚਰਿਤ੍ਰ ੩੩) ੨ ਦੇਖੋ, ਖਾਜ ੨। ੩ ਸੰ. ਇੱਕ ਪ੍ਰਕਾਰ ਦਾ ਨਾਚ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੁਰਕ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੁਰਕ, (ਸੰਸਕ੍ਰਿਤ√क्षुर=ਛਿੱਲਣਾ, ਗੁਜਰਨੀ : ਖੁਰਚਾ, ਸਿੰਧੀ : ਖੁੜਣ) \ ਪੁਲਿੰਗ : ਖਾਰਸ਼, ਖਾਜ, ਮਿੱਠੀ ਮਿੱਠੀ ਜਲੂਣ, ਖੁਜਲੀ (ਲਾਗੂ ਕਿਰਿਆ : ਹੋਣਾ, ਕਰਨਾ, ਪੈਣਾ)
–ਖੁਰਕ ਉੱਠਣਾ, ਮੁਹਾਵਰਾ : ਇੱਛਾ ਹੋਣਾ
–ਖੁਰਕ ਹੋਣਾ, ਮੁਹਾਵਰਾ : ਕਿਸੇ ਗੱਲ ਲਈ ਉਤਸਕ ਹੋਣਾ, ਦਾ ਉੱਠਣਾ, ਕਾਹਲੇ ਪੈਣਾ
–ਖੁਰਕ ਖਾਧਾ, ਵਿਸ਼ੇਸ਼ਣ : ਖੁਰਕ ਦਾ ਰੋਗੀ, ਖੁਰਕ ਦਾ ਮਾਰਿਆ, ਖਰਸ ਖਾਧਾ
–ਖੁਰਕ ਮੱਠੀ ਹੋਣਾ, ਮੁਹਾਵਰਾ : ਕਾਮ ਦੀ ਇੱਛਿਆ ਪੂਰੀ ਹੋਣਾ
–ਖੁਰਕ ਮੱਠੀ ਕਰਨਾ, ਮੁਹਾਵਰਾ : ਉਤਸੁਕਤਾ ਨੂੰ ਦਬਾਉਣਾ, ਸ਼ੇਖੀ ਠੰਢੀ ਕਰਨਾ, ਕੰਡ ਲਾਹੁਣਾ, ਸ਼ੇਖੀ ਕਿਰਕਿਰੀ ਕਰਨਾ
–ਖੁਰਕ ਮਿਟਣਾ, ਮੁਹਾਵਰਾ : ਕਾਮ ਦੀ ਇੱਛਾ ਪੂਰੀ ਹੋਣਾ
–ਖੁਰਕ ਮਿਟਾਉਣਾ, ਮੁਹਾਵਰਾ : ਕਿਸੇ ਦੀ ਕਾਮ ਦੀ ਇੱਛਾ ਪੂਰੀ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-31-04-14-09, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First