ਖੁੱਲ੍ਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁੱਲ੍ਹ [ਨਾਂਇ] ਅਜ਼ਾਦੀ , ਸੁਤੰਤਰਤਾ; ਵਿਹਲ; ਭੀੜ ਦਾ ਅਭਾਵ, ਮੋਕਲ਼ਾ ਹੋਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੁੱਲ੍ਹ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੁੱਲ੍ਹ, (ਖੁੱਲ੍ਹਣਾ) \ ਇਸਤਰੀ ਲਿੰਗ : ੧. ਛੁੱਟੀ, ਆਜ਼ਾਦੀ, ਸੁਤੰਤਰਤਾ; ੨. ਵਿਹਲ, ਭੀੜ ਦਾ ਅਭਾਵ (ਲਾਗੂ ਕਿਰਿਆ : ਹੋਣਾ, ਕਰਨਾ, ਜਾਣਾ, ਦੇਣਾ, ਲੈਣਾ, ਵਰਤਣਾ)
–ਖੁਲ੍ਹ ਕੇ, ਕਿਰਿਆ ਵਿਸ਼ੇਸ਼ਣ : ਪੂਰੀ ਸੁਤੰਤਰਤਾ ਨਾਲ, ਨਿਰਸੰਕੋਚ, ਨਿਸੰਗ, ਜ਼ੋਰ ਦਾ, ਨਿਝੱਕ, ਬਿਨਾਂ ਡਰ ਦੇ, ਸੌਖੀ ਤਰ੍ਹਾਂ, ਰੱਜ ਕੇ ਬਿਨਾਂ ਰੋਕ ਟੋਕ ਦੇ
–ਖੁਲ੍ਹ ਖ਼ਿਆਲੀ, ਇਸਤਰੀ ਲਿੰਗ : ਬਿਚਾਰ ਸੁਤੰਤਰਤਾ, ਉਦਾਰਤਾ, ਬੇਪਰਵਾਹੀ, ਸੁਤੰਤਰਤਾ
–ਖੁਲ੍ਹ ਖਿਆਲੀਆ, ਵਿਸ਼ੇਸ਼ਣ : ਆਜ਼ਾਦ ਖਿਆਲਾਂ ਵਾਲਾ
–ਖੁੱਲ੍ਹ ਖੁੱਲ੍ਹਾ, ਵਿਸ਼ੇਸ਼ਣ : ਖੁਲ੍ਹਾ, ਢਿੱਲਾ, ਖਾਲੀ, ਸੱਖਣਾ
–ਖੁਲ੍ਹ ਖੇਡ, ਇਸਤਰੀ ਲਿੰਗ : ਆਜ਼ਾਦੀ
–ਖੁਲ੍ਹ ਖੇਡਣਾ, ਮੁਹਾਵਰਾ : ਨਿਸ਼ੰਗ ਹੋਣਾ, ਜਿਸ ਕੰਮ ਨੂੰ ਪਹਿਲਾਂ ਲੁਕ ਕੇ ਕਰਦੇ ਹੋਣਾ ਉਸ ਨੂੰ ਸਾਹਮਣੇ ਸਾਹਮਣੇ ਕਰਨ ਲੱਗਣਾ, ਕਿਸੇ ਮਾੜੇ ਕੰਮ ਨੂੰ ਨਿਸੰਗ ਹੋ ਕੇ ਕਰਨਾ
–ਖੁੱਲ੍ਹ ਜਾਣਾ,ਕਿਰਿਆ ਸਮਾਸੀ : ਤਾਸ਼ ਦੀ ਜੂਏ ਬਾਜ਼ੀ ਵਿੱਚ ਹਾਰ ਜਿੱਤ ਦਾ ਫੈਸਲਾ ਕਰਨ ਲਈ ਵਿਰੋਧੀ ਦੇ ਕਹਿਣ ਤੇ ਆਪਣੇ ਪੱਤੇ ਵਿਖਾ ਦੇਣ
–ਖੁੱਲ੍ਹ ਜਾਣਾ, ਮੁਹਾਵਰਾ : ੧. ਸੰਗ ਲਹਿਣਾ, ਨਿਝੱਕ ਹੋਣਾ; ੨. ਉੱਘੜਨਾ (ਭੇਤ); ੩. ਚੌੜਾ ਹੋਣਾ, ਖਿੜਨਾ; ੪. ਮਾਲ ਆਦਿ ਦਾ ਚੋਰੀ ਹੋ ਜਾਣਾ; ੫. ਖਰਚ ਹੋ ਜਾਣਾ, (ਪਲਿਉਂ)
–ਖੁਲ੍ਹ ਜੀਭਾ, ਵਿਸ਼ੇਸ਼ਣ : ਜਿਸ ਦੀ ਜੀਭ ਆਪਣੇ ਵੱਸ ਨਾ ਹੋਵੇ, ਜੋ ਬਿਨਾਂ ਸੋਚੇ ਸਮਝੇ ਐਵੇਂ ਅਬਾ ਤਬਾ ਬੋਲੀ ਜਾਵੇ, ਐਵੇਂ ਭੌਂਕੀ ਜਾਣ ਵਾਲਾ, ਮੂੰਹ ਫੱਟ
–ਖੁੱਲ੍ਹ ਡੁਲ੍ਹ, ਇਸਤਰੀ ਲਿੰਗ : ੧. ਸੁਤੰਤਰਤਾ, ਆਜ਼ਾਦੀ, ਛੁੱਟੀ, ਆਗਿਆ; ੨. ਨਿਰਸੰਕੋਚਤਾ, ਉਦਾਰਤਾ
–ਖੁੱਲ੍ਹ ਦਿਲਾ, ਵਿਸ਼ੇਸ਼ਣ / ਪੁਲਿੰਗ : ਉਦਾਰ, ਖੁੱਲ੍ਹੇ ਦਿਲ ਵਲਾ, ਸਖ਼ੀ
–ਖੁੱਲ੍ਹ ਦਿਲੀ, ਇਸਤਰੀ ਲਿੰਗ : ਉਦਾਰਤਾ, ਸਖ਼ਾਵਤ, ਦਾਨੀ ਬਿਰਤੀ
–ਖੁਲ੍ਹਮ ਖੁਲ੍ਹਾ, (ਖੁਲ੍ਹੇ), ਕਿਰਿਆ ਵਿਸ਼ੇਸ਼ਣ : ਜ਼ਾਹਿਰਾ, ਸਭ ਦੇ ਸਾਮ੍ਹਣੇ, ਖੁਲ੍ਹੇ ਬਾਜ਼ਾਰ
–ਖੁੱਲ੍ਹ ਮੁਬਾਹ, (ਮੁਵਾਹ), ਪੋਠੋਹਾਰੀ / ਇਸਤਰੀ ਲਿੰਗ : ਪੂਰੀ ਖੁੱਲ੍ਹ, ਯੋਗ ਆਗਿਆ : ‘ਸੈਰ ਕਰੋ ਖੁਸ਼ਬੋਈ ਮਾਣੋ, ਖੁਲ੍ਹ ਮੁਬਾਹ ਤੁਸਾਂ ਨੂੰ’
(ਸੈਫੁਲ ਮੁਲੂਕ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-01-03-45-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First