ਖੇਡਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੇਡਾ. ਸੰਗ੍ਯਾ—ਖੇਡ ਦਾ ਅਖਾੜਾ. ਰੰਗਭੂਮਿ ਅਤੇ ਖੇਡਣ (ਬਾਜ਼ੀ ਪਾਉਣ ਆਦਿ) ਦਾ ਭਾਵ. “ਇਕ ਦਿਨ ਖੇਡਾ ਪਾਵਨ ਕੀਨ.” (ਗੁਪ੍ਰਸੂ) ੨ ਖੇਮਕਰਨ (ਜਿਲਾ ਲਹੌਰ) ਦਾ ਵਸਨੀਕ ਇੱਕ ਦੁਰਗਾ ਭਗਤ ਬ੍ਰਾਹਮਣ , ਜੋ ਗੁਰੂ ਅਮਰ ਦਾਸ ਜੀ ਦਾ ਸਿੱਖ ਹੋ ਕੇ ਕਰਤਾਰ ਦਾ ਅਨੰਨ ਸੇਵਕ ਹੋਇਆ, ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਥਾਪਕੇ ਮੰਜੀ ਬਖ਼ਸ਼ੀ। ੩ ਬਹੁਜਾਈ ਖਤ੍ਰੀਆਂ ਦਾ ਇੱਕ ਗੋਤ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੇਡਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੇਡਾ, (ਖੇਡਣਾ) \ ਪੁਲਿੰਗ : ੧. ਮਦਾਰੀ ਆਦਿ ਦਾ ਤਮਾਸ਼ਾ ਜੋ ਉਹ ਲੋਕਾਂ ਨੂੰ ਵਿਖਾਉਂਦਾ ਹੈ, ਖੇਲ ਤਮਾਸ਼ਾ; ੨. ਖੇਡ ਦਾ ਅਖਾੜਾ, ਰੰਗਭੂਮੀ (ਲਾਗੂ ਕਿਰਿਆ : ਪਾਉਣਾ); ੩. ਬੁੰਜਾਹੀ ਖੱਤਰੀਆਂ ਦਾ ਇੱਕ ਗੋਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-34-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First