ਖੇਤਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਤਰੀ [ਵਿਸ਼ੇ] ਖੇਤਰ ਨਾਲ਼ ਸੰਬੰਧਿਤ, ਖੇਤਰ ਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੇਤਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਖੇਤਰੀ : ਇਹ ਭਾਰਤ ਦੇ ਰਾਜਸਥਾਨ ਰਾਜ ਵਿਚ ਜ਼ਿਲ੍ਹਾ ਜੈਪੁਰ ਦਾ ਇਕ ਕਸਬਾ ਹੈ ਜੋ ਪਹਿਲਾਂ ਪਹਿਲ ਖੇਤਰੀ ਰਾਜਿਆਂ ਦਾ ਨਿਵਾਸ ਸਥਾਨ ਹੁੰਦਾ ਸੀ। ਇਹ ਦ੍ਰਿਸ਼ਮਈ ਕਸਬਾ, ਪਹਾੜੀਆਂ ਵਿਚਕਾਰ ਵਸਿਆ ਹੋਇਆ ਹੈ ਅਤੇ ਜੈਪੁਰ ਤੋਂ 128 ਕਿ. ਮੀ. ਉੱਤਰ ਵੱਲ ਵਾਕਿਆ ਹੈ। ਇਹ ਨਗਰ ਬਹੁਤ ਸੁਰੱਖਿਅਤ ਹੈ ਅਤੇ ਇਥੇ ਇਕ ਕਿਲਾ ਵੀ ਹੈ। ਇਸ ਦੇ ਆਸ ਪਾਸ ਤਾਂਬੇ ਦੀਆਂ ਖਾਣਾਂ ਹਨ। ਸਕੂਲ, ਹਸਪਤਾਲ ਅਤੇ ਤਾਰ-ਘਰ ਵਰਗੀਆਂ ਸਹੂਲਤਾਂ ਵੀ ਇਥੇ ਮੌਜੂਦ ਹਨ :

          ਆਬਾਦੀ - 8,670 (1971)

          28° 00' ਉ. ਵਿਥ.; 75° 47' ਪੂ. ਲੰਬ.

          ਹ. ਪੁ.– ਹਿੰ. ਵਿ. ਕੋ. 3 ਯ 359; ਇੰਪ. ਗ. ਇੰਡ. 15 : 276


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12600, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no

ਖੇਤਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੇਤਰੀ, (ਖੇਤਰ+ਈ) \ (ਪੋਠੋਹਾਰੀ) \ ਇਸਤਰੀ ਲਿੰਗ : ਖੇਤੀ; ਵਿਸ਼ੇਸ਼ਣ \ ਪੁਲਿੰਗ : ਖੇਤ ਵਾਲਾ, ਖੇਤ ਦਾ ਮਾਲਕ

–ਖੇਤ੍ਰੀ ਸਾਈਆ ਸੇਤ੍ਰੀ, ਅਖੌਤ : ਖੇਤੀ ਸਾਈਆਂ ਸੇਤੀ (ਸ਼ਾਹਪੁਰੀ ਕੋਸ਼)

–ਹੱਥੀਂ ਵਣਜ ਪੜ ਹੱਥੀਂ ਖੇਤਰੀ, ਕਦੇ ਨਾ ਹੋਂਦੇ ਬਤਰੀਆਂ ਦੇ ਤੇਤਰੀ, ਅਖੌਤ : ਖੇਤੀ ਤੇ ਵਣਜ ਲਈ ਨਿੱਜੀ ਦੇਖ ਭਾਲ ਬਹੁਤ ਜ਼ਰੂਰੀ ਹੈ

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-37-31, ਹਵਾਲੇ/ਟਿੱਪਣੀਆਂ:

ਖੇਤਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੇਤਰੀ, (ਸੰਸਕ੍ਰਿਤ : क्षेत्र+ਈ) : ਖੇਤੀ

–ਖੇਤਰੀ ਸਾਈਆਂ ਸੇਤੀ, ਅਖੌਤ : ਖੇਤੀ ਖਸਮਾਂ ਸੇਤੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-02-59-28, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.