ਖੇਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਤਰ [ਨਾਂਪੁ] ਘੇਰਾ , ਦਾਇਰਾ; ਧਰਤੀ ਦਾ ਇੱਕ ਟੁਕੜਾ, ਰਕਬਾ , ਪ੍ਰਦੇਸ਼, ਸਥਾਨ; ਖੇਤ , ਜ਼ਮੀਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੇਤਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੇਤਰ, (ਸੰਸਕ੍ਰਿਤ : क्षोत्र) \ ਪੁਲਿੰਗ : ੧. ਧਰਤੀ ਦਾ ਟੁਕੜਾ, ਇੱਕ ਘੁਮਾ ਨਾਲੋਂ ਵੱਧ ਰਕਬੇ ਦਾ ਖੇਤ; ੨. ਖੇਤ, ਜ਼ਮੀਨ; ੩. ਰਕਬਾ ; ੪. ਖੇਤੀ : ‘ਵੱਸੇ ਫੱਗਣ ਚੇਤਰ, ਦੂਣਾ ਹੋਵੇ ਖੇਤਰ’

–ਖੇਤਰ ਤਲ ਦਰਸ਼ਕ, (ਪਦਾਰਥ ਵਿਗਿਆਨ) \ ਪੁਲਿੰਗ : ਇੱਕ ਯੰਤਰ ਜੋ ਲੱਕੜੀ ਦੇ ਪੱਧਰ ਚਕੋਰ ਟੁਕੜੇ ਵਿੱਚ ਸ਼ੀਸ਼ੇ ਦੀ ਨਲੀ ਫਿਟ ਕਰ ਕੇ ਬਣਾਇਆ ਜਾਂਦਾ ਹੈ, ਇਸ ਨਲੀ ਵਿੱਚ ਸਪਿਰਟ ਭਰ ਕੇ ਹਵਾ ਦਾ ਇੱਕ ਬੁਲਬੁਲਾ ਰਹਿਣ ਦਿੱਤਾ ਜਾਂਦਾ ਹੈ। ਕਿਸੇ ਤਲ ਉੱਤੇ ਰੱਖ ਕੇ ਜਦੋਂ ਹਵਾ ਦਾ ਬੁਲਬੁਲਾ ਨਲੀ ਦੇ ਵਿਚਕਾਰ ਆ ਜਾਵੇ ਤਾਂ ਤਲ ਹਮਵਾਰ ਹੁੰਦਾ ਹੈ, ਲੈਵਲ

–ਖੇਤਰ ਪਤ, ਖੇਤਰ-ਪਤੀ, ਪੁਲਿੰਗ : ਖੇਤ ਦਾ ਮਾਲਕ

–ਖੇਤਰਪਾਲ, ਵਿਸ਼ੇਸ਼ਣ \ ਪੁਲਿੰਗ : ਖੇਤ੍ਰਪਾਲ

–ਖੇਤ੍ਰ ਪਾਲ, ਵਿਸ਼ੇਸ਼ਣ \ ਪੁਲਿੰਗ  : ੧. ਖੇਤ ਦਾ ਰਾਖਾ; ੨. ਰਣਭੂਮੀ ਦਾ ਸਰਦਾਰ : ‘ਉਭੈ ਖੇਤ੍ਰਪਾਲੰ ਬਕੈਂ ਮਾਰ ਮਾਰੰ’

(ਵਿਚਿਤ੍ਰ ਨਾਟਕ)

–ਖੇਤਰ ਫਲ, ਪੁਲਿੰਗ : ਰਕਬਾ

–ਖੇਤਰ ਭੂਮ (ਭੌਂ), ਇਸਤਰੀ ਲਿੰਗ  : ਧਰਤੀ ਜੋ ਵਾਹੀ ਜਾ ਸਕੇ

(ਭਾਈ ਬਿਸ਼ਨਦਾਸ ਪੁਰੀ)
 

–ਖੇਤ ਪਾਲ, ਵਿਸ਼ੇਸ਼ਣ \ ਪੁਲਿੰਗ : ਖੇਤ੍ਰ ਪਾਲ

–ਸੇਂਜੂ ਖੇਤਰ, ਪੁਲਿੰਗ : ਸਿੰਜਾਈ ਅਧੀਨ ਖੇਤਰ, ਜ਼ਮੀਨ ਦਾ ਉਹ ਰਕਬਾ ਜਿਸ ਨੂੰ ਪਾਣੀ ਲਗਦਾ ਹੋਵੇ

–ਚੋਣ ਖੇਤਰ, ਪੁਲਿੰਗ : ਚੋਣ ਹਲਕਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 89, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-36-59, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.