ਖੇਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਹ (ਨਾਂ,ਇ) ਸੁਆਹ; ਧੂੜ; ਘੱਟਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੇਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਹ [ਨਾਂਇ] ਖ਼ਾਕ, ਘੱਟਾ , ਗਰਦ, ਧੂੜ , ਧੂਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੇਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਹ ਸੰਗ੍ਯਾ—ਧੂਲਿ. ਧੂੜ. ਰਜ. ਗਰਦ. “ਜਿਉ ਧਰਨੀ ਮਹਿ ਖੇਹ.” (ਸ. ਕਬੀਰ) ੨ ਮਿੱਟੀ. “ਖੇਹੂ ਸੇਤੀ ਰਲਿਗਇਆ.” (ਮ: ੪ ਵਾਰ ਗਉ ੧) ੩ ਵਿ੄਎੠. ਗੰਦਗੀ. “ਖੇਹ ਤੋਬਰਾ ਬਦਨ ਚਢਾਇ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੇਹ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖੇਹ (ਸੰ.। ਸੰਸਕ੍ਰਿਤ ਕਸ਼ਾੑਰ) ਪੰਜਾਬੀ ਖੇਹ, ਸੁਆਹ) ਮਿੱਟੀ। ਯਥਾ-‘ਖੇਹੂ ਖੇਹ ਰਲੈ ਤਨੁ ਛੀਜੈ’ (ਖੇਹੂ) ਸਰੀਰ ਦਾ (ਖੇਹ) ਮਿੱਟੀ ਵਿਚ ਮਿਲਾਪ ਹੋਵੇਗਾ, ਜਦ ਤਨ ਛਿਜੇਗਾ। ਅਥਵਾ ੨. ਜਦ ਤਨ ਛਿਜੇਗਾ ਖੇਹ ਵਿਚ ਖੇਹ ਰਲ ਜਾਵੇਗੀ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 19245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖੇਹ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੇਹ, (ਸੰਸਕ੍ਰਿਤ : क्षार=ਖਾਰ ਟਾਕਰੀ \ ਫ਼ਾਰਸੀ : ਖ਼ਾਕ, =ਮਿੱਟੀ) \ ਇਸਤਰੀ ਲਿੰਗ : ਮਿੱਟੀ, ਧੂੜ, ਧੂਲ, ਖਾਕ, ਘੱਟਾ, ਗਰਦ, ਸੁਅਹ

–ਖੇਹ ਉੱਡਣਾ, ਮੁਹਾਵਰਾ : ਖੁਆਰੀ ਹੋਣਾ, ਬਦਨਾਮੀ ਹੋਣਾ

–ਖੇਹ ਉਡਾਉਣਾ, ਮੁਹਾਵਰਾ : ਬੁਰਾ ਕੰਮ ਕਰਨਾ, ਬਦਕਾਰੀ ਕਰਨਾ, ਬਦਨਾਮੀ ਦਾ ਕੰਮ ਕਰਨਾ, ਖੇਹ ਛਾਣਨਾ

–ਖੇਹ ਖੰਭੜੀ ਉਡ ਜਾਣਾ, (ਪੋਠੋਹਾਰੀ) / ਮੁਹਾਵਰਾ : ਬਰਬਾਦ ਹੋਣਾ, ਤਬਾਹ ਹੋਣਾ, ਕੁਝ ਨਾ ਰਹਿਣਾ

–ਖੇਹ ਖੰਭੜੀ ਨਾ ਰਹਿਣਾ, (ਪੋਠੋਹਾਰੀ) / ਮੁਹਾਵਰਾ : ਬਰਬਾਦ ਹੋ ਜਾਣਾ, ਕੁਝ ਨਾ ਰਹਿਣਾ

–ਖੇਹ ਖਰਾਬ ਹੋਣਾ, ਮੁਹਾਵਰਾ : ੧. ਬਰਬਾਦ ਹੋਣਾ, ਖੱਜਲ ਖੁਆਰ ਹੋਣਾ; ੨. ਕੁਕਰਮ ਕਰਨਾ

–ਖੇਹ ਖਰਾਬ ਕਰਨਾ, ਮੁਹਾਵਰਾ : ੧. ਬਰਬਾਦ ਕਰਨਾ ; ੨. ਮੰਦਾ ਕਰਮ ਕਮਾਉਣਾ

–ਖੇਹ ਖਰਾਬੀ, ਇਸਤਰੀ ਲਿੰਗ : ਮੰਦਾ ਕਰਮ ਕਮਾਉਣ ਦਾ ਭਾਵ, ਬਦਕਾਰੀ ਬਦਚਲਨੀ, ਖੱਜਲ ਖੁਆਰੀ

–ਖੇਹ ਖਾਣਾ, ਮੁਹਾਵਰਾ :੧. ਖੁਆਰ ਹੋਣਾ, ਝਖ ਮਾਰਨਾ, ਘੱਟਾ ਫੱਕਣਾ; ੨. ਬੁਰਾ ਕਰਮ ਕਰਨਾ

–ਖੇਹ ਖੁਆਰੀ, ਇਸਤਰੀ ਲਿੰਗ : ੧. ਖੱਜਲ ਖੁਆਰੀ; ੨. ਬੜੀ ਗਰੀਬੀ (ਭਾਈ ਬਿਸ਼ਨਦਾਸ ਪੁਰੀ)

–ਖੇਹ ਛਾਣਨਾ (ਛਾਣਦੇ ਫਿਰਨਾ), ਮੁਹਾਵਰਾ : ੧. ਬਹੁਤ ਗ਼ਰੀਬ ਹੋਣਾ, ਥਾਂ ਥਾਂ ਫਿਰਨਾ, ਖਾਣ ਨੂੰ ਨਾ ਲੱਭਣਾ; ੨. ਖੇਹ ਉਡਾਉਣਾ; ੩. ਕੁਕਰਮ ਕਰਨਾ

–ਸਿਰ ਖੇਹ ਪੈਣਾ, ਮੁਹਾਵਰਾ : ਬਦਨਾਮੀ ਆਉਣਾ, ਬਦਨਾਮ ਹੋਣਾ

–ਕੀਤੀ ਕਤਰੀ ਤੇ ਖੇਹ ਪੈਣਾ (ਪਾਉਣਾ), ਮੁਹਾਵਰਾ : ਕੀਤਾ ਕੰਮ ਖਰਾਬ ਹੋ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-12-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

Not good


Kwj, ( 2024/06/18 02:5719)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.