ਖੋਟੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੋਟੀ, (ਖੋਟ+ਈ) \ ਵਿਸ਼ੇਸ਼ਣ \ ਇਸਤਰੀ ਲਿੰਗ :੧. ਜਿਸ ਵਿੱਚ ਖੋਟ ਹੈ, ਜੋ ਖਾਲਸ ਨਹੀਂ; ੨. ਜਾਲ੍ਹੀ, ਨਕਲੀ, ਝੂਠੀ; ੩. ਨਾਕਸ, ਨਿਕੰਮੀ; ੪. ਬੇਈਮਾਨ, ਐਬਣ, ਪਾਪਣ, ਬਦਦਿਆਨਤ, ਬੇਵਫ਼ਾ
–ਖੋਟੀ ਅੱਖ ਨਾਲ ਵੇਖਣਾ, ਮੁਹਾਵਰਾ : ਬੁਰੀ ਨਜ਼ਰ ਨਾਲ ਤੱਕਣਾ, ਦਿਲ ਵਿੱਚ ਕਿਸੇ ਤਰ੍ਹਾਂ ਦੀ ਬੇਈਮਾਨੀ ਰੱਖ ਕੇ ਦੇਖਣਾ
–ਖੋਟੀ ਹੁੰਡੀ, ਇਸਤਰੀ ਲਿੰਗ : ਜਾਲ੍ਹੀ ਹੁੰਡੀ, ਨਕਲੀ ਹੁੰਡੀ
–ਖੋਟੀ ਕਮਾਈ, ਇਸਤਰੀ ਲਿੰਗ : ਹਰਾਮ ਦੀ ਕਮਾਈ
–ਖੋਟੀ ਕਮਾਈ ਦਾ, ਖੋਟਾ ਫਲ, ਅਖੌਤ : ਬੁਰੇ ਕੰਮਾਂ ਦਾ ਬੁਰਾ ਨਤੀਜਾ
–ਖੋਟੀ ਕਰਨਾ, ਕਿਰਿਆ ਸਮਾਸੀ : ਬੁਰਾਈ ਕਰਨਾ, ਮੰਦਾ ਕਰਨਾ
–ਖੋਟੀ ਚਾਲ, ਇਸਤਰੀ ਲਿੰਗ : ਬੁਰਾ ਰਸਤਾ, ਭੈੜਾ ਚਾਲਾ, ਭੈੜੇ ਲੱਛਣ
–ਖੋਟੀ ਘੜੀ, ਇਸਤਰੀ ਲਿੰਗ : ਬੁਰੀ ਘੜੀ, ਬੁਰਾ ਵਕਤ, ਮੰਦਾ ਸਮਾਂ
–ਖੋਟੀ ਬਾਤ, ਇਸਤਰੀ ਲਿੰਗ : ਬੁਰੀ ਗੱਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-04-27-17, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First