ਖੱਚਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਚਰ (ਨਾਂ, ਪੁ, ਇ) ਗਧੇ ਅਤੇ ਘੋੜੀ ਦੇ ਮੇਲ ਤੋਂ ਪੈਦਾ ਹੋਇਆ ਨਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੱਚਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਚਰ [ਨਾਂਇ] ਗਧੇ ਅਤੇ ਘੋੜੀ ਦੇ ਮੇਲ਼ ਤੋਂ ਪੈਦਾ ਹੋਣ ਵਾਲ਼ਾ ਪਸ਼ੂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6391, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੱਚਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਚਰ. ਸੰਗ੍ਯਾ—ਗਧੇ ਅਤੇ ਘੋੜੀ ਦੇ ਮੇਲ ਤੋਂ ਪੈਦਾ ਹੋਈ ਇੱਕ ਨਸਲ. ਸੰ. ਅਸ਼੍ਵਤਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੱਚਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖੱਚਰ : ਇਸ ਨੂੰ ਅਸਤਰ ਵੀ ਕਹਿੰਦੇ ਹਨ। ਇਹ ਇਕ ਦੋਗਲਾ ਪ੍ਰਾਣੀ ਹੈ ਜਿਹੜਾ ਖੋਤੇ ਅਤੇ ਘੋੜੀ ਦੇ ਮੇਲ ਤੋਂ ਪੈਦਾ ਹੁੰਦਾ ਹੈ। ਜੇ ਖੋਤੀ ਅਤੇ ਘੋੜੇ ਦਾ ਮੇਲ ਕਰਵਾਇਆ ਜਾਵੇ ਤਾਂ ਇਸ ਤੋਂ ਪੈਦਾ ਹੋਇਅ ਬੱਚਾ ਖੱਚਰ ਤੋਂ ਛੋਟਾ ਹੁੰਦਾ ਹੈ। ਲਗਭਗ 3,000 ਸਾਲ ਤੋਂ ਹੀ ਏਸ਼ੀਆ ਮਾਈਨਰ ਵਿਚ ਖੱਚਰਾਂ ਨੂੰ ਭਾਰ ਢੋਣ ਲਈ ਵਰਤਿਆ ਜਾਂਦਾ ਰਿਹਾ ਹੈ। ਬਹੁਤ ਜ਼ਿਆਦਾ ਕਠਿਨਾਈਆਂ ਸਹਿ ਸਕਣ ਦੇ ਯੋਗ ਹੋਣ ਕਰਕੇ ਅੱਜਕੱਲ੍ਹ ਵੀ ਖੱਚਰਾਂ ਨੂੰ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਵਿਚ ਵਰਤਿਆ ਜਾਂਦਾ ਹੈ। ਖੱਚਰ ਆਮ ਤੌਰ ਤੇ ਬਾਂਝ ਹੁੰਦੇ ਹਨ।
ਇਸ ਦਾ ਕੱਦ, ਚਮੜੀ ਦੀ ਇਕਸਾਰਤਾ, ਗਰਦਨ ਤੇ ਪੁੱਠ ਦੀ ਬਣਾਵਟ ਘੋੜੇ ਨਾਲ ਮਿਲਦੀ ਜੁਲਦੀ ਹੈ। ਛੋਟਾ ਤੋਂ ਮੋਟਾ ਸਿਰ, ਲੰਮੇ ਕੰਨ, ਪਤਲੀਆਂ ਲੱਤਾਂ, ਛੋਟੇ ਖੁਰ ਅਤੇ ਧੌਣ ਦੇ ਛੋਟੇ ਵਾਲ ਖੋਤੇ ਨਾਲ ਮਿਲਦੇ ਹਨ। ਇਸ ਦੀ ਚਮੜੀ ਦਾ ਰੰਗ ਆਮ ਤੌਰ ਤੇ ਖਾਕੀ ਜਿਹਾ ਹੁੰਦਾ ਹੈ। ਸਭ ਤੋਂ ਵੱਡੇ ਖੱਚਰ ਦਾ ਕੱਦ ਤਕਰੀਬਨ 160-175 ਸੈਂ. ਮੀ. ਅਤੇ ਭਾਰ 550-700 ਕਿ. ਗ੍ਰਾਤ ਤੱਕ ਹੁੰਦਾ ਹੈ, ਜਦੋਂ ਕਿ ਸਭ ਤੋਂ ਛੋਟੀਆਂ ਕਿਸਮਾਂ 120-160 ਸੈਂ. ਮੀ. ਉਚੀਆਂ ਅਤੇ 270-600 ਕਿ. ਗ੍ਰਾਮ ਤੱਕ ਭਾਰੀਆਂ ਹੁੰਦੀਆਂ ਹਨ।
ਸਪੇਨ ਅਤੇ ਅਮਰੀਕਾ ਵਿਚ ਸਭ ਤੋਂ ਚੰਗੀ ਕਿਸਮ ਦੇ ਖੱਚਰ ਮਿਲਦੇ ਹਨ। ਇਸ ਤੋਂ ਬਾਅਦ ਫਿਰ ਪੁਰਤਗਾਲ ਅਤੇ ਇਟਲੀ ਦੀ ਵਾਰੀ ਆਉਂਦੀ ਹੈ।
ਹ. ਪੁ.– ਐਨ. ਬ੍ਰਿ. ਮਾ. 6 : 90
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖੱਚਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਚਰ, (ਸੰਸਕ੍ਰਿਤ : खेसर=ਖੱਚਰ) \ ਇਸਤਰੀ ਲਿੰਗ : ੧. ਇੱਕ ਜਾਨਵਰ ਜੋ ਗਧੇ ਅਤੇ ਘੋੜੀ ਦੇ ਮੇਲ ਤੋਂ ਪੈਦਾ ਹੁੰਦਾ ਹੈ, ਇਸ ਦੇ ਨਰ ਨੂੰ ਖਚਰਾ ਕਹਿੰਦੇ ਹਨ; ਪੁਲਿੰਗ : ਖਚਰਾ ਆਦਮੀ, ਖਚਰਾ
–ਖੱਚਰ ਪਾਤਰੀ, ਇਸਤਰੀ ਲਿੰਗ : ਉਹ ਤੋਪਖ਼ਾਨਾ ਜਿਸ ਵਿਚ ਘੋੜਿਆਂ ਦੀ ਥਾਂ ਖੱਚਰਾਂ ਵਰਤਦੇ ਹਨ Khachar Battery
–ਖੱਚਰਬਾਨ, ਪੁਲਿੰਗ \ ਵਿਸ਼ੇਸ਼ਣ : ਖੱਚਰ ਹੱਕਣ ਵਾਲਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-05-02-45-53, ਹਵਾਲੇ/ਟਿੱਪਣੀਆਂ:
ਖੱਚਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਚਰ, (ਸੰਸਕ੍ਰਿਤ : कक्षर=ਭੈੜਾ) \ ਪੁਲਿੰਗ : ਖੱਚਰਪੁਣਾ; ਵਿਸ਼ੇਸ਼ਣ : ਖਚਰਾ
–ਖਚਰਊ, ਪੁਲਿੰਗ : ੧. ਖੱਚਰਪਣ, ਖੱਚਰਪੁਣਾ, ਮਚਲਾਪਣ; ੨. ਕੁਟਲਤਾ; ੩. ਛਲ, ਕਪਟ
–ਖੱਚਰਪੁਣਾ, ਪੁਲਿੰਗ : ੧. ਮੀਸਣਾਪਣ, ਮਿੰਨ੍ਹਾਪਣ, ਮਚਲਾਪਣ ; ੨. ਚਲਾਕੀ, ਫ਼ਰੇਬ, ਸ਼ੈਤਾਨੀ, ਮਕਰ
–ਖੱਚਰਵਾਦੀ, ਇਸਤਰੀ ਲਿੰਗ : ਖੱਚਰਪੁਣਾ, ਖਚਰਊ
–ਖੱਚਰ ਵਿੱਦਿਆ, ਇਸਤਰੀ ਲਿੰਗ : ਚਲਾਕੀ, ਹੁੱਜਤ, ਫ਼ਰੇਬ
–ਖੱਚਰ ਵਿਦੀ, ਇਸਤਰੀ ਲਿੰਗ : ਚਲਾਕੀ, ਖੱਚਰਪੁਣਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-05-02-47-16, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First