ਖੱਟੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਟੀ (ਨਾਂ,ਇ) ਕਮਾਇਆ ਧਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੱਟੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਟੀ [ਨਾਂਇ] ਕਮਾਈ, ਆਮਦਨ , ਲਾਭ , ਫ਼ਾਇਦਾ; ਖੱਟੇ ਹੋਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੱਟੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਟੀ. ਖੱਟਾ ਦਾ ਇਸਤ੍ਰੀ ਲਿੰਗ । ੨ ਕਮਾਈ। “ਖੱਟੀ ਨਾ ਚਾਹਤ ਮੈਂ ਇਹ ਕੀ.” (ਨਾਪ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੱਟੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਟੀ, (ਖੱਟਣਾ) \ ਇਸਤਰੀ ਲਿੰਗ : ੧. ਕਮਾਈ, ਆਮਦਨ, ਬੱਚਤ ; ੨. ਲਾਭ, ਨਫ਼ਾ, ਫ਼ਾਇਦਾ ; ੩. ਜਮ੍ਹਾ ਕੀਤਾ ਧਨ

–ਖੱਟੀ ਕਮਾਈ, ਇਸਤਰੀ ਲਿੰਗ :੧. ਕਮਾਇਆ ਹੋਇਆ ਰੁਪਿਆ ਪੈਸਾ ; ੨. ਨਫ਼ਾ, ਲਾਹਾ

–ਖੱਟੀ ਖੱਟਣਾ, ਮੁਹਾਵਰਾ : ਲਾਭ ਪਰਾਪਤ ਕਰਨਾ

–ਖੱਟੀ ਖੱਟ ਬਹਿਣਾ, ਮੁਹਾਵਰਾ : ਕੋਈ ਸੱਟ ਫੇਟ ਲੁਆ ਬਹਿਣਾ, ਰੋਗ ਜਾਂ ਮੁਸੀਬਤ ਸਹੇੜ ਲੈਣਾ

–ਖੱਟੀ ਖਟਾਈ, ਵਿਸ਼ੇਸ਼ਣ : ਕਮਾਈ ਹੋਈ (ਦੌਲਤ)

–ਖੱਟੀ ਖਟਾਈ ਤੇ ਬਹਿਣਾ, ਮੁਹਾਵਰਾ : ਕਿਸੇ ਦੇ ਕਮਾਏ ਧਨ ਦਾ ਮਾਲਕ ਹੋ ਜਾਣਾ, ਕਿਸੇ ਦੂਜੇ ਦਾ ਧਨ ਮਿਲਣਾ

–ਖੱਟੀ ਖਾਣਾ, ਮੁਹਾਵਰਾ : ਕਮਾਈ ਤੇ ਗੁਜ਼ਾਰਾ ਕਰਨਾ

–ਸੂਮਾਂ (ਔਤਰ) ਦੀ ਖੱਟੀ ਕੁੱਤੇ ਜਾਣ ਗੁਆ, ਸੂਮਾਂ ਦੀ ਖੱਟੀ ਗਏ ਕੁੱਤੇ ਖਾ,  ਅਖੌਤ : ਕੰਜੂਸ ਦਾ ਮਾਲ ਐਵੇਂ ਹੀ ਜਾਂਦਾ ਹੈ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-03-46-29, ਹਵਾਲੇ/ਟਿੱਪਣੀਆਂ:

ਖੱਟੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਟੀ, (ਸੰਸਕ੍ਰਿਤ : खट्ट, शट) \ ਇਸਤਰੀ ਲਿੰਗ : ੧. ਛੋਟਾ ਖੱਟਾ; (ਪੋਠੋਹਾਰੀ) ੨. ਖੱਟਾ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-03-49-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.