ਖੱਪਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਪਾ (ਨਾਂ,ਪੁ) ਦੋ ਚੀਜਾਂ ਵਿਚਲਾ ਫ਼ਾਸਲਾ; ਮਘੋਰਾ; ਵਿੱਥ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੱਪਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੱਪਾ [ਨਾਂਪੁ] ਪਾੜ , ਮੋਘਾ , ਮਘੋਰਾ; ਅੰਤਰ, ਵਿੱਥ , ਫ਼ਾਸਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੱਪਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਪਾ, (ਸੰਸਕ੍ਰਿਤ : क्षपण√क्षिप्=ਨਾਸ਼ ਹੋਣਾ) \ ਪੁਲਿੰਗ : ਕਮਾਦ ਦੇ ਛਿੱਲਣ ਦੀ ਰਸਮ ਜੋ ਪਹਿਲੇ ਦਿਨ ਅਦਾ ਕੀਤੀ ਜਾਂਦੀ ਹੈ, ਛੌਲੀ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 42, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-03-45-30, ਹਵਾਲੇ/ਟਿੱਪਣੀਆਂ:

ਖੱਪਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੱਪਾ, (ਸ਼ਾਹਮੁਖੀ) \ (ਖਾਪਾ=ਘਾਪਾ<ਘਾਵ<ਘਾਤ<ਸੰਸਕ੍ਰਿਤ : घात) \ਪੁਲਿੰਗ : ੧. ਮਘੋਰਾ, ਮੋਰੀ, ਛੇਕ, ਪਾੜ ; ੨. ਵਿੱਥ ; ਤਰੇੜ, ਫ਼ਾਸਲਾ ; ੩. ਪਹਾੜ ਦਾ ਤੰਗ ਰਸਤਾ ; ੪. (ਦਰਜੀ) ਕਾਜ

–ਖੱਪਾ ਖੋਲਣਾ, ਮੁਹਾਵਰਾ : ਬਹੁਤ ਵੱਡਾ ਜ਼ਖ਼ਮ ਕਰਨਾ

–ਖੱਪਾ ਪਾਉਣਾ, ਮੁਹਾਵਰਾ : ਮੋਰੀ ਕਰਨਾ, ਮਘੋਰਾ ਖੋਲ੍ਹਣਾ, ਦਿਲ ਵਿੱਚ ਦਵੈਤ ਪੈਦਾ ਕਰਨਾ

–ਖੱਪਾ ਪੂਰਨਾ, ਕਿਰਿਆ ਸਮਾਸੀ : ਖੱਪਾ ਭਰਨਾ

–ਖੱਪਾ ਪੈਣਾ, ਮੁਹਾਵਰਾ : ਫ਼ਰਕ ਪੈਣਾ, ਵਿੱਥ ਪੈਣਾ, ਪੁਲਾੜ ਪੈਣਾ

–ਖੱਪਾ ਭਰਨਾ, ਮੁਹਾਵਰਾ : ਜ਼ਖ਼ਮ ਭਰਨਾ, ਟੋਇਆ ਪੂਰਨਾ, ਦਿਲ ਵਿਚੋਂ ਦਵੈਤ ਦੂਰ ਹੋਣਾ ਜਾਂ ਕਰਨਾ, ਖੱਪਾ ਪੂਰਨਾ

–ਖੱਪਾ ਮਾਰਨਾ, ਮੁਹਾਵਰਾ : ਟੋਇਆ ਪੂਰਨਾ, ਮਘੋਰਾ ਬੰਦ ਕਰਨਾ

–ਖੱਪਾ ਮਿਟਣਾ,  ਮੁਹਾਵਰਾ :੧. ਫਰਕ ਦੂਰ ਹੋਣਾ, ਦਿਲਾਂ ਦਾ ਮਿਲਣਾ ; ੨. ਜ਼ਖ਼ਮ ਭਰ ਜਾਨਾ

–ਖੱਪਾ ਮਿਟਾਉਣਾ, ਮੁਹਾਵਰਾ :੧. ਫ਼ਰਕ ਦੂਰ ਕਰਨਾ, ਦਿਲ ਮੇਲਣਾ ; ੨. ਜ਼ਖ਼ਮ ਭਰਨਾ

–ਖੱਪਾ ਮਿਲਣਾ, ਮੁਹਾਵਰਾ : ੧. ਘਾਟਾ ਪੂਰਾ ਹੋਣਾ, ਰੰਜ ਦੂਰ ਹੋਣਾ

–ਖੱਪਾ ਮਿਲਾਉਣਾ, ਮੁਹਾਵਰਾ : ੧. ਰੁੱਸਿਆ ਨੂੰ ਮਨਾਉਣਾ ; ੨. ਘਾਟਾ ਪੂਰਾ ਕਰਨਾ

–ਖੱਪਾ ਮੇਟਣਾ, ਮੁਹਾਵਰਾ : ੧. ਫ਼ਰਕ ਦੂਰ ਕਰਨਾ, ਦਿਲ ਮੇਲਣਾ ; ੨. ਜ਼ਖ਼ਮ ਭਰਨਾ ; ੩. ਮਘੋਰਾ ਬੰਦ ਕਰਨਾ

–ਖੱਪਾ ਮੇਲਣਾ, ਮੁਹਾਵਰਾ :੧. ਰੁਸਿਆਂ ਨੂੰ ਮਨਾਉਣਾ ; ੨. ਘਾਟਾ ਪੂਰਾ ਕਰਨਾ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 262, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-03-46-05, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.