ਗਰੀਬ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗਰੀਬ (ਸੰ.। ਅ਼ਰਬੀ ਗ਼ਰੀਬ) ਕੰਗਾਲ, ਨਿਮਾਣਾ। ਯਥਾ-‘ਮੋ ਗਰੀਬ ਕੀ ਕੋ ਗੁਜਰਾਵੈ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗਰੀਬ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਗਰੀਬ : ਇਹ ਪਾੱਡੀਸੀਪਿਟੀਫਾਰਮੀਜ਼ ਵਰਗ ਦੀ ਪੂਰਵਜ ਕੁਲ ਪਾੱਡੀਸਿਪੈਡੱਡੀ ਦੀਆਂ ਕੋਈ 3–5 ਪ੍ਰਜਾਤੀਆਂ ਅਤੇ 17–21 ਜਾਤੀਆਂ ਦੇ ਮੁਰਗ਼ਾਬੀ ਵਰਗੇ ਜਲ–ਪੰਛੀ ਹਨ।
ਇਨ੍ਹਾਂ ਪੰਛੀਆਂ ਦੀ ਚੁੰਝ ਨੋਕੀਲੀ, ਖੰਭ ਛੋਟੇ ਤੇ ਪਤਲੇ ਅਤੇ ਪੂਛ ਲਗਭਗ ਹੁੰਦੀ ਹੀ ਨਹੀਂ। ਇਨ੍ਹਾਂ ਦੀਆਂ ਲੱਤਾਂ ਪਿਛੇ ਵਲ ਲਗੀਆਂ ਹੁੰਦੀਆਂ ਹਨ। ਖੰਭ ਬਹੁਤ ਜ਼ਿਆਦਾ ਝੁਕੇ ਹੋਏ ਹੁੰਦੇ ਹਨ, ਲੰਮੀਆਂ ਉਂਗਲਾਂ ਵਿਚ ਚਮੜੀ ਦੇ ਖੰਭ ਹੁੰਦੇ ਹਨ ਪਰ ਇਨ੍ਹਾਂ ਵਿਚ ਚੰਮ–ਝਿੱਲੀ ਨਹੀਂ ਹੁੰਦੀ। ਕਈ ਪੰਛੀਆਂ ਦੀਆਂ, ਉੱਚੀਆਂ ਕੰਨਪਟੀਆਂ ਅਤੇ ਕਲਗੀ਼ਆਂ ਦਾ ਰੰਗ ਗਰਮੀਆਂ ਵਿਚ ਸ਼ੋਖ ਅਤੇ ਸਰਦੀਆਂ ਵਿਚ ਭੂਸਲਾ ਹੋ ਜਾਂਦਾ ਹੈ। ਦੋਵੇਂ ਲਿੰਗ ਹਰ ਮੌਸਮ ਵਿਚ ਇਕੋ ਜਿਹੇ ਲਗਦੇ ਹਨ।
ਇਨ੍ਹਾਂ ਪੰਛੀਆਂ ਦਾ ਮੁੱਖ ਆਹਾਰ ਮੱਛੀ ਅਤੇ ਰੀੜ੍ਹ ਰਹਿਤ ਪ੍ਰਾਣੀ ਹਨ। ਮੈਥੂਨ ਸਮੇਂ ਇਹ ਪਾਣੀ ਵਿਚ ਬੜਾ ਸੋਹਣਾ ਨਾਚ ਕਰਦੇ ਹਨ। ਇਨ੍ਹਾਂ ਦਾ ਆਲ੍ਹਣਾ ਪਾਣੀ ਵਿਚ ਤਰਦਾ ਹੋਇਆ ਬਨਸਪਤੀ ਮਾਦੇ ਦਾ ਬਣਿਆ ਹੁੰਦਾ ਹੈ। ਇਸ ਵਿਚ ਇਹ ਪੰਛੀ 2 ਤੋਂ 10 ਤੱਕ ਚਿੱਟੇ ਅੰਡੇ (ਜਿਹੜੇ ਬਾਅਦ ਵਿਚ ਭੂਰੇ ਰੰਗ ਦੇ ਹੋ ਜਾਂਦੇ ਹਨ) ਦਿੰਦੇ ਹਨ। ਅੰਡਿਆਂ ਨੂੰ 20 ਤੋਂ 30 ਦਿਨ ਤੱਕ ਦੋਵੇਂ ਮਾਪੇ ਸੇਂਦੇ ਹਨ।
ਇਨ੍ਹਾਂ ਪੰਛੀਆਂ ਦੀਆਂ ਛੋਟੀਆਂ ਜਾਤੀਆਂ, ਜਿਹੜੀਆਂ ਤਕਰੀਬਨ 25–35 ਸੈਂ.ਮੀ. ਲੰਮੀਆਂ ਹੁੰਦੀਆਂ ਹਨ, ਡੈਬਚਿੱਕਸ ਜਾਂ ਹੈੱਲ ਡਾਈਵਰਜ਼ ਕਹਾਉਂਦੀਆਂ ਹਨ। ਸਭ ਤੋਂ ਪ੍ਰਸਿੱਧ ਕਿਸਮਾਂ ਨਵੀਂ ਦੁਨੀਆ ਦਾ ਰੰਗ–ਬਰੰਗੀ ਚੁੰਝ ਵਾਲਾ ਗਰੀਬ ਅਤੇ ਪੁਰਾਣੀ ਦੁਨੀਆ ਦਾ ਛੋਟਾ ਗਰੀਬ ਹਨ। ਵੱਡੀਆਂ ਕਿਸਮਾਂ ਬਹੁਤ ਸੋਹਣਾ ਨਾਚ ਕਰਦੀਆਂ ਹਨ। ਪੁਰਾਣੀ ਦੁਨੀਆਂ ਦਾ ਵੱਡਾ ਕਲਗ਼ੀ ਵਾਲਾ ਗਰੀਬ ਲਗਭਗ 48 ਸੈਂ.ਮੀ. ਲੰਮਾ ਹੁੰਦਾ ਹੈ ਅਤੇ ਪੱਛਮੀ–ਉੱਤਰੀ ਅਮਰੀਕਾ ਦਾ ਗਰੀਬ ਲਗਭਗ 70 ਸੈਂ.ਮੀ. ਲੰਮਾ ਹੁੰਦਾ ਹੈ।
ਹ.ਪੁ.–ਐਨ.ਬ੍ਰਿ.ਮਾ. 4 : 704
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First