ਗਲੋਟਲ ਧੁਨੀਆਂ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਗਲੋਟਲ ਧੁਨੀਆਂ: ਇਸ ਸੰਕਲਪ ਦੀ ਵਰਤੋਂ ਵਿਅੰਜਨ ਧੁਨੀਆਂ ਦਾ ਵਰਗੀਕਰਨ ਕਰਨ ਵੇਲੇ ਕੀਤੀ ਜਾਂਦੀ ਹੈ। ਘੰਡੀ ਦੇ ਅੰਦਰਵਾਰ ਸਾਹ ਨਲੀ ਦੇ ਉਪਰ ਮਾਸ ਪੱਠਿਆਂ ਦਾ ਇਕ ਪੋਲ ਟਿਕਿਆ ਹੁੰਦਾ ਹੈ। ਇਸ ਪੋਲ ਵਿਚ ਦੋ ਝਿਲੀਆਂ ਹੁੰਦੀਆਂ ਹਨ। ਇਨ੍ਹਾਂ ਝਿਲੀਆਂ ਨੂੰ ਸੁਰ-ਤੰਦਾਂ ਕਿਹਾ ਜਾਂਦਾ ਹੈ। ਇਹ ਸੁਰ-ਤੰਦਾਂ ਧੁਨੀਆਂ ਦੇ ਉਚਾਰ ’ਤੇ ਘੋਸ਼ਤਾ ਦੇ ਲੱਛਣ ਦਾ ਪਰਗਟਾਵਾ ਕਰਦੀਆਂ ਹਨ। ਸੁਰ-ਤੰਦਾਂ ਵਿਚਲੀ ਵਿਥ ਨੂੰ Glottis ਕਿਹਾ ਜਾਂਦਾ ਹੈ। ਇਸ ਵਿਥ ਨੂੰ ਧੁਨੀ-ਵਿਗਿਆਨ ਅਨੁਸਾਰ ਉਚਾਰਨ-ਸਥਾਨ ਦਾ ਦਰਜਾ ਦਿੱਤਾ ਗਿਆ ਹੈ। ਇਸ ਉਚਾਰਨ-ਸਥਾਨ ਤੋਂ ਪੈਦਾ ਹੋਈਆਂ ਧੁਨੀਆਂ ਨੂੰ ਗਲੋਟਲ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਹ) ਧੁਨੀ ਇਸ ਸਥਾਨ ਤੋਂ ਪੈਦਾ ਹੁੰਦੀ ਹੈ। ਸੁਰ ਤੰਦਾਂ ਦੀ ਹਿਲ-ਜੁਲ ਤਿੰਨ ਪਰਕਾਰ ਦੀ ਹੁੰਦੀ ਹੈ, ਜਿਵੇਂ : (i) ਬੰਦ (ii) ਖੁੱਲ੍ਹਆਂੀ ਅਤੇ (iii) ਅਰਧ ਖੁੱਲ੍ਹੀਆਂ। ਬੰਦ ਅਵਸਥਾ ਵੇਲੇ ਸਾਹ ਦੀ ਪਰਕਿਰਿਆ ਵੀ ਬੰਦ ਹੁੰਦੀ ਹੈ। ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਕੋਈ ਕੰਮ ਇਕ ਜਰਕ ਨਾਲ ਕੀਤਾ ਜਾਵੇ। ਸੁਰ-ਤੰਦਾਂ ਵਿਚ ਦੀ ਖੁੱਲ੍ਹੀ ਅਵਸਥਾ ਵਿਚ ਅਘੋਸ਼ ਧੁਨੀਆਂ ਪੈਦਾ ਹੁੰਦੀਆਂ ਹਨ ਅਤੇ ਅਰਧ-ਖੁੱਲ੍ਹਆਂੀ ਸੁਰ-ਤੰਦਾਂ ਦੀ ਅਵਸਥਾ ਵਿਚ ਸਘੋਸ਼ ਧੁਨੀਆਂ ਪੈਦਾ ਹੁੰਦੀਆਂ ਹਨ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First