ਗਵਾਹ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਵਾਹ [ਨਾਂਪੁ] ਗਵਾਹੀ ਦੇਣ ਵਾਲ਼ਾ , ਸਾਖੀ , ਸ਼ਾਹਦ, ਉਗਾਹ, ਸ਼ਹਾਦਤੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਵਾਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਵਾਹ. ਫ਼ਾ ਸੰਗ੍ਯਾ—ਗਵਾਹੀ ਦੇਣ ਵਾਲਾ. ਸਾ (ਸਾਖੀ). ਸ਼ਾਹਦ. ਉਗਾਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਵਾਹ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Witness_ਗਵਾਹ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਗਵਾਹ ਦਾ ਮਤਲਬ ਹੈ ਉਹ ਵਿਅਕਤੀ ਜੋ ਕੋਈ ਗੱਲ ਜਾਣਦਾ ਹੈ, ਕਿਸੇ ਗੱਲ ਦੀ ਪੁਸ਼ਟੀ ਕਰਦਾ ਹੈ, ਜੋ ਸਹੁੰ ਖਾ ਕੇ ਜਾਂ ਪ੍ਰਤਿਗਿਆ ਕਰਕੇ ਗਵਾਹੀ ਦਿੰਦਾ ਹੈ। ਉਹ ਗਵਾਹੀ ਖ਼ੁਦ ਹਾਜ਼ਰ ਹੋ ਕੇ ਜ਼ਬਾਨੀ ਦਿੱਤੀ ਜਾ ਸਕਦੀ ਹੈ, ਜਾਂ ਲਿਖਤੀ ਬਿਆਨ ਹੋ ਸਕਦਾ ਹੈ ਜਾਂ ਹਲਫ਼ੀਆ ਬਿਆਨ ਹੋ ਸਕਦਾ ਹੈ।
ਸੂਬੇਦਾਰ ਬਨਾਮ ਰਾਜ (1953 ਇ ਲ ਜ 263) ਅਨੁਸਾਰ ਗਵਾਹ ਸ਼ਬਦ ਦੇ ਅਰਥ ਉਸ ਦੇ ਕੁਦਰਤੀ ਭਾਵ ਵਿਚ ਲਏ ਜਾਣੇ ਚਾਹੀਦੇ ਹਨ ਅਰਥਾਤ ਉਹ ਵਿਅਕਤੀ ਜੋ ਸ਼ਹਾਦਤ ਮੁਹਈਆ ਕਰਦਾ ਹੈ।
ਭਾਰਤੀ ਸੰਵਿਧਾਨ ਦੇ ਅਨੁਛੇਦ 20(3) ਵਿਚ ਉਪਬੰਧ ਕੀਤਾ ਗਿਆ ਹੈ ਕਿ ‘‘ਕੋਈ ਵਿਅਕਤੀ ਜਿਸ ਤੇ ਕਿਸੇ ਅਪਰਾਧ ਦਾ ਇਲਜ਼ਾਮ ਲਗਾ ਹੋਵੇ, ਆਪ ਆਪਣੇ ਖ਼ਿਲਾਫ਼ ਗਵਾਹ ਹੋਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।’’ ਇਹ ਹਿਫ਼ਾਜ਼ਤ ਸਬੰਧਤ ਵਿਅਕਤੀ ਤੇ ਇਲਜ਼ਾਮ ਲਾਉਂਦੇ ਸਾਰ ਹੀ ਉਪਲਬਧ ਹੁੰਦੀ ਹੈ, ਭਾਵੇਂ ਉਹ ਇਲਜ਼ਾਮ ਪਹਿਲੀ ਸੂਚਨਾ ਰਿਪੋਟ ਵਿਚ ਲਾਇਆ ਗਿਆ ਹੋਵੇ ਜਾਂ ਅਦਾਲਤ ਵਿਚ ਦਾਇਰ ਕੀਤੀ ਸ਼ਿਕਾਇਤ ਵਿਚ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2880, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First