ਗਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਰ (ਨਾਂ,ਇ) ਖਾਲ, ਖੂਹ, ਟੋਭੇ ਆਦਿ ਦੇ ਪਾਣੀ ਥੱਲੇ ਬਹਿ ਗਈ ਗਾਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਰ [ਨਾਂਇ] ਵੇਖੋ ਗਾਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਰ. ਸੰਗ੍ਯਾ—ਗਾਦ. ਗੰਧਲਾਪਨ। ੨ ਪਾਣੀ ਦੇ ਥੱਲੇ ਦੀ ਮੈਲ ਕੀਚ ਆਦਿ। ੩ ਗਰਵ. ਅਹੰਕਾਰ. “ਮਨ ਮਹਿ ਧਰਤੇ ਗਾਰ.” (ਦੇਵ ਮ: ੫) “ਮਾਇਆਮਤ ਕਹਾਲਉ ਗਾਰਹੁ?” (ਸਵੈਯੇ ਸ੍ਰੀ ਮੁਖਵਾਕ ਮ: ੫) ੪ ਗੜ੍ਹ. ਗਢ. ਕਿਲਾ. ਦੁਰਗ. “ਕੋਊ ਬਿਖਮ ਗਾਰ ਤੋਰੈ.” (ਆਸਾ ਮ: ੫) ੫ ਗਾਲੀ. ਗਾਲ. ਦੁਸ਼ਨਾਮਦਹੀ. “ਗਾਰ ਦੈਨਹਾਰੀ ਬੋਲਹਾਰੀ ਡਾਰੀ ਸੇਤ ਕੋ.” (ਭਾਗੁ ਕ) ੬ ਦੇਖੋ, ਗਾਲਨਾ. “ਗਾਰ ਗਾਰ ਅਖਰਬ ਗਰਬ.” (ਪ੍ਰਿਥੁਰਾਜ) ੭ ਦੇਖੋ, ਗਾਰ੍ਹ। ੮ ਫ਼ਾ ਗ਼ਾਰ. ਟੋਆ. ਖਾਤਾ. “ਸੈਸਾਰ ਗਾਰ ਬਿਕਾਰ ਸਾਗਰ.” (ਕਾਨ ਮ: ੫) ੯ ਪਹਾੜ ਦੀ ਖੁੱਡ. ਕੰਦਰਾ। ੧੦ ਫ਼ਾ ਪ੍ਰਤ੍ਯ. ਇਹ ਪਦਾਂ ਦੇ ਅੰਤ ਲਗਕੇ ਸਬਬ (ਕਾਰਣ), ਵਾਨ (ਵਾਲਾ), ਯੋਗ੍ਯ (ਲਾਯਕ਼) ਆਦਿਕ ਅਰਥ ਬੋਧਨ ਕਰਦਾ ਹੈ, ਜਿਵੇਂ—ਰੋਜ਼ਗਾਰ, ਯਾਦਗਾਰ ਆਦਿ. “ਗੁਨਹਗਾਰ ਲੂਣਹਰਾਮੀ.” (ਸੂਹੀ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਾਰ (ਸੰ.। ਹਿੰਦੀ ਗਾਂਠ ਦਾ ਗਾਰ)

੧. ਗੰਢ। ਯਥਾ-‘ਕੋਊ ਬਿਖਮ ਗਾਰ ਤੋਰੈਕੋਈ ਕਰੜੀ ਗੰਢ (ਚਿਦ ਜੜ ਗ੍ਰੰਥੀ) ਨੂੰ ਤੋੜ ਦੇਵੇ

੨. (ਅ਼ਰਬੀ ਗ਼ਾਰ) ਗੜ੍ਹਾ, ਟੋਆ

੩. ਗਾਲੀ। ਦੇਖੋ , ‘ਗਾਰਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਾਰ (ਸੰ. ਦੇਖੋ , ਗਾਰ) ਜਿੱਲ੍ਹਣ ਭਾਵ ਖਾਈ। ਯਥਾ-‘ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ ਲੂਟਾ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਾਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਾਰ : ਗਾਰ ਲੈਪਿਸਾਸਟੀਅਡੀ ਕੁਲ ਦੀ ਲੈਪਿਸਾਸਟੀਅਸ ਪ੍ਰਜਾਤੀ ਦੀਆਂ ਅਨੇਕ ਵੱਡੀਆਂ ਉੱਤਰੀ ਜਾਂ ਮੱਧ ਅਮਰੀਕੀ ਮੱਛੀਆਂ ਵਿਚੋਂ ਕਿਸੇ ਨੂੰ ਵੀ ਕਿਹਾ ਜਾਂਦਾ ਹੈ। ਇਹ ਮੱਛੀਆਂ ਮੁੱਖ ਤੌਰ ਤੇ ਅਲੂਣੇ ਪਾਣੀਆਂ ਵਿਚ ਮਿਲਦੀਆਂ ਹਨ ਭਾਵੇਂ ਅੱਠ ਕੁ ਜਾਤੀਆਂ ਖਾਰੇ ਜਾਂ ਲੂਣੇ ਪਾਣੀ ਵਿਚ ਚਲੀਆਂ ਗਈਆਂ ਹਨ। ਇਹ ਆਮ ਤੌਰ ਤੇ ਖਲੋਤੇ ਪਾਣੀ ਦੀ ਤਹਿ ਤੇ ਧੁੱਪ ਸੇਕਦੀਆਂ ਅਤੇ ਹਵਾ ਵਿਚ ਸਾਹ ਲੈਂਦੀਆਂ ਦਿਸਦੀਆਂ ਹਨ। ਇਨ੍ਹਾਂ ਦੀ ਜਬਾੜੇ ਅਤੇ ਚਿਹਰੇ ਨਾਲ ਮਿਲਕੇ ਤਿੱਖੇ ਦੰਦਾਂ ਵਾਲੀ ਚੁੰਝ ਬਣੀ ਹੁੰਦੀ ਹੈ ਅਤੇ ਇਨ੍ਹਾਂ ਦੇ ਸਰੀਰ ਉਤੇ ਗੈਨਾੱਇਡ ਸਕੇਲ ਹੁੰਦੇ ਹਨ। ਈਓਸੀਨ ਪੀਰੀਅਡ ਦੌਰਾਨ ਇਹ ਮੱਛੀਆਂ ਯੂਰਪ ਅਤੇ ਉੱਤਰੀ ਅਮਰੀਕਾ ਵਿਚ ਮਿਲਦੀਆਂ ਹਨ। ਇਨ੍ਹਾਂ ਦੀ ਉਤਰਜੀਵਿਤਾ ਦਾ ਇਕ ਕਾਰਨ ਇਨ੍ਹਾਂ ਦੇ ਵੱਡੇ, ਜ਼ਰਦੀ ਨਾਲ ਭਰੇ ਹਰੇ ਜਿਹੇ ਆਂਡਿਆਂ ਦਾ ਜ਼ਹਿਰੀਲਾਪਣ ਹੈ। ਆਂਡੇ ਬਸੰਤ ਰੁੱਤੇ ਪੇਤਲੇ ਪਾਣੀਆਂ ਵਿਚ ਦਿੱਤੇ ਜਾਂਦੇ ਹਨ; ਬੱਚੇ ਬੜੀ ਤੇਜ਼ੀ ਨਾਲ ਵਧਦੇ ਹਨ, ਸ਼ੁਰੂ ਵਿਚ ਇਹ ਮਿਨੋ (ਇਕ ਛੋਟੀ ਮੱਛੀ) ਤੇ ਆਹਾਰ ਕਰਦੇ ਹਨ ਅਤੇ ਜਲਦੀ ਹੀ ਇਹ ਇੰਨੇ ਜ਼ਿਆਦਾ ਸ਼ਿਕਾਰਖੋਰ ਬਣ ਜਾਂਦੇ ਹਨ ਕਿ ਇਨ੍ਹਾਂ ਦੀ ਗਿਣਤੀ ਘਟਾਉਣ ਲਈ ਅਕਸਰ ਕੰਟ੍ਰੋਲ ਦੇ ਸਾਧਨ ਅਪਣਾਉਣੇ ਪੈਂਦੇ ਹਨ, ਇਨ੍ਹਾਂ ਦੇ ਸੂਈਆਂ ਵਰਗੇ ਦੰਦਾਂ ਦੀਆਂ ਲੰਮੀਆਂ ਕਤਾਰਾਂ ਸ਼ਿਕਾਰ ਨੂੰ ਫੜਨ ਵਿਚ ਸਹਾਇਤਾ ਕਰਦੀਆਂ ਹਨ। ਐਲੀਗੇਟਰ ਗਾਰ (Lepisosteus spatula) ਦੀ ਚੁੰਝ ਚੌੜੀ ਅਤੇ ਛੋਟੀ; ਲੰਮੇ ਨੱਕ ਵਾਲੀ ਗਾਰ ਜਾਂ ਬਿਲਫ਼ਿਸ਼ (L. osseus) ਵਿਚ ਇਹ ਬਹੁਤ ਲੰਮੀ ਅਤੇ ਚਿਮਟੀ ਵਰਗੀ ਹੁੰਦੀ ਹੈ। ਦੱਖਣੀ ਅਮਰੀਕਾ ਦੀ ਐਲੀਗੇਟਰ ਗਾਰ ਤਕਰੀਬਨ 3 ਮੀਟਰ ਲੰਮੀ ਹੁੰਦੀ ਹੈ। ਇਹ ਅਲੂਣੇ ਪਾਣੀ ਦੀਆਂ ਸਭ ਤੋਂ ਵੱਡੀਆਂ ਗਾਰ ਮੱਛੀਆਂ ਵਿਚੋਂ ਇਕ ਹੈ। ਗਾਰ ਮੱਛੀਆਂ ਖਾਣਯੋਗ ਹਨ।

          ਯੂਰਪ ਵਿਚ ਗਾਰ ਨਾਂ, ਗਾਰਫ਼ਿਸ਼ ਦੀਆਂ ਕਈ ਕਿਸਮਾਂ ਅਤੇ ਗਾਰਪਾਈਕਾ ਆਦਿ ਬੈਲੋਨਿਡੀ ਕੁਲ ਦੀਆਂ ਨੀਡਲਫਿਸ਼ ਲਈ ਵਰਤੇ ਜਾਂਦੇ ਹਨ। ਆਸਟ੍ਰੇਲੀਆ ਵਿਚ ਇਹ ਨਾਂ ਹਾਫ਼ਬੀਕ ਲਈ ਵਰਤਿਆ ਜਾਂਦਾ ਹੈ।

          ਹ. ਪੁ.––ਐਨ. ਬ੍ਰਿ. ਮਾ. 4 : 410.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.