ਗੁਜਰਵਾਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁਜਰਵਾਲ : ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਅਤੇ ਇਸੇ ਹੀ ਨਾਂ ਦੀ ਤਹਿਸੀਲ ਦਾ ਇਹ ਇਕ ਇਤਿਹਾਸਕ ਪਿੰਡ ਹੈ ਜੋ ਕਿਲਾ ਰਾਏਪੁਰ ਦੇ ਰੇਲਵੇ ਸਟੇਸ਼ਨ ਤੋਂ 6 ਕਿ. ਮੀ. (4 ਮੀਲ) ਪੱਛਮ ਵੱਲ ਅਤੇ ਅਹਿਮਦ ਗੜ੍ਹ ਤੋਂ 11 ਕਿ. ਮੀ. ਲਹਿੰਦੇ ਵੱਲ ਸਥਿਤ ਹੈ। ਇਥੇ ਕੁਝ ਸਮੇਂ ਲਈ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਬਿਰਾਜੇ ਸਨ। ਪਿੰਡ 3 ਕਿ. ਮੀ. ਬਾਹਰਵਾਰ ਨੂੰ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਗੁਰੂਸਰ ਆਖਦੇ ਹਨ। ਪਿੰਡ ਵੱਲੋਂ ਇਸ ਗੁਰਦੁਆਰਾ ਸਾਹਿਬ ਦੇ ਨਾਂ 30 ਵਿੱਘੇ ਜ਼ਮੀਨ ਹੈ। ਚੇਤਰ ਦੀ ਚੌਦਾਂ ਨੂੰ ਇਥੇ ਮੇਲਾ ਲਗਦਾ ਹੈ। ਇਸ ਦਾ ਕੁਲ ਰਕਬਾ 1,098 ਹੈਕਟੇਅਰ ਹੈ।
ਆਬਾਦੀ––4,085 (1981)
30° 45' ਉ. ਵਿਥ.; 75° 45' ਪੂ. ਲੰਬ.
ਹ. ਪੁ.––ਮ. ਕੋ.–– 412
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2207, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First