ਗੁਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰ [ਨਾਂਪੁ] ਫ਼ਾਰਮੂਲਾ, ਮੰਤਰ , ਢੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 49530, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰ. ਸੰਗ੍ਯਾ—ਗੁੜ. ਸਿਆਹਕੰਦ. “ਜੈਸੇ ਭਾਂਤ ਮਾਖਿਕਾ ਗੁਰ ਸੋਂ.” (ਚਰਿਤ੍ਰ ੧੦੮) ੨ ਸੰ. गुर्. ਧਾ—गुरू ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼੉੠ਨ ਕਰਨਾ, ਉਭਾਰਨਾ, ਉੱਚਾ ਕਰਨਾ। ੩ ਸੰ.

गुरू—ਗੁਰੁ. ਸੰਗ੍ਯਾ—ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੁ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ:—“ਗੁਰ ਅਪਨੇ ਬਲਿਹਾਰੀ.” (ਸੋਰ ਮ: ੫) “ਸੁਖਸਾਗਰੁ ਗੁਰੁ ਪਾਇਆ.” (ਸੋਰ ਮ: ੫) “ਅਪਨਾ ਗੁਰੂ ਧਿਆਏ.” (ਸੋਰ ਮ: ੫) ੪ ਧਰਮਉਪਦੇ੄਍੠. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫ ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. “ਛਿਅ ਘਰ ਛਿਅ ਗੁਰ ਛਿਅ ਉਪਦੇਸ.” (ਸੋਹਿਲਾ) ਦੇਖੋ, ਛਿਅ ਉਪਦੇਸ। ੬ ਪਤਿ. ਭਰਤਾ. “ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ.” (ਸ੍ਰੀ ਮ: ੩) ੭ ਵ੍ਰਿਹਸਪਤਿ. ਦੇਵਗੁਰੁ. “ਕਹੁ ਗੁਰ ਗਜ ਸਿਵ ਸਭਕੋ ਜਾਨੈ.” (ਗਉ ਕਬੀਰ) ੮ ਅੰਤਹਕਰਣ. ਮਨ. “ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ.” (ਵਾਰ ਆਸਾ) ੯ ਵਿ—ਪੂਜ੍ਯ. “ਨਾਨਕ ਗੁਰ ਤੇ ਗੁਰ ਹੋਇਆ.” (ਗੂਜ ਮ: ੩) ੧੦ ਵਡਾ. ਪ੍ਰਧਾਨ. “ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?” (ਸੋਰ ਮ: ੯) ੧੧ ਸੰਗ੍ਯਾ—ਸਿੱਧਾਂਤ. ਸਾਰ। ੧੨ ਮੂਲਮੰਤ੍ਰ। ੧੩ ਦੇਖੋ, ਗੁਰੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 49211, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੁਰ, ਪੁਲਿੰਗ : ਗੁੜ : ‘ਜੈਸੇ ਭਾਂਤ ਮਾਖਿਹਾ ਗੁਰ ਸੋਂ’

(ਚਰਿਤ੍ਰ ੧੦੮)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 3493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-17-03-19-52, ਹਵਾਲੇ/ਟਿੱਪਣੀਆਂ:

ਗੁਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੁਰ, (ਸੰਸਕ੍ਰਿਤ : गुरु) \ ਪੁਲਿੰਗ : ੧. ਓਹ ਸਾਧਨ ਜਾਂ ਕਿਰਿਆ ਜਿਸ ਦੇ ਕਰਦਿਆਂ ਹੀ ਕੋਈ ਕੰਮ ਤੁਰੰਤ ਹੋ ਜਾਵੇ, ਮੂਲਮੰਤ੍ਰ; ੨. ਸੰਖਿਪਤ ਨਿਜਮ; ੩. ਹਿਸਾਬ ਦਾ ਕਾਇਦਾ ਜਿਸ ਵਿੱਚ ਕੋਈ ਗ਼ਲਤੀ ਨਾ ਹੋਵੇ; ੪. ਢੰਗ, ਤਰੀਕਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 3492, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-17-03-20-51, ਹਵਾਲੇ/ਟਿੱਪਣੀਆਂ:

ਗੁਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੁਰ, (ਸੰਸਕ੍ਰਿਤ : गुरु) \ ਪੁਲਿੰਗ : ਗੁਰੂ

–ਗੁਰਉਪਦੇਸ਼, ਪੁਲਿੰਗ : ਗੁਰੂ ਸਿੱਖਿਆ, ਗੁਰੂ ਦਾ ਉਪਦੇਸ਼

–ਗੁਰਅੰਸ, ਇਸਤਰੀ ਲਿੰਗ : ਗੁਰੂ ਦੀ ਵੰਸ

–ਗੁਰਸਬਦ, ਪੁਲਿੰਗ : ਗੁਰੂ ਦਾ ਉਪਦੇਸ, ਗੁਰੂਮੰਤਰ : ‘ਗੁਰਸਥਦੀ ਸਾਲਾਹੀਐ’ (ਸ਼੍ਰੀ ਮਹਲਾ ੧)

–ਗੁਰਸਾਖੀ, ਇਸਤਰੀ ਲਿੰਗ : ੧. ਗੁਰੂ ਕਥਾ; ੨. ਗੁਰੂ ਸਿੱਖਿਆ : ‘ਗੁਰਸਾਖੀ ਜੋਤਿ ਜਗਾਇ ਦੀਵਾ ਬਾਲਿਆ’ (ਵਾਰ ਮਲਾਰ ਮਹਲਾ ੧)

–ਗੁਰੁਸਿੱਖ,ਗੁਰਸਿੱਖੜਾ ਪੁਲਿੰਗ : ਗੁਰੂ ਨਾਨਕ ਦੇਵ ਦਾ ਸ਼ਰਧਾਲੂ ਸਿੱਖ, ਗੁਰੂ ਦਾ ਚੇਲਾ : ‘ਗੁਰਸਿਖ ਮੀਤ ! ਚਲਹੁ ਗੁਰਚਾਲੀ’ (ਧਨਾਸਰੀ ਮਹਲਾ ੪); ‘ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ’

(ਸੂਹੀ ਮਹਲਾ ੫ ਗੁਣਵੰਤੀ)

–ਗੁਰ ਹੱਟ, ਗੁਰਹੱਟੀ, ਇਸਤਰੀ ਲਿੰਗ : ਗੁਰਦਵਾਰਾ, ਗੁਰਗੱਦੀ, ਸਿੱਖਿਆ ਦੀ ਟਕਸਾਲ

–ਗੁਰਕਰਣੀ, ਇਸਤਰੀ ਲਿੰਗ : ਗੁਰੂ ਦੀ ਕਰਾਮਾਤ : ‘ਗੁਰਕਰਣੀ ਬਿਨੁ ਭਰਮੁ ਨਾ ਭਾਗੈ’

(ਬਸੰਤ ਆਸਾ ਮਹਲਾ ੧)

–ਗੁਰਕਾਰ, ਪੁਲਿੰਗ : ਗੁਰੂ ਦਾ ਕੰਮ, ਗੁਰੂ ਦੀ ਸੇਵਾ : ‘ਜੋ ਸਿਖ ਗੁਰਕਾਰ ਕਮਾਵਹਿ’

(ਵਾਰ ਗਉੜੀ ੧ ਮਹਲਾ ੪)

–ਗੁਰਕਿਰਪਾ, ਇਸਤਰੀ ਲਿੰਗ : ਸਤਿਗੁਰੂ ਦੀ ਕ੍ਰਿਪਾ : ‘ਗੁਰਕਿਰਪਾ ਤੇ ਮਿਲੈ ਵਡਿਆਈ’

(ਮਾਰੂ ਸੋਲਹੇ ਮਹਲਾ ੩)

–ਗੁਰਗਮ, ਪੁਲਿੰਗ : ਗੁਰੂ ਦਾ ਮਾਰਗ : ‘ਗੁਰਗਮ ਗਿਆਨੁ ਬਤਾਵੈ ਭੇਦੁ’ (ਗਉੜੀ ਥਿਤੀ ਕਬੀਰ)

–ਗੁਰ ਗਿਆਨ, ਪੁਲਿੰਗ : ਉਹ ਧਾਰਮਿਕ ਇਲਮ ਜੋ ਗੁਰੂ ਆਪਣੇ ਚੇਲੇ ਨੂੰ ਦੇਵੇ

–ਗੁਰ ਗਿਆਨੀ, ਪੁਲਿੰਗ : ਅਕਲਮੰਦ ਆਦਮੀ, ਸਿਆਣਾ ਆਦਮੀ

–ਗੁਰ ਗੁਰ ਵਿਦਿਆ, ਸਿਰ ਸਿਰ ਮੱਤ, ਅਖੌਤ : ਹਰ ਇੱਕ ਦੀ ਵਖ ਵਖ ਵਿਚਾਰ ਵੇਖ ਕੇ ਕਹਿੰਦੇ ਹਨ

–ਗੁਰਗੋਬਿੰਦ, ਪੁਲਿੰਗ : ੧. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ‘ਰਹਿਓ ਗੁਰ ਗੋਬਿੰਦ’ (ਸਲੋਕ ਮਹਲਾ ੯); ੨. ਗੋਬਿੰਦ ਰੂਪ ਗੁਰੂ; ੩. ਸਾਰੇ ਜਗਤ ਦਾ ਹਾਲ ਜਾਣਨ ਵਾਲਾ, ਕਰਤਾਰ

–ਗੁਰਚਰਣ, ਗੁਰਚਰਨ, ਪੁਲਿੰਗ : ਸਤਿਗੁਰੂ ਦੇ ਚਰਨ : ‘ਗੁਰਚਰਣ ਲਾਗੀ ਸਹਜਿ ਜਾਗੀ’

( ਬਿਲਾਵਲ ਛੰਤ ਮਹਲਾ ੫)

–ਗੁਰਚਾਲ, ਇਸਤਰੀ ਲਿੰਗ : ਗੁਰਰੀਤ, ਗੁਰਮਤਿ ਦੀ ਮਰਯਾਦਾ : ਗੁਰਸਿਖ ਮੀਤ ਚਲਹੁ ਗੁਰਚਾਲੀ

(ਧਨਾਸਰੀ ਮਹਲਾ ੪)

–ਗੁਰਜੋਤੀ, ਇਸਤਰੀ ਲਿੰਗ : ਮਹਾਨ ਪ੍ਰਕਾਸ਼, ਆਤਮਕ ਰੋਸ਼ਨੀ : ‘ਗੁਰਜੋਤਿ ਅਰਜੁਨ ਮਾਹਿ ਧਰੀ’

(ਸਵੈਯੇ ਮਹਲਾ ੫ ਕੇ)

–ਗੁਰਦਕਸ਼ਨਾ, ਗੁਰਦੱਛਨਾ, ਇਸਤਰੀ ਲਿੰਗ : ਗੁਰੂ ਨੂੰ ਦਿੱਤੀ ਭੇਟਾ, ਗੁਰੂ ਨੂੰ ਦਿੱਤਾ ਨਜ਼ਰਾਨਾ : ਤੋ ਪ੍ਰਥਮੈ ਗੁਰਦਛਨਾ ਦੀਜੈ, ਪਾਛੈ ਸ੍ਰਵਣ ਗਯਾਨ ਕੋ ਕੀਜੈ 

(ਨਾਨਕ ਪ੍ਰਕਾਸ਼)

–ਗੁਰਦੁਆਰਾ, ਪੁਲਿੰਗ : ਗੁਰਦਵਾਰਾ

–ਗੁਰਧਾਰੀ, ਪੁਲਿੰਗ : ਸਤਸੰਗੀ

–ਗੁਰਪਗ, ਪੁਲਿੰਗ : ਸਤਿਗੁਰੂ ਦੇ ਚਰਨ : ‘ਗੁਰਪਗ ਝਾਰਹਿ ਹਮਬਾਲ’

(ਪ੍ਰਭਾਤੀ ਮਹਲਾ ੪)

–ਗੁਰਪ੍ਰਸਾਦ, ਪੁਲਿੰਗ :ਗੁਰੂ ਦੀ ਕਿਰਪਾ, ਗੁਰੂ ਦੀ ਮਿਹਰ

–ਗੁਰਪਰਨਾਲੀ, ਇਸਤਰੀ ਲਿੰਗ : ਗੁਰਵੰਸਾਵਲੀ, ਉਹ ਪੁਸਤਕ ਜਿਸ ਵਿੱਚ ਗੁਰੂ ਵੰਸ਼ ਦਾ ਵਰਨਣ ਹੋਵੇ

–ਗੁਰਬੰਸ, ਇਸਤਰੀ ਲਿੰਗ : ਗੁਰੂ ਦੀ ਕੁਲ, ਗੁਰੂ ਦਾ ਖਾਨਦਾਨ, ਬੇਦੀ

–ਗੁਰਭਾਈ, ਪੁਲਿੰਗ : ਇੱਕ ਗੁਰੂ ਦੇ ਚੇਲੇ, ਇੱਕ ਹੀ ਉਸਤਾਦ ਦੇ ਸ਼ਗਿਰਦ, ਹਮਜਮਾਤ

–ਗੁਰਮਹਲ, ਪੁਲਿੰਗ : ਸਤਿਗੁਰੂ ਦੀ ਸੁਪਤਨੀ

–ਗੁਰ ਮੰਤਰ, ਪੁਲਿੰਗ : ੧. ਉਹ ਮੰਤਰ ਜੋ ਗੁਰੂ ਪਹਿਲੀ ਵਾਰ ਜਨੇਊ ਪਾਉਣ ਵੇਲੇ ਦੇਂਦਾ ਹੈ, ਗਾਇਤਰੀ ਮੰਤਰ ; ੨. ਗੁਰੂ ਦੀ ਨਸੀਹਤ

–ਗੁਰ ਮਾਤਾ, ਇਸਤਰੀ ਲਿੰਗ : ਗੁਰੂ ਦੀ ਧਰਮਪਤਨੀ

–ਗ਼ੁਰਰਸਨਾ, ਇਸਤਰੀ ਲਿੰਗ : ਸਤਿਗੁਰੂ ਦੀ ਜ਼ੁਬਾਨ : ‘ਗ਼ੁਰਰਸਨਾ ਅੰਮ੍ਰਿਤੁ ਬੋਲਦੀ’

(ਤਿਲੰਗ ਮਹਲਾ ੫)

–ਗ਼ੁਰਵਾਕ, ਗ਼ੁਰੂ ਦਾ ਬਚਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-17-03-21-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.