ਗੁਰਬਖਸ਼ ਸਿੰਘ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰਬਖਸ਼ ਸਿੰਘ. ਦੇਖੋ, ਗੁਰੁਬਖਸ਼ ਸਿੰਘ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਰਬਖਸ਼ ਸਿੰਘ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰਬਖਸ਼ ਸਿੰਘ (ਰਾਮਕੁੰਵਰ): ਬਾਬੇ ਬੁੱਢੇ ਦੀ ਵੰਸ਼ ਵਿਚੋਂ ਇਕ ਵਿਦਵਾਨ ਸਿੱਖ ਜਿਸ ਦਾ ਪਹਿਲਾਂ ਨਾਂ ‘ਰਾਮ ਕੁੰਵਰ’ ਸੀ। ਵੇਖੋ ‘ਰਾਮ ਕੁੰਵਰ, ਭਾਈ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੁਰਬਖਸ਼ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੁਰਬਖਸ਼ ਸਿੰਘ (ਵੀ. ਚ.) : ਇਸ ਸੂਰਬੀਰ ਦਾ ਜਨਮ 26 ਜਨਵਰੀ, 1939 ਨੂੰ ਪਿੰਡ ਸਰਦਾਰਗੜ੍ਹ, (ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ) ਵਿਖੇ ਸ. ਮਹਾਂ ਸਿੰਘ ਦੇ ਘਰ ਹੋਇਆ। ਇਹ 26 ਜਨਵਰੀ, 1963 ਨੂੰ ਫ਼ੌਜ ਵਿਚ ਭਰਤੀ ਹੋਇਆ।
8 ਦਸੰਬਰ, 1971 ਨੂੰ ਭਾਰਤ-ਪਾਕਿ ਜੰਗ ਸਮੇਂ ਇਕ ਗ੍ਰੇਨੇਡੀਅਰ ਬਟਾਲੀਅਨ ਸ਼ੱਕਰਗੜ੍ਹ ਖੇਤਰ ਵਿਚ ਨੈਨਾਕੋਟ ਦੀਆਂ ਬਾਹਰਲੀਆਂ ਬਸਤੀਆਂ ਤਕ ਪਹੁੰਚ ਗਈ ਸੀ। ਇਸ ਕਾਰਨ ਦੁਸ਼ਮਣ ਨੇ ਭਾਰਤੀ ਟਿਕਾਣਿਆਂ ਤੇ ਤੋਪਖ਼ਾਨੇ, ਮਾਰਟਰ ਅਤੇ ਟੈਂਕਾਂ ਨਾਲ ਜ਼ੋਰਦਾਰ ਹਮਲਾ ਕੀਤਾ। ਇਸ ਹਮਲੇ ਦੌਰਾਨ ਇਕ ਅਫ਼ਸਰ ਜੋ ਮੋਰਚੇ ਤੋਂ ਬਾਹਰ ਖੁਲ੍ਹੀ ਥਾਂ ਤੇ ਸੀ, ਇਕ ਗੋਲੇ ਦੇ ਟੁਕੜੇ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਨੇ ਜਦੋਂ ਇਹ ਵੇਖਿਆ ਤਾਂ ਹਮਲੇ ਵਿਚ ਹੀ, ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉਸ ਅਫ਼ਸਰ ਨੂੰ ਬਚਾਉਣ ਲਈ ਦੌੜਿਆ ਅਤੇ ਉਸ ਨੂੰ ਆਪਦੇ ਮੋਢਿਆਂ ਤੇ ਚੁੱਕ ਕੇ ਮੋਰਚੇ ਵਿਚ ਲੈ ਗਿਆ। ਇਸ ਸਮੇਂ ਇਸ ਦੇ ਆਪਣੇ ਸਿਰ ਵਿਚ ਗੋਲੇ ਦਾ ਇਕ ਟੁਕੜਾ ਲੱਗਾ ਜਿਸ ਨਾਲ ਇਹ ਵੀਰਗਤੀ ਨੂੰ ਪ੍ਰਾਪਤ ਹੋ ਗਿਆ।
ਆਪਣੀ ਡਿਊਟੀ ਨੂੰ ਤਨਦੇਹੀ ਤੇ ਬਹਾਦਰੀ ਨਾਲ ਨਿਭਾਉਣ ਸਦਕਾ ਇਸ ਨੂੰ ਵੀਰ ਚੱਕਰ (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-09-04-39-46, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First