ਗੁਰੂ ਮਾਂਗਟ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਗੁਰੂ ਮਾਂਗਟ. ਜਿਲਾ ਲਹੌਰ, ਥਾਣਾ ਮੁਜ਼ੰਗ  ਦਾ ਇੱਕ ਪਿੰਡ , ਜੋ ਸਟੇਸ਼ਨ ਲਹੌਰ ਛਾਵਨੀ ਤੋਂ ਦੱਖਣ  ਵੱਲ  ਡੇਢ ਮੀਲ  ਦੇ ਕਰੀਬ ਹੈ. ਇਸ ਪਿੰਡ ਤੋਂ ਦੱਖਣ ਪੱਛਮ ਦੋ ਫਰਲਾਂਗ ਦੇ ਕਰੀਬ ਸ਼੍ਰੀ ਗੁਰੂ  ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਮੁਜ਼ੰਗ ਤੋਂ ਚੱਲਕੇ ਇੱਥੇ ਠਹਿਰੇ ਹਨ. ਗੁਰਦ੍ਵਾਰਾ ਬਹੁਤ ਸੁੰਦਰ ਸੁਨਹਿਰੀ ਕਲਸ  ਵਾਲਾ ਬਣਿਆ ਹੋਇਆ ਹੈ. ਅੱਠ ਘੁਮਾਉਂ ਜ਼ਮੀਨ ਗੁਰਦ੍ਵਾਰੇ ਦੇ ਨਾਲ  ਹੈ. ਮਾਘ  ਬਦੀ  ਏਕਮ  ਨੂੰ ਮੇਲਾ  ਹੁੰਦਾ ਹੈ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1379, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
      
      
   
   
      ਗੁਰੂ ਮਾਂਗਟ ਸਰੋਤ : 
    
      ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਗੁਰੂ ਮਾਂਗਟ: ਪਿੰਡ ਲਾਹੌਰ  ਛਾਉਣੀ  ਕੋਲ , ਗੁਰੂ  ਹਰਿਗੋਬਿੰਦ ਜੀ ਦੇ ਇੱਥੇ ਆਉਣ ਦੀ ਯਾਦ  ਨਾਲ  ਸੰਬੰਧਿਤ ਹੋਣ  ਕਾਰਨ  ਪਵਿੱਤਰ  ਹੈ। ਗੁਰੂ ਜੀ ਮੁਜ਼ੰਗ  ਵਿਚ ਆਪਣੇ ਠਹਿਰਾਉ ਦੌਰਾਨ ਇੱਥੇ ਆਏ ਸਨ।  ‘ਗੁਰਦੁਆਰਾ  ਪਾਤਸ਼ਾਹੀ ਛੇਵੀਂ’, ਇਕ ਗੁੰਬਦਦਾਰ ਸੁਨਹਿਰੀ ਬੁਰਜੀ  ਵਾਲੀ ਇਮਾਰਤ ਹੈ, ਜੋ  ਪਿੰਡ  ਦੇ ਦੱਖਣ-ਪੱਛਮ ਵੱਲ  ਤਕਰੀਬਨ 400 ਮੀਟਰ  ਦੂਰੀ  ਤੇ, ਉਸ ਜਗ੍ਹਾ ਤੇ ਬਣੀ ਹੋਈ ਹੈ ਜਿੱਥੇ ਗੁਰੂ ਸਾਹਿਬ ਨੇ ਪੜਾਅ ਕੀਤਾ ਸੀ।  ਇਹ ਗੁਰਦੁਆਰਾ 1927 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਬੰਧ  ਅਧੀਨ  ਆ ਗਿਆ ਸੀ। ਨਵੀਂ ਇਮਾਰਤ ਦੇ ਪਿਛਲੇ ਪਾਸੇ ਸਰੋਵਰ  ਦੀ ਖੁਦਾਈ ਦੌਰਾਨ ਉੱਥੇ  ਇਕ ਪੁਰਾਤਨ ਬਾਉਲੀ  ਮਿਲੀ ਸੀ ਜਿਸ ਦੀਆਂ ਪੌੜੀਆਂ ਹੇਠਾਂ ਨੂੰ ਪਾਣੀ  ਦੀ ਪੱਧਰ  ਤਕ  ਪਹੁੰਚ  ਰਹੀਆਂ ਸਨ; ਇਸਦੀ ਵੀ ਮੁਰੰਮਤ  ਕਰਵਾਈ ਗਈ  ਸੀ। 1947 ਵਿਚ, ਪੰਜਾਬ ਦੀ ਵੰਡ  ਕਾਰਨ ਲੋਕਾਂ ਵੱਲੋਂ ਭਾਰੀ ਗਿਣਤੀ ਵਿਚ ਪ੍ਰਵਾਸ  ਕਰਨ ਪਿੱਛੋਂ  ਇਹ ਗੁਰਦੁਆਰਾ ਛੱਡਿਆ ਗਿਆ ਸੀ।
    
      
      
      
         ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ., 
        ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਗੁਰੂ ਮਾਂਗਟ ਸਰੋਤ : 
    
      ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਗੁਰੂ ਮਾਂਗਟ : ਪੱਛਮੀ ਪੰਜਾਬ (ਪਾਕਿਸਤਾਨ) ਦੇ ਲਾਹੌਰ ਜਿਲ੍ਹੇ ਦੇ ਥਾਣਾ ਮੁਜੰਗ ਦਾ ਇਕ ਪਿੰਡ ਹੈ ਜੋ ਰੇਲਵੇ ਸਟੇਸ਼ਨ ਲਾਹੌਰ ਦੋਂ ਦੱਖਣ ਦਿਸ਼ਾ ਵਿਚ ਲਗਭਗ ਢਾਈ ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਦੇ ਨਜ਼ਦੀਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦੁਆਰਾ ਹੈ। ਗੁਰੂ ਜੀ ਮੁਜੰਗ ਤੋਂ ਚੱਲ ਕੇ ਇਸ ਜਗ੍ਹਾ ਠਹਿਰੇ ਸਨ।
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-11-32-01, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਤ. ਗਾ. ਗੁ. 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First