ਗੂੰਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੂੰਹ (ਨਾਂ,ਪੁ) ਮਲ; ਵਿਸ਼ਟਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੂੰਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੂੰਹ [ਨਾਂਪੁ] ਗੰਦ , ਮਲ, ਟੱਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੂੰਹ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੂੰਹ, (ਪ੍ਰਾਕ੍ਰਿਤ : गूह; ਸੰਸਕ੍ਰਿਤ√गू=ਮਲ ਤਿਆਗਣਾ, ਫ਼ਾਰਸੀ : ਗੂਹ, ) \ ਪੁਲਿੰਗ : ਗੰਦਗੀ, ਮਲ, ਪਖਾਨਾ ਮੈਲਾ, ਟੱਟੀ, ਵਿਸ਼ਟਾ

–ਗੂੰਹ ਕੱਢ ਦੇਣਾ (ਮਾਰ ਮਾਰ ਕੇ), ਮੁਹਾਵਰਾ : ਬਹੁਤ ਮਾਰਨਾ

–ਗੂੰਹ ਕਰਨਾ, ਮੁਹਾਵਰਾ : ਖ਼ਰਾਬ ਕਰਨਾ, ਮੈਲਾ ਕਰਨਾ

–ਗੂੰਹ ਖਾਣਾ, ਮੁਹਾਵਰਾ :੧. ਖੇਹ ਖਾਣਾ; ੨. ਵੱਢੀ ਲੈਣਾ

–ਗੂੰਹ ਖਾਧਿਆਂ ਕਾਲ ਨੀ ਟਲਦਾ, ਅਖੌਤ : ਈਮਾਨ ਵਿਗਾੜਨ ਨਾਲ ਮੁਸੀਬਤ ਦੂਰ ਨਹੀਂ ਹੁੰਦੀ

–ਗੂੰਹ ਗੜ੍ਹੱਥੀ (ਗੁਥਲੀ), ਜੰਮਣ ਵੇਲੇ ਅੰਵਾਣੇ ਨੂੰ ਪਾਈ ਜਾਣ ਵਾਲੀ ਚੋਲੀ, ਚੋਲਾ

–ਗੂੰਹ ਤਲਿੱਕੀ (ਪੋਠੋਹਾਰੀ) / ਇਸਤਰੀ ਲਿੰਗ : ਗੁਹਾਂਜਣੀ

–ਗੂੰਹ ਦਾ ਕੀੜਾ (ਚੀਥੜਾ), ਪੁਲਿੰਗ : ਬਹੁਤ ਛੋਟਾ ਬੱਚਾ

–ਗੂੰਹ ਦਾ ਕੀੜਾ ਗੂੰਹ ਵਿੱਚ ਹੀ ਖੁਸ਼ ਰਹਿੰਦਾ ਹੈ, ਅਖੌਤ : ਜੋ ਆਦਮੀ ਜੈਸੀ ਵੀ ਬੈਠਕ ਵਿੱਚ ਪਲਿਆ ਹੋਵੇ ਉਸ ਨੂੰ ਤੈਸੀ ਬੈਠਕ ਚੰਗੀ ਲਗਦੀ ਹੈ

–ਗੂੰਹ ਦਾ ਤੋਦਾ, ਪੁਲਿੰਗ :ਗੂੰਹ ਦਾ ਕੀੜਾ

–ਗੂੰਹ ਦੀਆਂ ਰਿਉੜੀਆਂ ਚੁਗਣਾ, ਮੁਹਾਵਰਾ : ਬਹੁਤ ਜ਼ਲੀਲ ਹੋਣਾ

–ਗੂੰਹ ਨਾ ਹੋਈ ਛੀਛੀ ਹੋਈ, ਅਖੌਤ : ਉਸੇ ਬੁਰਾਈ ਦਾ ਦੂਜੇ ਰੂਪ ਵਿੱਚ ਜ਼ਾਹਰ ਹੋਣਾ

–ਗੂੰਹ ਨਿਕਲਣਾ, ਮੁਹਾਵਰਾ : ਬਹੁਤ ਡਰ ਜਾਂ ਸਹਿਮ ਜਾਣਾ

–ਗੂੰਹ ਨੂੰ ਛੇੜਿਆਂ ਛਿੱਟੇ ਹੀ ਪੈਂਦੇ ਹਨ, ਅਖੌਤ : ਗੰਦੇ ਨਾਲ ਗਲ ਕੇ ਆਦਮੀ ਗੰਦਾ ਹੀ ਹੁੰਦਾ ਹੈ

–ਗੂੰਹ ਪਤੂੰਹ, (ਪੋਠੋਹਾਰੀ) / ਪੁਲਿੰਗ : ਨਿਰਾ ਗੂੰਹ, ਬਹੁਤ ਗੰਦੀ ਵਸਤੂ

–ਗੂੰਹ ਮਤਾ, ਪੁਲਿੰਗ : ਟਹਿਲ, ਪਾਲਨ ਪੋਸ਼ਨ

–ਗੂੰਹ ਮਧੋਲੀ, ਇਸਤਰੀ ਲਿੰਗ : ਉਹ ਫ਼ਰਾਕ ਜੋ ਬੱਚੇ ਨੂੰ ਜੰਮਣ ਵੇਲੇ ਪਹਿਨਾਇਆ ਜਾਂਦਾ ਹੈ

–ਗੂੰਹ ਮੂਤ (ਮੂਤ੍ਰ), ਪੁਲਿੰਗ : ਟੱਟੀ ਪੇਸ਼ਾਬ, ਗੰਦਮੰਦ

–ਗੂੰਹ ਵਿੱਚ ਹੱਥ ਰਹਿਣਾ, ਮੁਹਾਵਰਾ : ਬਹੁਤ ਬੱਚੇ ਹੋਣ ਕਾਰਨ ਹਰ ਸਮੇਂ ਟੱਟੀ ਪੇਸ਼ਾਬ ਹੀ ਧੋਂਦੇ ਰਹਿਣਾ

–ਮੂੰਹ ਵਿੱਚ ਗੂੰਹ ਦੇਣਾ, ਮੁਹਾਵਰਾ : ਬਹੁਤ ਜ਼ਲੀਲ ਕਰਨਾ, ਬਹੁਤ ਧਿੱਕਾਰਨਾ

–ਸਿਆਣਾ ਕਾਂ ਗੂੰਹ ਤੇ ਡਿਗਦਾ ਹੈ,  ਅਖੌਤ : ਜਦ ਕਿਸੇ ਬਹੁਤ ਸਿਆਣੇ ਆਦਮੀ ਦੀ ਚੋਣ ਅਤਿ ਨਿਕੰਮੀ ਹੋਵੇ ਤਾਂ ਕਹਿੰਦੇ ਹਨ

–ਮੂੰਹ ਵਿੱਚ ਗੂੰਹ ਮਿਲਣਾ, ਮੁਹਾਵਰਾ : ਬਹੁਤ ਜ਼ਲੀਲ ਹੋਣਾ, ਬੁਰੀ ਤਰ੍ਹਾਂ ਹਾਰ ਜਾਣਾ

(ਭਾਈ ਮਈਆ ਸਿੰਘ)

–ਗਾਂਡ ਵਿੱਚ ਗੂੰਹ ਨਹੀਂ ਕਾਵਾਂ ਨਾਲ ਸਾਈਆਂ (ਸੈਨਤਾਂ), ਅਖੌਤ : ਜਦੋਂ ਕੋਈ ਵਿੱਤੋਂ ਬਾਹਰਾ ਕੰਮ ਕਰੇ ਤਾਂ ਕਹਿੰਦੇ ਹਨ

–ਗਾਂਡ ਵਿਚ ਗੂੰਹ ਨਾ ਹੋਣਾ, ਮੁਹਾਵਰਾ : ੧. ਔਕਾਤ ਨਾ ਹੋਣਾ; ੨. ਹੌਸਲਾ ਨਾ ਹੋਣਾ

–ਨਹੁੰਆਂ ਵਿਚੋਂ ਗੂੰਹ ਨਾ ਨਿਕਲਣਾ, ਮੁਹਾਵਰਾ : ਮਾਂ ਦਾ ਆਪਣੇ ਬੱਚੇ ਨੂੰ ਹਾਲੇ ਛੋਟਾ ਹੀ ਸਮਝਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 313, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-23-04-37-46, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.