ਗੋਬਿੰਦਪੁਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਬਿੰਦਪੁਰਾ. ਰਿਆਸਤ ਪਟਿਆਲਾ , ਨਜਾਮਤ ਬਰਨਾਲਾ, ਤਸੀਲ ਮਾਨਸਾ, ਥਾਣਾ ਬੋਹਾ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਉੱਤਰ ਵੱਲ ਵਸੋਂ ਦੇ ਨਾਲ ਹੀ ਸ਼੍ਰੀ ਗੁਰੂ ਤੇਗਬਹਾਦੁਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਨੌਵੇਂ ਸਤਿਗੁਰੂ ਇੱਕ ਰਾਤ ਇਸ ਥਾਂ ਵਿਰਾਜੇ ਹਨ.
ਦਸਮ ਪਾਤਸ਼ਾਹ ਜੀ ਜਦੋਂ ਖੁਡਾਲ ਤੋਂ ਗੁਲਾਬ ਸਿੰਘ ਸੁਨਿਆਰੇ ਸਿੱਖ ਨੂੰ ਭੋਰੇ ਵਿੱਚੋਂ ਕੱਢਕੇ ਸਰਸੇ ਨੂੰ ਮੁੜੇ, ਤਾਂ ਇੱਥੇ ਚਰਣ ਪਾਏ.
ਦੋਵੇਂ ਸਤਿਗੁਰਾਂ ਦੇ ਮੰਜੀ ਸਾਹਿਬ ਜੁਦੇ ਜੁਦੇ ਬਣੇ ਹੋਏ ਹਨ. ਹੁਣ ਵਡਾ ਗੁਰਦ੍ਵਾਰਾ ਬਣਾਉਣ ਦੀ ਤਿਆਰੀ ਹੋ ਰਹੀ ਹੈ.
ਰੇਲਵੇ ਸਟੇਸ਼ਨ ਦਾਤੇਬਾਸ ਤੋਂ ਦੱਖਣ ਵੱਲ ਡੇਢ ਮੀਲ ਦੇ ਕਰੀਬ ਕੱਚਾ ਰਸਤਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਬਿੰਦਪੁਰਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੋਬਿੰਦਪੁਰਾ (ਪਿੰਡ): ਪੰਜਾਬ ਦੇ ਮਾਨਸਾ ਜ਼ਿਲ੍ਹੇ ਦਾ ਇਕ ਪਿੰਡ , ਜੋ ਬਰੇਟਾ ਤੋਂ 7 ਕਿ.ਮੀ. ਪੱਛਮ ਵਲ ਸਥਿਤ ਹੈ। ਇਥੇ ਦੋ ਗੁਰੂ ਸਾਹਿਬ ਬਿਰਾਜੇ ਸਨ। ਗੁਰੂ ਤੇਗ ਬਹਾਦਰ ਜੀ ਗਾਗਾ ਪਿੰਡ ਨੂੰ ਜਾਂਦਿਆਂ ਅਤੇ ਦਸਮ ਗੁਰੂ ਖੁਡਾਲ ਪਿੰਡ ਤੋਂ ਸਿਰਸਾ ਨਗਰ ਵਲ ਜਾਂਦਿਆਂ ਇਥੇ ਠਹਿਰੇ ਸਨ। ਦੋਹਾਂ ਗੁਰੂ ਸਾਹਿਬਾਨ ਦੀ ਆਮਦ ਦੀ ਯਾਦ ਵਿਚ ਪਹਿਲਾਂ ਦੋ ਮੰਜੀ ਸਾਹਿਬ ਬਣੇ ਹੋਏ ਸਨ, ਹੁਣ ਨਵੀਂ ਇਮਾਰਤ ਉਸਾਰੀ ਜਾ ਚੁਕੀ ਹੈ। ਇਥੇ ਮਸਿਆ ਨੂੰ ਕਾਫ਼ੀ ਸੰਗਤ ਜੁੜਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੋਬਿੰਦਪੁਰਾ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਬਿੰਦਪੁਰਾ: ਪੰਜਾਬ ਦੇ ਮਾਨਸਾ ਜ਼ਿਲੇ ਵਿਚ ਬਰੇਟਾ (29°-52’ਉ, 75°-42’ਪੂ) ਤੋਂ 7 ਕਿਲੋਮੀਟਰ ਦੂਰ ਪੱਛਮ ਵਾਲੇ ਪਾਸੇ ਇਕ ਪਿੰਡ ਹੈ। ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕਾਰਨ ਇਹ ਪਵਿੱਤਰ ਅਸਥਾਨ ਹੈ। ਸਾਖੀ ਪੋਥੀ ਅਨੁਸਾਰ ਗੁਰੂ ਤੇਗ਼ ਬਹਾਦਰ ਜੀ ਗਾਗਾ ਅਤੇ ਅੱਗੇ ਪੂਰਬ ਵੱਲ ਜਾਂਦੇ ਹੋਏ, ਬਛੋਆਣਾ ਤੋਂ ਇੱਥੇ ਆਏ ਸਨ। ਗੁਰੂ ਗੋਬਿੰਦ ਸਿੰਘ ਜੀ ਅਕਬਰਪੁਰ ਖੁਡਾਲ ਤੋਂ ਸਰਸਾ ਨੂੰ ਵਾਪਸ ਆਉਂਦੇ ਸਮੇਂ 1706 ਵਿਚ ਇਸ ਪਿੰਡ ਵਿਚੋਂ ਦੀ ਹੋ ਕੇ ਗੁਜ਼ਰੇ ਸਨ। ਚੋਂਤਰੇ ਦੇ ਆਕਾਰ ਦੇ ਬਣੇ ਹੋਏ ਵੱਖ-ਵੱਖ ਮੰਜੀ ਸਾਹਿਬ ਦੋਵਾਂ ਗੁਰੂਆਂ ਨੂੰ ਇਕ-ਇਕ ਸਮਰਪਿਤ ਸਨ ਅਤੇ ਇਹ ਇਕ ਇਕੱਲੇ ਹਾਲ ਵਿਚ ਉਸਾਰੇ ਗਏ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੀਜੇ ਚੋਂਤਰੇ’ਤੇ ਕੀਤਾ ਗਿਆ, ਜੋ ਦੋਵਾਂ ਦੇ ਵਿਚਕਾਰ ਸੀ। ਇਸ ਇਮਾਰਤ ਦੀ ਹੁਣ ਮੁੜ ਉਸਾਰੀ ਕੀਤੀ ਗਈ ਸੀ। ਗੁਰਦੁਆਰੇ ਦਾ ਪ੍ਰਬੰਧ ਪਿੰਡ ਦੀ ਸੰਗਤ ਦੁਆਰਾ ਕੀਤਾ ਜਾਂਦਾ ਹੈ। ਅਮਾਵਸ ਵਾਲੇ ਦਿਨ ਧਾਰਮਿਕ ਸੰਮੇਲਨ ਹੁੰਦੇ ਹਨ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ ਭੋਗ ਪਾਇਆ ਜਾਂਦਾ ਹੈ। ਬਾਅਦ ਵਿਚ ਕੀਰਤਨ ਅਤੇ ਪ੍ਰਵਚਨ ਹੁੰਦੇ ਹਨ ਅਤੇ ਲੰਗਰ ਹੁੰਦਾ ਹੈ।
ਲੇਖਕ : ਮ. ਗ. ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਗੋਬਿੰਦਪੁਰਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੋਬਿੰਦਪੁਰਾ : ਇਹ ਸੰਗਰੂਰ ਜ਼ਿਲ੍ਹੇ ਦਾ ਇਕ ਪਿੰਡ ਹੈ ਜਿਸ ਦੇ ਉੱਤਰ ਵਾਲੇ ਪਾਸੇ ਦੋ ਇਤਿਹਾਸਿਕ ਗੁਰਦੁਆਰੇ ਹਨ। ਇਕ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਅਤੇ ਦੂਜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਇਕ ਰਾਤ ਪਿੰਡ ਵਿਚ ਠਹਿਰੇ ਸਨ। ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ।
ਗੁਰੂ ਗੋਬਿੰਦ ਸਿੰਘ ਜੀ ਜਦੋਂ ਖੁਡਾਲ ਤੋਂ ਗੁਲਾਬ ਸਿੰਘ ਸੁਨਿਆਰੇ ਸਿੱਖ ਨੂੰ ਭੋਰੇ ਵਿਚੋਂ ਕੱਢ ਕੇ ਸਰਸੇ ਨੂੰ ਮੁੜੇ ਤਾਂ ਆਪ ਨੇ ਇਥੇ ਚਰਨ ਪਾਏ ਸਨ। ਉਨ੍ਹਾਂ ਦੀ ਯਾਦ ਵਿਚ ਵੀ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-03-50-27, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 430
ਵਿਚਾਰ / ਸੁਝਾਅ
Please Login First