ਗੰਡਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਡਾ [ਨਾਂਪੁ] ਚਾਰ ਕੌਡੀਆਂ ਦਾ ਸਮੂਹ; ਗੰਢਾਂ ਵਾਲ਼ੀ ਡੋਰੀ; ਜੁੱਤੀਆਂ ਦੀ ਗੁਲਕਾਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੰਡਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਡਾ. ਸੰ. गण्डक —ਗੰਡਕ. ਸੰਗ੍ਯਾ—ਚਾਰ ਕੌਡੀਆਂ ਦਾ ਸਮੂਹ । ੨ ਨਿਸ਼ਾਨ. ਚਿੰਨ੍ਹ । ੩ ਵਿਘਨ. ਰੁਕਾਵਟ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22510, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੰਡਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਗੰਡਾ : ਇਹ ਪੂਰਬੀ ਅਫ਼ਰੀਕਾ ਵਿਚ ਝੀਲ ਵਿਕਟਰੀਆ ਦੇ ਪੱਛਮੀ ਅਤੇ ਉੱਤਰੀ-ਖੇਤਰ ਵਿਚ ਵਸੇ ਬੰਟੂ ਗਰੁੱਪ ਦੇ ਲੋਕਾ ਦਾ ਨਾਂ ਹੈ। ਯੂਗੰਡਾ ਦੇ ਉਪਜਾਊ ਇਲਾਕੇ ਵਿਚ ਇਹ ਲੋਕ ਵਸੇ ਹੋਏ ਹਨ। ਯੂਗੰਡਾ ਵਿਚ ਇਹ ਲੋਕ ਜ਼ਿਆਦਾ ਪੜ੍ਹੇ ਲਿਖੇ, ਆਧੁਨਿਕ ਅਤੇ ਉੱਚੇ ਜੀਵਨ-ਪੱਧਰ ਵਾਲੇ ਹਨ। ਇਹ ਬੰਟੂ ਭਾਸ਼ਾ ਬੋਲਦੇ ਹਨ। ਇਹ ਲੋਕ ਖੁਰਪੇ, ਕਹੀਆਂ ਨਾਲ ਕਪਾਹ ਅਤੇ ਕਾਫ਼ੀ ਦੀ ਖੇਤੀ ਕਰਦੇ ਹਨ ਅਤੇ ਕੇਲਾ ਇਨ੍ਹਾਂ ਦੀ ਖਾਸ ਖੁਰਾਕ ਹੈ। ਇਸ ਤੋਂ ਇਲਾਵਾ ਇਹ ਭੇਡਾਂ, ਬੱਕਰੀਆਂ , ਚੂਚੇ ਅਤੇ ਗਾਵਾਂ-ਮੱਝਾਂ ਪਾਲਦੇ ਹਨ।
ਵਿਰਾਸਤ ਅਤੇ ਉੱਤਰਾਧਿਕਾਰ ਪੁਰਖਾਂ ਰਾਹੀਂ ਚਲਦਾ ਹੈ। ਇਕੋ ਕਬੀਲੇ ਦੇ ਆਪਸ ਵਿਚ ਵਿਆਹ ਨਹੀ ਹੁੰਦੇ। ਗੰਡਾ ਲੋਕ ਪਿੰਡਾ ਵਿਚ ਮੁਖੀਏ ਦੇ ਘਰ ਦੇ ਦੁਆਲੇ ਸੰਘਣੀ ਵਸੋਂ ਦੇ ਰੂਪ ਵਿਚ ਆਬਾਦ ਹੋਏ ਹੁੰਦੇ ਹਨ। ਉੱਨੀਵੀਂ ਸਦੀ ਦੇ ਮੁੱਢ ਤੱਕ ਇਥੋਂ ਦਾ ਪ੍ਰਬੰਧਕੀ ਢਾਂਚਾ ਪੂਰੀ ਤਰ੍ਹਾਂ ਵਿਕਸਤ ਹੋ ਚੁੱਕਿਆ ਸੀ। ਰਾਜਨੀਤੀ ਪ੍ਰਣਾਲੀ ਦਾ ਕੇਂਦਰੀ ਧੁਰਾ ਕਾਬਾਕਾ (ਬਾਦਸ਼ਾਹ) ਸੀ। ਕਾਬਾਕਾ ਉੱਚ ਪਾਦਰੀ ਅਤੇ ਮੁੱਖ ਜੱਜ ਵੀ ਹੁੰਦਾ ਹੈ। ਇਹ ਗਵਰਨਰ ਅਤੇ ਜ਼ਿਲ੍ਹਾ ਮੁਖੀਆਂ ਰਾਹੀਂ ਕੰਟਰੋਲ ਰੱਖਦਾ ਸੀ। ਸਭ ਤੋਂ ਪਹਿਲਾਂ ਬਰਤਾਨੀਆ ਦਾ ਪ੍ਰਭਾਵ ਕਬੂਲਣ ਕਰਕੇ ਗੰਡਾ ਲੋਕ ਕਾਫ਼ੀ ਜ਼ੋਰ ਪਕੜ ਗਏ ਪਰ 1966 ਵਿਚ ਯੂਗੰਡਾ ਵਿਚ ਮਿਲਟਨ ਓਬੋਟੇ ਦੇ ਪ੍ਰਸ਼ਾਸਨ-ਕਾਲ ਸਮੇਂ ਇਨ੍ਹਾਂ ਦੀ ਸਦੀਆਂ ਪੁਰਾਣੀ ਚਲਦੀ ਆ ਰਹੀ ਬਾਦਸ਼ਾਹੀ ਖਤਮ ਕਰ ਦਿੱਤੀ ਗਈ ਅਤੇ ਆਖਰੀ ਕਾਬਾਕਾ ਦੀ 1969 ਵਿਚ ਇੰਗਲੈਂਡ ਵਿਚ ਜਲਾਵਤਨੀ ਸਮੇਂ ਮੌਤ ਹੋ ਗਈ।
ਹ. ਪੁ. – ਐਨ. ਬ੍ਰਿ. ਮਾ. 4 : 405
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 16022, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First