ਗੰਢ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਢ (ਨਾਂ,ਇ) 1 ਦੁਰੇਡੇ ਅੰਗਾਂ-ਸਾਕਾਂ ਨੂੰ ਵਿਆਹ ਦਾ ਭੇਜਿਆ ਸੱਦਾ 2 ਰੱਸੀ ਜੋੜਨ ਲਈ ਦਿੱਤੀ ਮਰੋੜੀ 3 ਗੰਨੇ, ਬਾਂਸ ਜਾਂ ਤਿੜ੍ਹ ਆਦਿ ਦੀ ਪੋਰੀ ਵਿਚਕਾਰ ਜੋੜ ਅਤੇ ਫੁਟਾਰੇ ਵਾਲੀ ਥਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6920, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੰਢ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਢ [ਨਾਂਇ] ਜੋੜ , ਗੱਠ; ਗੁੰਝਲ, ਉਲ਼ਝਣ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੰਢ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਢ. ਸੰਗ੍ਯਾ—ਜੋੜ. ਮੇਲ. ਸੰਬੰਧ । ੨ ਗੱਠ. ਗ੍ਰੰਥਿ। ੩ ਮਿਤ੍ਰਤਾ. “ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ.” (ਸੁਖਮਨੀ) ਦੇਖੋ, ਗੰਢੁ ੩। ੪ ਵਿਆਹ ਦੇ ਮੌਕੇ ਮਿਠਾਈ ਮੇਵੇ ਆਦਿ ਨਾਲ ਸੰਬੰਧੀ ਨੂੰ ਭੇਜੀ ਖੰਮ੍ਹਣੀ (ਮੰਗਲ ਸੂਤ੍ਰ). ਇਸ ਤੋਂ ਭਾਵ ਇਹ ਹੋਂਦਾ ਹੈ ਕਿ ਆਪ ਨਾਲ ਸਾਡਾ ਜੋੜ ਮੇਲ (ਗੰਢ) ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First