ਘੁਮਿਆਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੁਮਿਆਰ [ਨਾਂਪੁ] ਵੇਖੋ ਕੁਮ੍ਹਿਆਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7157, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘੁਮਿਆਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੁਮਿਆਰ. ਕੁੰਭਕਾਰ ਅਤੇ ਕੂਜੀਗਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘੁਮਿਆਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਘੁਮਿਆਰ : ਕੁਮਹਾਰ ਜਾਤ ਅਤੇ ਪੇਸ਼ੇ ਦੇ ਲੋਕਾਂ ਨੂੰ ਘੁਮਾਰ ਅਤੇ ਘੁਮਿਆਰ ਵੀ ਕਹਿ ਦਿੱਤਾ ਜਾਂਦਾ ਹੈ। ਅਸਲ ਵਿਚ ਇਹ ਸ਼ਬਦ ਕੁੰਭਕਰਨ ਦਾ ਪਰਿਵਰਤਤ ਰੂਪ ਹੈ ਜਿਸ ਦੇ ਅਰਥ ‘ਮਿੱਟੀ ਦੇ ਬਰਤਨ ਬਣਾਉਣ ਵਾਲਾ’ ਹਨ। ਪੰਜਾਬ ਵਿਚ ਘੁਮਿਆਰ ਕਾਫ਼ੀ ਜ਼ਿਆਦਾ ਮਿਲਦੇ ਹਨ ਅਤੇ ਇਨ੍ਹਾਂ ਦਾ ਮੁੱਖ ਕੰਮ ਮਿੱਟੀ ਦੇ ਬਰਤਨ ਤਿਆਰ ਕਰਨਾ ਹੈ। ਹਰਿਆਣਾ ਵਿਚ ਹਿਸਾਰ ਵਿਖੇ ਇਨ੍ਹਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਅਤੇ ਉਥੇ ਇਹ ਖੇਤੀ ਕਰਦੇ ਹਨ। ਕਈ ਪਿੰਡਾਂ ਵਿਚ ਅਜੇ ਵੀ ਜਜਮਾਨੀ ਪ੍ਰਣਾਲੀ ਪ੍ਰਚਲਿਤ ਹੈ। ਇਹ ਪਿੰਡ ਦੇ ਜ਼ਿਮੀਦਾਰਾਂ ਨੂੰ ਮਿੱਟੀ ਦੇ ਬਰਤਨ ਬਣਾ ਕੇ ਦਿੰਦੇ ਹਨ ਅਤੇ ਉਹ ਫ਼ਸਲ ਦੇ ਮੌਕੇ ਕੁਝ ਅਨਾਜ ਇਨ੍ਹਾਂ ਨੂੰ ਦੇ ਦਿੰਦੇ ਹਨ। ਇਹ ਗਧੇ ਵੀ ਰਖਦੇ ਹਨ ਅਤੇ ਇਨ੍ਹਾਂ ਨਾਲ ਮਿੱਟੀ ਤੇ ਇੱਟਾਂ ਢੋਣ ਦਾ ਕੰਮ ਕਰਦੇ ਹਨ। ਪਿੰਡਾਂ ਵਿਚ ਰਹਿਣ ਵਾਲੇ ਕਈ ਘੁਮਿਆਰ ਆਸੇ ਪਾਸੇ ਦੇ ਪਿੰਡਾਂ ਤੋਂ ਅਨਾਜ ਅਤੇ ਬੀਜ ਢੋਣ ਦਾ ਕਿੱਤਾ ਵੀ ਕਰਦੇ ਹਨ। ਕਈ ਘੁਮਿਆਰ ਭੱਠਿਆਂ ਤੇ ਵੀ ਕੰਮ ਕਰਦੇ ਹਨ ਅਤੇ ਉਥੇ ਇੱਟਾਂ ਆਦਿ ਤਿਆਰ ਕਰਦੇ ਹਨ। ਧਰਮ ਦੇ ਪੱਖ ਤੋਂ ਇਹ ਹਿੰਦੂ, ਸਿੱਖ ਜਾਂ ਮੁਸਲਮਾਨ ਹੋ ਸਕਦੇ ਹਨ।
ਹਿੰਦੂ ਘੁਮਿਆਰਾਂ ਨੂੰ ‘ਪ੍ਰਜਾਪਤੀ’ ਵੀ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਵੈਦਿਕ ਸਾਹਿਤ ਵਿਚ ਇਸ ਸ਼ਬਦ ਤੋਂ ਰਚਨਹਾਰ ਦਾ ਭਾਵ ਲਿਆ ਜਾਂਦਾ ਸੀ। ਕਪੂਰਥਲਾ ਦੇ ਖੇਤਰ ਵਿਚ ਇਨ੍ਹਾਂ ਨੂੰ ਇਸ ਕਾਰਨ ਪ੍ਰਜਾਪਤੀ ਕਿਹਾ ਜਾਂਦਾ ਹੈ ਕਿਉਂਕਿ ਇਹ ਅਨਾਜ ਦਾ ਵਪਾਰ ਕਰਦੇ ਹਨ ਅਤੇ ਉਸ ਨੂੰ ਇਕ ਥਾਂ ਤੋਂ ਦੂਜੀ ਥਾਂ ਢੋਣ ਦਾ ਕੰਮ ਕਰਦੇ ਹਨ।ਨਾਭੇ ਦੇ ਘੁਮਿਆਰ ਆਪਣੇ ਆਪ ਨੂੰ ਬ੍ਰਹਮਾ ਜੀ ਦੀ ਔਲਾਦ ਮੰਨਦੇ ਹਨ।
ਇਕ ਪਰੰਪਰਾ ਅਨੁਸਾਰ, ਘੁਮਿਆਰ ਕੁੱਬਾ ਨੂੰ ਆਪਣਾ ਵੱਡਾ ਵਡੇਰਾ ਮੰਨਦੇ ਹਨ। ਕਿਹਾ ਜਾਂਦਾ ਹੈ ਕਿ ਗੁੜਗਾਉਂ ਵਿਚ ਉਸ ਦੀਆਂ ਦੋ ਪਤਨੀਆਂ ਰਹਿੰਦੀਆਂ ਸਨ। ਭਗਤ ਕੁੱਬਾ ਦੀ ਪਹਿਲੀ ਪਤਨੀ ਘਰੋਂ ਦੌੜ ਗਈ ਸੀ। ਇਸ ਲਈ ਉਸ ਦੇ ਮੁੰਡਿਆਂ ਨੂੰ ‘ਗੋਲਾ’ ਕਹਿੰਦੇ ਹਨ ਅਤੇ ਉਸ ਦੀ ਦੂਜੀ ਪਤਨੀ ਦੇ ਬੱਚਿਆਂ ਨੂੰ ‘ਮਹਰ’ ਜਾਂ ‘ਮਹਾਰ’ ਕਹਿੰਦੇ ਹਨ, ਕਿਉਂਕਿ ਇਹ ਪਹਿਲੀ ਪਤਨੀ ਦੀ ਭੈਣ ਸੀ। ਕੁੱਬਾ ਭਗਤ ਸਾਧੂਆਂ ਨੂੰ ਭਾਂਡੇ ਮੁਫ਼ਤ ਦਿੰਦਾ ਸੀ। ਉਸ ਪ੍ਰਥਾ ਅਨੁਸਾਰ ਹੁਣ ਵੀ ‘ਕੁਮਹਾਰ’ (ਘੁਮਿਆਰ) ਸੰਨਿਆਸੀ ਜਾਂ ਸਾਧੂ ਨੂੰ ਮਿੱਟੀ ਦਾ ਬਰਤਨ ਮੁਫ਼ਤ ਦਿੰਦੇ ਹਨ। ਹਿੰਦੂ ਘੁਮਿਆਰਾਂ ਵਿਚ ‘ਗੋਲਾ’ ਅਤੇ ‘ਮਹਰ’ ਦੋਹਾਂ ਪ੍ਰਕਾਰ ਦੇ ਘੁਮਿਆਰ ਮਿਲਦੇ ਹਨ।
ਘੁਮਿਆਰਾਂ ਦੇ ਕਈ ਕਿੱਤਾ ਸਮੂਹ ਵੀ ਮਿਲਦੇ ਹਨ ਜਿਵੇਂ ਠੂਨਗਰ, ਬੂਜ਼ਰਗ ਆਦਿ। ਇਹ ਸਾਰੇ ਭਾਰਤ ਵਿਚ ਹੀ ਮਿਲਦੇ ਹਨ। ਇਹ ਜ਼ਿਆਦਾਤਰ ਆਪਸੀ ਝਗੜਿਆਂ ਦਾ ਨਿਪਟਾਰਾ ਆਪਣੀ ਬਰਾਦਰੀ ਵਿਚ ਹੀ ਕਰਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-10-27-37, ਹਵਾਲੇ/ਟਿੱਪਣੀਆਂ: ਹ. ਪੁ. –ਗ. ਟ੍ਰਾ. ਕਾ. 2 : 562
ਵਿਚਾਰ / ਸੁਝਾਅ
Please Login First