ਘੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੜਾ (ਨਾਂ,ਪੁ) ਸੌੜੇ ਮੂੰਹ ਅਤੇ ਖੁੱਲ੍ਹੇ ਪੇਂਦੇ ਦਾ ਪਾਣੀ ਆਦਿ ਭਰਨ ਲਈ ਮਿੱਟੀ ਦਾ ਪਕਾ ਕੇ ਬਣਾਇਆ ਭਾਂਡਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘੜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੜਾ [ਨਾਂਪੁ] ਤੰਗ ਮੂੰਹ ਵਾਲ਼ਾ ਮਿੱਟੀ ਦਾ ਭਾਂਡਾ ਜਿਸ ਵਿੱਚ ਪਾਣੀ ਰੱਖਿਆ ਜਾਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14481, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਘੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘੜਾ. ਸੰਗ੍ਯਾ—ਘਟ. ਕੁੰਭ. ਕਲਸ਼. “ਕੰਧਿ ਕੁਹਾੜਾ ਸਿਰਿ ਘੜਾ.” (ਸ. ਫਰੀਦ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘੜਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਘੜਾ ਘੜਾ- ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ। ਵੇਖੋ ਘੜ ੧।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਘੜਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਘੜਾ : ਮਿੱਟੀ ਦਾ ਇਕ ਬਰਤਨ ਜਿਸ ਦੀ ਪੀਣ ਵਾਲੇ ਪਾਣੀ ਅਤੇ ਹੋਰ ਵਸਤਾਂ ਦਾ ਭੰਡਾਰ ਕਰਨ ਲਈ ਵਰਤੋਂ ਹੁੰਦੀ ਹੈ। ਲੋਕ ਸੰਗੀਤ ਦੇ ਖੇਤਰ ਵਿਚ ਇਸ ਦਾ ਮਹੱਤਵਪੂਰਨ ਸਥਾਨ ਹੈ। ਇਹ ਸਾਜ਼ ਪੰਜਾਬ ਦੇ ਲੋਕ-ਗੀਤਾਂ ਵਿਚ ਆਮ ਪ੍ਰਯੋਗ ਕੀਤਾ ਜਾਂਦਾ ਹੈ।
ਪ੍ਰਾਚੀਨ ਸਮਿਆਂ ਵਿਚ ਸ਼ਿਕਾਰੀ ਲੋਕ ਹਿਰਨ ਦਾ ਸ਼ਿਕਾਰ ਕਰਨ ਲਈ ਘੜੇ ਦੇ ਮੂੰਹ ਉੱਤੇ ਰਬੜ ਬੰਨ੍ਹ ਕੇ ਖਾਸ ਤਰੀਕੇ ਨਾਲ ਵਜਾਉਂਦੇ ਸਨ। ਇਸ ਆਵਾਜ਼ ਨੂੰ ਸੁਣ ਕੇ ਹਿਰਨ ਉਨ੍ਹਾਂ ਦੇ ਨਜ਼ਦੀਕ ਆ ਜਾਂਦੇ ਸਨ। ਇਸ ਤਰੀਕੇ ਨਾਲ ਸ਼ਿਕਾਰੀਆਂ ਨੂੰ ਹਿਰਨ ਦਾ ਸ਼ਿਕਾਰ ਕਰਨਾ ਸੌਖਾ ਹੋ ਜਾਂਦਾ ਸੀ।
ਲੋਕ-ਗੀਤਾਂ ਨੂੰ ਗਾਉਣ ਵਿਚ ਪ੍ਰਯੋਗ ਹੋਣ ਵਾਲੇ ਘੜੇ ਦਾ ਮੂੰਹ ਉੱਪਰੋਂ ਛੋਟਾ ਤੇ ਢਿੱਡ ਵੱਡਾ ਹੁੰਦਾ ਹੈ। ਇਹ ਦੋਵੇਂ ਹੱਥਾਂ ਨਾਲ ਵਜਾਇਆ ਜਾਂਦਾ ਹੈ। ਇਕ ਹੱਥ ਘੜੇ ਦੇ ਖਾਲੀ ਮੂੰਹ ਉੱਤੇ ਅਤੇ ਦੂਜੇ ਨੂੰ ਘੜੇ ਦੇ ਢਿੱਡ ਵਿਚਕਾਰ ਮਾਰਦੇ ਹਨ। ਇਸ ਘੜੇ ਦਾ ਮੂੰਹ ਛੋਟਾ ਅਤੇ ਢਿੱਡ ਵੱਡਾ ਹੋਣ ਕਰ ਕੇ ਇਕ ਖਾਸ ਤਰ੍ਹਾਂ ਦੀ ਆਵਾਜ਼ ਨਿਕਲਦੀ ਹੈ। ਕਈ ਵਾਰ ਘੜਾ ਵਜਾਉਣ ਵਾਲਾ ਹੱਥਾਂ ਵਿਚ ਛੱਲੇ ਪਾ ਲੈਂਦਾ ਹੈ ਜਿਸ ਨਾਲ ਉਸ ਦੀ ਤਾਲ ਕੰਨਾਂ ਨੂੰ ਚੰਗੀ ਲੱਗਦੀ ਹੈ। ਆਮ ਤੌਰ ਤੇ ਘੜੇ ਦੇ ਮੂੰਹ ਦੀ ਚੌੜਾਈ 8 ਸੈਂ. ਮੀ. ਤੋਂ ਲੈ ਕੇ 12 ਸੈਂ. ਮੀ. ਤਕ ਹੁੰਦੀ ਹੈ। ਘੜਾ ਵਜਾਉਣ ਵਾਲੇ ਘੜੇ ਨੂੰ ਬਾਹਰੋਂ ਕਈ ਪ੍ਰਕਾਰ ਦੇ ਰੰਗਾਂ ਨਾਲ ਰੰਗ ਲੈਂਦੇ ਹਨ। ਇਸ ਤਰ੍ਹਾਂ ਘੜਾ ਵੇਖਣ ਨੂੰ ਵੀ ਸੋਹਣਾ ਲੱਗਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8223, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-05-04-33, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਸਾ.– ਅਨਿਲ ਨਕੂਲਾ: 37
ਵਿਚਾਰ / ਸੁਝਾਅ
Please Login First