ਚਸ਼ਮਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਸ਼ਮਾ (ਨਾਂ,ਪੁ) ਪਾਣੀ ਦਾ ਸ੍ਰੋਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4250, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚਸ਼ਮਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਸ਼ਮਾ 1 [ਨਾਂਪੁ] ਐਨਕ 2 [ਨਾਂਪੁ] ਚਟਾਨੀ ਦਰਾੜਾਂ ਵਿੱਚੋਂ ਪਾਣੀ ਦੇ ਦਬਾਅ ਦੇ ਕਾਰਨ ਭੂਮੀਗਤ ਜਲ ਦੇ ਧਰਾਤਲ ਤੋਂ ਆਪ ਮੁਹਾਰੇ ਨਿਕਲ਼ਨ ਵਾਲਾ ਪਾਣੀ ਦਾ ਸੋਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4238, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਸ਼ਮਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਸ਼ਮਾ. ਫ਼ਾ ਸੰਗ੍ਯਾ—ਸੂਰਜ। ੨ ਪਾਣੀ ਦਾ ਸੋਤ. ਉਮਾਹੂ ਪਾਣੀ ਦਾ ਚੋਹਾ। ੩ ਸੂਈ ਦਾ ਨੱਕਾ । ੪ ਅ੶ਨਕ. “ਲਾਇ ਚਸਮੇ ਜਹ ਤਹਾ ਮਉਜੂਦ.” (ਤਿਲੰ ਕਬੀਰ) ਗ੍ਯਾਨ ਅਤੇ ਵਿਵੇਕਰੂਪ ਚਸ਼ਮਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਸ਼ਮਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਚਸ਼ਮਾ : ਧਰਤੀ ਹੇਠਾਂ ਪਾਣੀ ਦਾ ਭੰਡਾਰ ਹੈ। ਕਈ ਥਾਵਾਂ ਤੇ ਪਾਣੀ ਆਪ-ਮੁਹਾਰੇ ਬਾਹਰ ਨਿਕਲ ਆਉਂਦਾ ਹੈ ਜਿਸ ਨੂੰ ਚਸ਼ਮਾ ਕਿਹਾ ਜਾਂਦਾ ਹੈ। ਚਸ਼ਮਿਆਂ ਦੀ ਕਿਸਮ ਉਸ ਸਥਾਨ ਦੀਆਂ ਭੂ-ਵਿਗਿਆਨਕ ਹਾਲਤਾਂ ਜਾਂ ਪਾਣੀ ਦੀ ਰਸਾਇਣਕ ਰਚਨਾ ਤੇ ਆਧਾਰਿਤ ਹੁੰਦੀ ਹੈ। ਜਦੋਂ ਰਸਾਇਣਕ ਅਸ਼ੁੱਧੀਆਂ ਬਹੁਤ ਜ਼ਿਆਦਾ ਹੋਣ ਤਾਂ ਇਨ੍ਹਾਂ ਨੂੰ ਖਣਿਜੀ ਚਸ਼ਮੇ ਕਿਹਾ ਜਾਂਦਾ ਹੈ।
ਬਰਸਾਤ ਦੇ ਮੌਸਮ ਵਿਚ ਚਟਾਨਾਂ ਅੰਦਰ ਰਿਸਿਆ ਪਾਣੀ ਡੂੰਘਾਈ ਤੱਕ ਪਹੁੰਚ ਕੇ ਧਰਤੀ ਹੇਠਲੇ ਪਾਣੀ ਵਿਚ ਰਲ ਜਾਂਦਾ ਹੈ। ਧਰਤੀ ਹੇਠਲੇ ਪਾਣੀ ਦੇ ਸੋਮਿਆਂ ਦੇ ਆਕਾਰ ਉਸ ਸਥਾਨ ਦੀ ਭੂ ਵਿਗਿਆਨਕ ਬਣਤਰ ਉੱਤੇ ਨਿਰਭਰ ਕਰਦੇ ਹਨ ਪ੍ਰੰਤੂ ਚਸ਼ਮੇ ਦਾ ਸਬੰਧ ਕੇਵਲ ਪਾਣੀ ਦੀ ਸਤ੍ਹਾ ਦੇ ਆਕਾਰ ਨਾਲ ਹੈ। ਇਸ ਸਤ੍ਹਾ ਨੂੰ ਵਾਟਰ-ਟੇਬਲ ਜਾਂ ਅੰਤਰ-ਭੂਮੀ ਜਲ-ਸਤੱਰ ਕਿਹਾ ਜਾਂਦਾ ਹੈ।
ਮੁਸਾਮਦਾਰ ਚਟਾਨਾਂ ਦੇ ਖੇਤਰ ਵਿਚ ਅਪਾਰਗਮਨਸ਼ੀਲ ਪਰਤ ਪਾਣੀ ਨੂੰ ਆਪਣੇ ਉੱਤੇ ਰੋਕੀ ਰੱਖਦੀ ਹੈ। ਜਲ-ਸਤੱਰ ਖਿਤਿਜੀ ਹੋਣ ਤੇ ਧਰਤੀ ਤੋਂ ਕਈ ਚਸ਼ਮੇ ਵਗ ਤੁਰਦੇ ਹਨ। ਪਾਰਗਮਨਸ਼ੀਲ ਪਰਤ ਦੇ ਸਭ ਤੋਂ ਨੀਵੇਂ ਸਥਾਨ ਤੋਂ ਪਾਣੀ ਬਾਹਰ ਨਿਕਲਦਾ ਹੈ ਅਤੇ ਅਪਾਰਗਮਨਸ਼ੀਲ ਪਰਤ ਦੇ ਦਬਾਉ ਹੇਠ ਵਗਦਾ ਪਾਣੀ ਫ਼ੁਆਰਾ-ਰੂਪੀ ਚਸ਼ਮੇ ਵਾਂਗ ਨਿਕਲਦਾ ਹੈ। ਇਸ ਪਾਣੀ ਵਿਚ ਠੋਸ ਪਦਾਰਥਾਂ ਦੇ ਕਣ ਅਤੇ ਲੂਣ ਵੀ ਘੁਲੇ ਹੁੰਦੇ ਹਨ। ਠੋਸ ਪਦਾਰਥ ਪਾਣੀ ਵਿਚ ਰਲੇ ਲੂਣਾਂ ਨਾਲ ਜੰਮ ਜਾਂਦੇ ਹਨ ਅਤੇ ਚਸ਼ਮੇ ਦੇ ਆਲੇ-ਦੁਆਲੇ ਇਕ ਪਹਾੜੀ ਜਾਂ ਟਿੱਲਾ ਬਣ ਜਾਂਦਾ ਹੈ ਜਿਸ ਨੂੰ ‘ਮਾਉਂਡ ਸਪਰਿੰਗ’ ਕਹਿੰਦੇ ਹਨ। ਇਹ ਆਸਟ੍ਰੇਲੀਆ ਵਿਚ ਆਮ ਹਨ।
ਚੂਨੇ ਦੇ ਪੱਥਰ ਦੀਆਂ ਵਿਸ਼ਾਲ ਪਰਤਾਂ ਇਕ ਦੂਜੀ ਨਾਲ ਪੱਕੀਆਂ ਜੁੜੀਆਂ ਹੁੰਦੀਆਂ ਹਨ ਪਰ ਇਹ ਬਾਰਸ਼ ਦੇ ਪਾਣੀ ਵਿਚ ਘੁਲਣਸ਼ੀਲ ਹੁੰਦੀਆਂ ਹਨ। ਇਸ ਤਰ੍ਹਾਂ ਜੋੜ ਵਾਲੀ ਥਾਂ ਘੁਲ ਕੇ ਵੱਡੀ ਹੋ ਜਾਂਦੀ ਹੈ ਅਤੇ ਸਾਰਾ ਪਾਣੀ ਚਟਾਨਾਂ ਅੰਦਰ ਰਿਸਦਾ ਰਹਿੰਦਾ ਹੈ ਜਿਹੜਾ ਮੁੜ ਚਸ਼ਮਿਆਂ ਦੇ ਰੂਪ ਵਿਚ ਫੁੱਟ ਪੈਂਦਾ ਹੈ। ਇਹ ਪਾਣੀ ਬਹੁਤ ਸ਼ੁੱਧ ਹੁੰਦਾ ਹੈ।
ਖਣਿਜੀ ਚਸ਼ਮੇ––ਚਸ਼ਮੇ ਦੇ ਪਾਣੀ ਵਿਚ ਚੂਨੇ ਦੇ ਕਾਰਬੋਨੇਟ ਅਤੇ ਸਲਫ਼ੇਟ ਹੁੰਦੇ ਹਨ। ਜਿਨ੍ਹਾਂ ਚਸ਼ਮਿਆਂ ਦੇ ਪਾਣੀ ਵਿਚ ਖਣਿਜ ਮਿਲੇ ਹੁੰਦੇ ਹਨ, ਉਨ੍ਹਾਂ ਨੂੰ ਕੌੜੇ ਚਸ਼ਮੇ ਕਿਹਾ ਜਾਂਦਾ ਹੈ। ਲੋਹਾ, ਗੰਧਕ, ਮੈਗਨੀਸ਼ੀਅਮ ਆਦਿ ਮਿਲੇ ਚਸ਼ਮਿਆਂ ਨੂੰ ‘ਮੈਡੀਸਨਲ ਸਪਰਿੰਗ’ ਕਿਹਾ ਜਾਂਦਾ ਹੈ।
ਗਰਮ ਪਾਣੀ ਵਾਲੇ ਚਸ਼ਮੇ––ਇਨ੍ਹਾਂ ਦੀ ਇਕ ਕਿਸਮ ਵਿਚ ਪਾਣੀ ਕਾਫ਼ੀ ਡੂੰਘਾਈ ਤੋਂ ਉਤਾਂਹ ਵੱਲ ਉੱਠਦਾ ਹੈ ਅਤੇ ਚਟਾਨਾਂ ਦੀ ਰਗੜ ਨਾਲ ਗਰਮ ਹੋ ਕੇ ਬਾਹਰ ਨਿਕਲਦਾ ਹੈ। ਦੂਜੀ ਕਿਸਮ ਜਵਾਲਾਮੁਖੀ ਚਸ਼ਮੇ ਹਨ; ਜਿਨ੍ਹਾਂ ਦੇ ਪਾਣੀ ਵਿਚ ਖਣਿਜ ਪਦਾਰਥ ਘੁਲੇ ਹੁੰਦੇ ਹਨ। ਨਿਊਜ਼ੀਲੈਂਡ ਦੀਆਂ ਪ੍ਰਸਿੱਧ ਪਿੰਕ ਐਂਡ ਵ੍ਹਾਈਟ ਪੌੜੀਆਂ ਇਸ ਕਿਸਮ ਦੀ ਉਦਾਹਰਣ ਹਨ।
ਹ. ਪੁ.––ਐਨ. ਬ੍ਰਿ. 21 : 265
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First