ਚਾਦਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਦਰ (ਨਾਂ,ਇ) ਬਿਸਤਰੇ ਪੁਰ ਵਿਛਾਉਣ ਜਾਂ ਉਦਾਲ਼ੇ ਲਿਆ ਜਾਣ ਵਾਲਾ ਕੱਪੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3714, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਾਦਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਦਰ [ਨਾਂਇ] ਪੰਜਾਬੀ ਪਹਿਰਾਵੇ ਵਿੱਚ ਲੱਕ ਉੱਤੇ ਬੰਨ੍ਹਿਆ ਜਾਣ ਵਾਲ਼ਾ ਕੱਪੜਾ , ਲੱਕਦੀ, ਤਹਿਮਤ; ਕੱਪੜੇ ਦਾ ਚੌਨੁਕਰਾ ਟੁਕੜਾ ਜੋ ਬਿਸਤਰੇ ਉੱਤੇ ਵਿਛਾਉਣ ਜਾਂ ਉੱਤੇ ਲੈਣ ਲਈ ਵਰਤਿਆ ਜਾਂਦਾ ਹੈ; ਟੀਨ ਆਦਿ ਦਾ ਪੱਤਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3705, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਾਦਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਦਰ. ਫ਼ਾ ਸੰਗ੍ਯਾ—ਚੱਦਰ. ਸ਼ਰੀਰ ਪੁਰ ਓਢਣ ਦਾ ਵਸਤ੍ਰ. ਸੰਵ੍ਯਾਨ। ੨ ਜਲਜੰਤ੍ਰ (ਫੁਹਾਰੇ) ਅੱਗੇ ਲਹਿਰੀਏਦਾਰ ਪੱਥਰ ਆਦਿ ਦਾ ਤਖ਼ਤਾ , ਜਿਸ ਉੱਪਰਦੀਂ ਪਾਣੀ ਡਿਗਦਾ ਸੁੰਦਰ ਪ੍ਰਤੀਤ ਹੁੰਦਾ ਹੈ. ਆਬਸ਼ਾਰ. “ਨੀਰ ਝਰੈ ਕਹਁ੣ ਚਾਦਰ.” (ਕ੍ਰਿਸਨਾਵ) ੩ ਇੱਕ ਪ੍ਰਕਾਰ ਦੀ ਆਤਿਸ਼ਬਾਜ਼ੀ, ਜਿਸ ਦੇ ਫੁੱਲ ਖਿੜਕੇ ਚਾਦਰ ਵਾਂਙ ਫੈਲ ਜਾਂਦੇ ਹਨ. “ਚਾਦਰ ਝਾਰ ਛੁਟਤ ਫੁਲਵਾਰੀ.” (ਗੁਪ੍ਰਸੂ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਾਦਰ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਚਾਦਰ : ਸੰਤਾਂ ਮਹਾਤਮਾ ਦੁਆਰਾ ਰਚਿਤ ਬਾਣੀ ਵਿਚ ਚਾਦਰ ਤੇ ਚੁਨਰੀ ਸ਼ਬਦ ਦਾ ਪ੍ਰਯੋਗ ਮਿਲਦਾ ਹੈ। ਭਗਤ ਕਬੀਰ ਦਾ ਇਹ ਪਦ ‘ਝੀਨੀ ਝੀਨੀ ਬੀਨੀ ਚਾਦਰੀਆ’ ਬੜਾ ਪ੍ਰਸਿੱਧ ਹੈ। ਪੰਚ ਭੌਤਿਕ ਸ਼ਰੀਰ ਨੂੰ ਚਾਦਰ ਦਾ ਪ੍ਰਤੀਕ ਦਿੱਤਾ ਗਿਆ ਹੈ। ਗੁਰਬਾਣੀ ਵਿਚ ਬ੍ਰਹਿਮੰਡ ਦਾ ਛੋਟਾ ਰੂਪ ਸ਼ਰੀਰ ਦਾ ਵਾਚਕ ਬਣ ਕੇ ਬਾਰ ਬਾਰ ਆਉਂਦਾ ਹੈ। ਜਿਵੇਂ “ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਹਿ ਸੋ ਪਾਵੈ। ਪੀਪਾ ਪਣਵੈ ਪਰਮਤੁਤ ਹੈ ਸਤਿਗੁਰੂ ਹੋਇ ਲਖਾਵੈ।” (ਧਨਾਸਰੀ ਰਾਗ, ਆ. ਗ੍ਰੰਥ ਪੰਨਾ ੬੯੫) ਭਗਤ ਪੀਪਾ ਦੇ ਇਨ੍ਹਾਂ ਸ਼ਬਦਾਂ ਤੋਂ Macrocosm ਵਿਰਾਟ ਵਿਸ਼ਵ (ਬ੍ਰਹਿਮੰਡ) Microcosm ਲਘੂ ਵਿਸ਼ਵ (ਸ਼ਰੀਰ) ਦੇ ਅੰਤਰੀਵ ਰਿਸ਼ਤੇ ਬਾਰੇ ਸੋਝੀ ਹੁੰਦੀ ਹੈ। ਪਰਮਾਤਮਾ ਜੋ ਸਾਰੇ ਬ੍ਰਹਮੰਡ ਵਿਚੋਂ ਵਿਆਪਕ ਹੈ, ਉਹੀ ਕਾਇਆ ਵਿਚ ਵੀ ਵਸਦਾ ਹੈ। ਮਨਮੁਖ ਇਸ ਭੇਦ ਨੂੰ ਅੰਦਰੋਂ ਲੱਭਣ ਦੀ ਬਜਾਇ ਬਾਹਰ ਢੂੰਢਦਾ ਫਿਰਦਾ ਹੈ। ਗੁਰੂ ਅਮਰਦਾਸ ਜੀ ਫਰਮਾਉਂਦੇ ਹਨ :

                   ਗੜ ਕਾਇਆ ਅੰਦਰ ਬਹੁ ਹਟ ਬਾਜਾਰਾ।

                   ਤਿਸ ਵਿਚ ਨਾਮ ਹੈ ਅਤਿ ਅਪਾਰਾ।                      ––(ਮਾਰੂ ਮ. ੩ ਆਦਿ ਗ੍ਰੰਥ, ੧੦੫੩)

          ਗੁਰੂ ਸਾਹਿਬ ਨੇ ਸ਼ਰੀਰ ਨੂੰ ਕਿਲ੍ਹਾ ਕਿਹਾ ਹੈ ਜਿਸ ਵਿਚ ਦੁਨੀਆ ਦੀਆਂ ਸਾਰੀਆਂ ਵਸਤੂਆਂ ਦਾ ਬਾਜ਼ਾਰ ਲੱਗਿਆ ਹੋਇਆ ਹੈ ਅਤੇ ਸਭ ਤੋਂ ਸ੍ਰੇਸ਼ਠਤਰ ਵਸਤੂ ਨਾਮ ਹੈ। ਇਸ ਲਈ ਹੀ ਮਨੁੱਖ ਨੂੰ ‘ਘਟ ਹੀ ਖੋਜਹੁ ਭਾਈ’ ਦਾ ਉਪਦੇਸ਼ ਦ੍ਰਿੜ੍ਹ ਕਰਵਾਇਆ ਹੈ।

          ਕਬੀਰ ਤੋਂ ਪਹਿਲਾਂ ਆਏ ਸੰਤਾਂ ਨੇ ਸ਼ਰੀਰ ਨੂੰ ਕੰਚਨ ਕਿਹਾ ਹੈ –– “ਕਾਇਆ ਕੰਚਨ ਸ਼ਬਦ ਵੀਚਾਰਾ। ਤਿਥੈ ਹਰਿ ਵਸੈ ਜਿਸ ਦਾ ਅੰਤੁ ਨ ਪਾਰਾਵਾਰਾ।” (ਮਾਇਆ ਵਾਦੀ ਸ਼ਰੀਰ ਨੂੰ ਵੱਡੀ ਚੀਜ਼ ਨਹੀਂ ਮੰਨਦੇ)। ਉਨ੍ਹਾਂ ਦੇ ਵਿਚਾਰਾਂ ਅਨੁਸਾਰ ਪਰਮਾਰਥਕ ਸੱਤਾ ਬ੍ਰਹਮ ਹੈ। ਬਾਕੀ ਸਾਰਾ ਜਗਤ ਮਿਥਿਆ, ਭ੍ਰਮ ਤੇ ਮਾਇਆ ਹੈ। ਇਸ ਦੇ ਉਲਟ ਗੁਰਬਾਣੀ ਵਿਚ ‘ਇਹ ਜਗ ਸਚੇ ਕੀ ਹੈ ਕੋਠੜੀ ਸਚੈ ਕਾ ਵਿਚ ਵਾਸ’ ਦਾ ਵਿਚਾਰ ਪ੍ਰਧਾਨ ਹੈ। ਭਗਤ ਕਬੀਰ ਵੀ ਮਾਇਆ ਦੇ ਅਰਥ ਨਾਲ ਸਹਿਮਤ ਹਨ ਪਰ ਉਹ ਸ਼ਰੀਰ ਨੂੰ ਵਿਅਰਥ ਨਹੀਂ ਮੰਨਦੇ। ਭਗਤਾਂ ਤੇ ਸੰਤ ਕਵੀਆਂ ਦੇ ਵਿਚਾਰ ਵਿਚ ਸ਼ਰੀਰ ਰੂਪੀ ਚਾਦਰ ਜਾਂ ਕਾਇਆ ਜੋ ਲੋਭ, ਮੋਹ, ਹੰਕਾਰ ਦੇ ਨਾਲ ਮੈਲੀ ਹੋ ਚੁੱਕੀ ਹੈ। ਇਸ ਨੂੰ ਗਿਆਨ ਦੇ ਸਾਬਣ ਨਾਲ ਧੋ ਕੇ ਸੁਰੱਖਿਅਤ ਰੱਖਣ ਦੀ ਲੋੜ ਹੈ। ਹੋਰ ਅਰਥਾਂ ਵਿਚ ਇਸ ਨੂੰ ਚੁਨਰੀ ਵੀ ਕਿਹਾ ਗਿਆ ਹੈ ਜੋ ਖਸਮ ਅਥਵਾ ਪ੍ਰਭੂ ਵੱਲੋਂ ਦਿੱਤੀ ਵਸਤੂ ਨੂੰ ਜਿਸ ਨੂੰ ਪ੍ਰੇਮ ਨਾਲ ਤੇ ਪ੍ਰੇਮ ਦੇ ਖ਼ਾਸ ਸਮੇਂ ਲਈ ਵਰਤਣ ਦਾ ਆਦੇਸ਼ ਦਿੱਤਾ ਹੈ। ਚੁਨਰੀ ਸ਼ਬਦ ਦੀ ਵਰਤੋਂ ਗੁਰਬਾਣੀ ਵਿਚ ਨਹੀਂ ਮਿਲਦੀ। ਗੁਰਬਾਣੀ ਵਿਚ ਦੇਹ ਲਈ ਕਾਇਆ, ਸ਼ਰੀਰ ਤੇ ਤਨ –– ‘ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ’ ਆਦਿ ਸ਼ਬਦਾਂ ਦਾ ਪ੍ਰਯੋਗ ਕੀਤਾ ਮਿਲਦਾ ਹੈ। ਸ਼ਰੀਰ ਨੂੰ ਸੋਨੇ ਵਰਗੀ ਚਮਕੀਲੀ ‘ਕੰਚਨ ਕਾਇਆ‘ ਕਹਿ ਕੇ ਵੀ ਅਲੰਕ੍ਰਿਤ ਕੀਤਾ ਹੈ ਜੋ ਪ੍ਰਭੂ ਦੀ ਸਾਧਨਾ ਦੁਆਰਾ ਸਾਧਿਆ ਗਿਆ ਹੋਵੇ।

                                       [ਸਹਾ. ਗੰਥ––ਹਿ. ਸਾ. ਕੋ. (1); ਮ. ਕੋ.]                        


ਲੇਖਕ : ਡਾ. ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.