ਚੈਟੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਚੈਟੀ : ਇਹ ਜਰਮਨੀ ਦਾ ਇਕ ਕਬੀਲਾ ਸੀ। ਮੁੱਢ ਵਿਚ ਇਹ ਲੋਕ ਫੇਜ਼ਰ ਦਰਿਆ ਦੇ ਨਜ਼ਦੀਕ ਦੇ ਖੇਤਰ ਵਿਚ ਵੱਸੇ ਹੋਏ ਸਨ। ਪਹਿਲੀ ਈਸਵੀ ਵਿਚ ਇਸ ਕਬੀਲੇ ਦੇ ਲੋਕਾਂ ਨੇ ਰੋਮਨਾਂ ਦਾ ਤਕੜਾ ਵਿਰੋਧ ਕੀਤਾ। ਇਸ ਸਮੇਂ ਇਹ ਲੋਕ ਆਪਣੇ ਮੁੱਢਲੇ ਸਥਾਨ ਤੋਂ ਆਪਣੇ ਕਈ ਗਵਾਂਢੀ ਕਬੀਲਿਆਂ ਨੂੰ ਹਰਾਉਂਦੇ ਹੋਏ ਟੋਰਸ ਪਹਾੜਾਂ ਨੂੰ ਪਾਰ ਕਰਕੇ ਮੇਨ ਦਰਿਆ ਦੀ ਵਾਦੀ ਤੱਕ ਵਸ ਗਏ। 83 ਈ. ਪੂ. ਵਿਚ ਡਾਮਿਸ਼ਨ (Domitian) ਬਾਦਸ਼ਾਹ ਨੇ ਇਨ੍ਹਾਂ ਨੂੰ ਇਥੋਂ ਵਾਪਸ ਕਰ ਦਿੱਤਾ ਪਰ ਇਹ ਰੋਮਨਾਂ ਨੂੰ ਲਗਾਤਾਰ ਤੰਗ ਕਰਦੇ ਰਹੇ। ਸੰਨ 89 ਵਿਚ ਅਪਰ ਜਰਮਨੀ ਦੇ ਇਕ ਬਾਗ਼ੀ ਗਵਰਨਰ ਨਾਲ ਰਲ ਕੇ ਇਨ੍ਹਾਂ ਨੇ ਸੰਨ 162,170 ਅਤੇ ਫਿਰ 213 ਵਿਚ ਕਈ ਵਾਰੀ ਰੋਮਨ ਖੇਤਰ ਨੂੰ ਲੁੱਟਿਆ। ਸ਼ਾਇਦ ਤੀਜੀ ਸਦੀ ਵਿਚ ਫਰੈਂਕ ਦੀ ਕੁਲੀਸ਼ਨ ਸਰਕਾਰ ਬਣਨ ਸਮੇਂ ਇਨ੍ਹਾਂ ਨੂੰ ਮਾਨਤਾ ਦੇ ਦਿੱਤੀ ਗਈ। ਆਧੁਨਿਕ ਜਰਮਨੀ ਦੇ ਹੋਸੀ ਖੇਤਰ ਦਾ ਨਾਂ ਚੈਟੀ ਕਬੀਲੇ ਤੋਂ ਹੀ ਬਣਿਆ ਹੈ।
ਹ. ਪੁ.––ਐਨ. ਬ੍ਰਿ. ਮਾ. 2 : 782; ਐਨ. ਬ੍ਰਿ. 5 : 350
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5441, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First