ਚੌਥੀ ਪੀੜ੍ਹੀ ਦੀਆਂ ਭਾਸ਼ਾਵਾਂ ਸਰੋਤ : 
    
      ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Fourth Generation Languages or 4GL)
	ਚੌਥੀ ਪੀੜ੍ਹੀ  ਦੀਆਂ ਭਾਸ਼ਾਵਾਂ, ਤੀਸਰੀ ਪੀੜ੍ਹੀ ਦੀਆਂ ਭਾਸ਼ਾਵਾਂ  ਨਾਲ  ਮਿਲਦੀਆਂ-ਜੁਲਦੀਆਂ ਹਨ। ਇਹਨਾਂ ਵਿੱਚ ਵੀ ਅੰਗਰੇਜ਼ੀ ਵਾਲੀਆਂ  ਹਦਾਇਤਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਤੀਸਰੀ ਪੀੜ੍ਹੀ  ਦੀਆਂ ਭਾਸ਼ਾਵਾਂ ਵਿਵਹਾਰਿਕ (ਪ੍ਰੋਸੀਜਰਲ) ਹੁੰਦੀਆਂ ਹਨ ਪਰ  ਚੌਥੀ ਪੀੜ੍ਹੀ ਦੀਆਂ ਭਾਸ਼ਾਵਾਂ ਇਸ ਦੇ ਉਲਟ ਗ਼ੈਰ  ਵਿਵਹਾਰਿਕ (ਨਾਨ ਪ੍ਰੋਸੀਜਰਲ) ਹੁੰਦੀਆਂ ਹਨ। ਗ਼ੈਰ ਵਿਵਹਾਰਿਕ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਹਦਾਇਤਾਂ ਲਿਖਣਾ  ਹੋਰ  ਵੀ ਆਸਾਨ ਹੁੰਦਾ  ਹੈ। ਇਸ ਦਾ ਕਾਰਨ  ਇਹ ਹੈ ਕਿ ਇਸ ਵਿੱਚ 'ਕਿਵੇਂ' ਦੀ ਬਜਾਏ 'ਕੀ' ਦਾ ਉਲੇਖ ਕੀਤਾ ਜਾਂਦਾ ਹੈ। ਇਸ ਵਿੱਚ ਬਹੁਤ  ਹੀ ਘੱਟ  ਸਮੇਂ  ਵਿੱਚ ਘੱਟ ਕੋਸ਼ਿਸ਼ਾਂ ਰਾਹੀਂ ਵੱਡੇ-ਵੱਡੇ ਪ੍ਰੋਗਰਾਮਾਂ ਦਾ ਵਿਕਾਸ  ਕੀਤਾ ਜਾ ਸਕਦਾ ਹੈ। ਚੌਥੀ ਪੀੜ੍ਹੀ ਦੀਆਂ ਭਾਸ਼ਾਵਾਂ ਵਿੱਚ ਛੋਟੇ-ਛੋਟੇ ਪ੍ਰੋਗਰਾਮ  ਲਿਖ ਕੇ ਵੱਡੇ-ਵੱਡੇ ਕੰਮ  ਕਰਵਾਏ ਜਾ ਸਕਦੇ ਹਨ।
	 
	 
    
      
      
      
         ਲੇਖਕ : ਸੀ.ਪੀ. ਕੰਬੋਜ, 
        ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First