ਚੰਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਮ (ਨਾਂ,ਪੁ) ਡੰਗਰ ਪਸ਼ੂ ਦੀ ਲਾਹੀ ਹੋਈ ਖੱਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੰਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਮ [ਨਾਂਪੁ] ਚਮੜਾ, ਖੱਲ , ਧੌੜੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9755, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੰਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚੰਮ. ਸੰਗ੍ਯਾ—ਚਮ੗. ਚਾਮ. ਤੁਚਾ. ਖੱਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੰਮ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੰਮ, (ਪ੍ਰਾਕ੍ਰਿਤ : चम्म; ਸੰਸਕ੍ਰਿਤ : चर्म) \ ਪੁਲਿੰਗ : ਖਲੜੀ, ਚਮੜਾ, ਧੌੜੀ

–ਚੰਮ ਉਤਾਰਨਾ, (ਉਧੇੜਨਾ), ਮੁਹਾਵਰਾ : ਬਹੁਤ ਮਾਰਨਾ ਕੁੱਟਣਾ

–ਚੰਮ ਅਧਰੋੜਨ, (ਜਟਕੀ ਕੋਸ਼) / ਮੁਹਾਵਰਾ : ਚਮ ਉਧੇੜਨਾ

–ਚਮਗਿੱਦੜ, (ਪੋਠੋਹਾਰੀ) / ਪੁਲਿੰਗ : ਕੁੱਤੇ ਵਰਗੇ ਮੂੰਹ ਵਾਲਾ ਇੱਕ ਪੰਛੀ ਜੋ ਦਿਨੇ ਦਰੱਖ਼ਤਾਂ ਨਾਲ ਪੁੱਠਾ ਲਟਕਿਆ ਰਹਿੰਦਾ ਹੈ ਤੇ ਰਾਤ ਨੂੰ ਉੱਡ ਕੇ ਖ਼ੁਰਾਕ ਲੱਭਦਾ ਹੈ

–ਚੰਮਚੜਿੱਕ, (ਪੋਠੋਹਾਰੀ) / ਇਸਤਰੀ ਲਿੰਗ : ਚਾਮਚਿੜਕ

–ਚੰਮਚਿੱਚੜ, ਪੁਲਿੰਗ : ੧. ਚੰਮ ਨਾਲ ਚਿੰਬੜਨ ਵਾਲਾ ਚਿੱਚੜ; ੨. ਚਿੱਚੜ ਵਾਂਗੂੰ ਚਿੰਮੜ ਜਾਣ ਵਾਲਾ ਆਦਮੀ

–ਚੰਮ ਜੂੰ, ਇਸਤਰੀ ਲਿੰਗ : ਇੱਕ ਤਰ੍ਹਾਂ ਦਾ ਛੋਟਾ ਕੀੜਾ ਜੋ ਪਸ਼ੂਆਂ ਅਤੇ ਕਦੇ ਕਦੇ ਮਨੁੱਖਾਂ ਦੇ ਸਰੀਰ ਤੇ ਵੀ ਪੈਦਾ ਹੋ ਜਾਂਦਾ ਹੈ

–ਚੰਮ ਦੀਆਂ ਚਲਾਉਣਾ, ਮੁਹਾਵਰਾ : ੧. ਆਪ ਹੁਦਰੀਆਂ ਕਰਨਾ, ਮਨਮਰਜ਼ੀ ਕਰਨਾ; ੨. ਜ਼ੁਲਮ ਕਰਨਾ, ਅਨ੍ਹੇਰ ਮਚਾਉਣਾ

–ਚੰਮ ਦੇ ਦੰਮ, ਪੁਲਿੰਗ : ਚਮੜੇ ਦਾ ਸਿੱਕਾ

–ਚੰਮ ਦੇ ਚੰਮ ਚਲਾਉਣਾ, ਮੁਹਾਵਰਾ : ਚੰਮ ਦੀਆਂ ਚਲਾਉਣਾ

–ਚੰਮ ਪੱਟੀ ਦੇਣਾ, (ਪੋਠੋਹਾਰੀ) / ਮੁਹਾਵਰਾ : ਮਾਰ ਮਾਰ ਕੇ ਚੰਮ ਉਧੇੜ ਦੇਣਾ

–ਚੰਮ ਲਾਹੁਣਾ, ਮੁਹਾਵਰਾ : ੧. ਬਹੁਤ ਮਾਰਨਾ ਕੁੱਟਣਾ, ਜ਼ਿਆਦਾ ਮਾਰ ਕੁਟਾਈ ਕਰਨਾ; ੨. ਨਾਜਾਇਜ਼ ਮੁਨਾਫ਼ਾ ਕਮਾਉਣਾ

–ਚੰਮ ਵੱਢਣਾ, ਮੁਹਾਵਰਾ : ਦੁਖ ਦੇਣਾ, ਤੰਗ ਕਰਨਾ (ਭਾਈ ਬਿਸ਼ਨਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 29, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-19-03-02-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.