ਚੱਕਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Gyre (ਜਾਇਅਰ) ਚੱਕਰ: ਮਹਾਂਸਾਗਰਾਂ ਵਿੱਚ ਰੌਆਂ ਦਾ ਇਕ ਚੱਕਰ। ਸਮੁੰਦਰ ਦਾ 20° ਤੋਂ 30° ਉੱਤਰੀ ਅਤੇ ਦੱਖਣੀ ਅਕਸ਼ਾਂਸ਼ਾਂ ਦੇ ਵਿਚਕਾਰ ਉਪ-ਊਸ਼ਣ ਉੱਚ-ਵਾਯੂ ਦਾਅਬ ਪ੍ਰਣਾਲੀਆਂ ਦੁਆਲੇ ਪਾਣੀ ਦੀ ਸਤ੍ਹਾ ਦਾ ਬੰਦ ਘੁੰਮਣ-ਘੇਰ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਚੱਕਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕਰ [ਨਾਂਪੁ] ਇੱਕ ਸਥਿਰ ਬਿੰਦੂ ਤੋਂ ਸਮਾਨ ਦੂਰੀ ਉੱਪਰ ਬਿੰਦੂ ਪੱਥ ਦੁਆਰਾ ਘਿਰਿਆ ਸਮਤਲ ਆਕਾਰ, ਦਾਇਰਾ, ਘੇਰਾ; ਆਪਸੀ ਪਰਿਵਰਤਨ ਦਾ ਪ੍ਰਕਿਰਤਿਕ ਵਰਤਾਰਾ (ਜਿਵੇਂ ਜਲ

ਚੱਕਰ, ਕਾਰਬਨ-ਚੱਕਰ ਆਦਿ); ਕੁਮ੍ਹਿਆਰ ਦੇ ਚੱਕ ਜਾਂ ਪਹੀਏ ਦਾ ਪੂਰਾ ਗੇੜਾ; ਨਿਹੰਗ ਸਿੰਘ ਦੀ ਦਸਤਾਰ ਉੱਤੇ ਸਜਾਇਆ ਲੋਹੇ ਦਾ ਗੋਲ਼ ਸ਼ਸਤਰ; ਭੁਆਂਟਣੀ , ਘੁਮੇਰਨੀ; ਮੁਸੀਬਤ , ਝਮੇਲਾ, ਝੰਜਟ, ਸਮੇ ਦਾ ਫੇਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੱਕਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕਰ. ਦੇਖੋ, ਚਕਰ । ੨ ਦੇਖੋ, ਚਕ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19312, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੱਕਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੱਕਰ (ਪਿੰਡ): ਪੰਜਾਬ ਪ੍ਰਾਂਤ ਦੇ ਲੁਧਿਆਣਾ ਜ਼ਿਲ੍ਹਾ ਦੇ ਜਗਰਾਉਂ ਨਗਰ ਤੋਂ 16 ਕਿ.ਮੀ. ਦੱਖਣ ਵਲ ਸਥਿਤ ਇਕ ਪਿੰਡ , ਜਿਥੇ ਗੁਰੂ ਹਰਿਗੋਬਿੰਦ ਸਾਹਿਬ ਆਪਣੀ ਮਾਲਵੇ ਦੀ ਧਰਮ-ਪ੍ਰਚਾਰ-ਯਾਤ੍ਰਾ ਵੇਲੇ ਲੋਪੋਕੇ ਪਿੰਡ ਤੋਂ ਪਧਾਰੇ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਲੰਮੇ ਪਿੰਡ ਤੋਂ ਆਏ ਸਨ। ਦੋਹਾਂ ਗੁਰੂ ਸਾਹਿਬਾਨ ਦੀ ਯਾਦ ਵਿਚ ਇਥੇ ‘ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਤੇ ਦਸਵੀਂ ’ ਬਣਿਆ ਹੋਇਆ ਹੈ। ਇਸ ਗੁਰਦੁਆਰੇ ਦੀ ਨਵੀਂ ਇਮਾਰਤ ਚਾਲ੍ਹੀ ਕੁ ਵਰ੍ਹੇ ਪਹਿਲਾਂ ਉਸਾਰੀ ਗਈ ਸੀ। ਇਸ ਗੁਰੂ-ਧਾਮ ਦੇ ਨਾਲ ਇਕ ਸਰੋਵਰ ਵੀ ਬਣਿਆ ਹੋਇਆ ਹੈ। ਇਹ ਗੁਰਦੁਆਰਾ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚੱਕਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚੱਕਰ : ਇਹ ਇਕ ਅਨੇਕ-ਆਰਥਕ ਸ਼ਬਦ-ਵਿਸ਼ੇਸ਼ ਹੈ, ਜਿਸ ਦੀ ਵਰਤੋਂ ਵਧੇਰੇ ਕਰਕੇ ਸਮੂਹ, ਮੰਡਲ, ਦਾਇਰਾ, ਗੋਲਾਕਾਰ ਚਿੰਨ੍ਹ ਜਾਂ ਵਸਤੂ, ਸਮਾਂ, ਕ੍ਰਮ, ਸੈਨਾ ਆਦਿ ਲਈ ਕੀਤੀ ਗਈ ਹੈ। ਰਿਗ ਵੇਦ ਵਿਚ ਇਹ ਸ਼ਬਦ ਰਥ ਦੇ ਪਹੀਏ ਲਈ ਵਰਤਿਆ ਗਿਆ ਹੈ। ਵੈਦਿਕ ਸਾਹਿਤ ਵਿਚ ਸੂਰਜ ਦੇ ਆਕਾਰ ਅਤੇ ਗਤੀ ਲਈ ਭੀ ਚੱਕਰ ਵਰਤਿਆ ਗਿਆ ਹੈ। ਯਾਗਯਵਲਕਯ ਸਮ੍ਰਿਤੀ ਅਤੇ ਮਹਾਂਭਾਰਤ ਆਦਿ ਵਿਚ ਸੱਤਾਧਾਰੀ ਸਮਰਾਟ ਦੇ ਰਥ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਸ਼ਤਪਥ ਬ੍ਰਾਹਮਣ ਵਿਚ ਸਭ ਤੋਂ ਪਹਿਲਾਂ ਘੁਮਿਆਰ ਦੇ ਚੱਕੇ ਲਈ ‘ਚੱਕਰ’ ਸ਼ਬਦ ਆਇਆ ਹੈ। ਪੁਰਾਣਾਂ ਵਿਚ ਵਰਣਨ ਕੀਤੇ ਗਏ ਵਿਸ਼ਣੂੰ ਦੇ ਪ੍ਰਸਿੱਧ ਗੋਲ ਹਥਿਆਰ ਨੂੰ ਵੀ ਇਹ ਨਾਂ ਦਿੱਤਾ ਗਿਆ ਹੈ।

          ਸ਼ੁਭ-ਅਸ਼ੁਭ ਨਿਰਣੇ ਲਈ 84 ਚੱਕਰਾਂ ਦਾ ਉਲੇਖ ਮਿਲਦਾ ਹੈ। ਗਣਿਤ, ਜੋਤਿਸ਼ ਦੇ ਰਾਸ਼ੀ ਚੱਕਰਾਂ ਵਿਚ ਹਥੇਲੀ, ਪੈਰ ਦੇ ਤਲੇ ਅਤੇ ਉਂਗਲੀਆਂ ਦੇ ਵਿਸ਼ੇਸ਼ ਗੋਲਾਕਾਰ ‘ਚੱਕਰਾਂ ਦੇ ਆਧਾਰ ਤੇ ਵੱਖ-ਵੱਖ ਕਿਸਮ ਦੇ ਫ਼ਲ ਦੱਸੇ ਗਏ ਹਨ। ਯੋਗ ਸ਼ਾਸਤਰ ਵਿਚ ਛੇ ਚੱਕਰਾਂ––ਮੂਲਾਧਾਰ, ਸਵਾਧਿਸ਼ਠਾਨ, ਮਣਿਪੂਰ, ਅਨਾਹਤ, ਵਿਸ਼ੁੱਧ ਅਤੇ ਆਗਿਆਖਯ––ਦਾ ਪ੍ਰਤੀਕਾਤਮਕ ਵਰਣਨ ਹੈ। ਮੰਦਰ ਦੇ ਸ਼ੁਭ-ਅਸ਼ੁਭ ਵਿਚਾਰ ਲਈ ਵੀ ਕੁਝ ਚੱਕਰਾਂ ਦੀ ਵਰਤੋਂ ਹੁੰਦੀ ਹੈ। ਤੰਤ੍ਰ ਗ੍ਰੰਥਾਂ ਵਿਚ ਚੱਕਰਾਂ ਦਾ ਵਿਸ਼ੇਸ਼ ਪ੍ਰਯੋਗ ਹੋਇਆ ਮਿਲਦਾ ਹੈ। ਚੱਕਰ-ਵਯੂਹ ਲਈ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

          ਹ. ਪੁ.––ਹਿੰ. ਵਿ. ਕੋ. 4 : 151


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13006, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.