ਚੱਪਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਪਾ (ਵਿ, ਨਾਂ) ਸਿਰ ਦੇ ਆਸੇ-ਪਾਸੇ ਬਾਹਰ ਨੂੰ ਵਧੇ ਸਿੰਗਾਂ ਵਾਲਾ ਬਲਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੱਪਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਪਾ (ਨਾਂ,ਪੁ) 1 ਚਾਰ ਉਂਗਲ ਚੌੜਾਈ ਦਾ ਨਾਪ 2 ਰੋਟੀ ਦਾ ਚੌਥਾ ਹਿੱਸਾ 3 ਖੁੂਹ ਦੀ ਮਾਲ੍ਹ ਨੂੰ ਫਸਾ ਕੇ ਰੱਖਣ ਵਾਲਾ ਬੈੜ ਦੀ ਹਰ ਫਲ੍ਹੀ ਨਾਲ ਲੱਗਾ ਵਧਾਵਾਂ ਟੁਕੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੱਪਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਪਾ [ਨਾਂਪੁ] ਉਹ ਲੱਕੜ ਜਿਸ ਨਾਲ਼ ਮਲਾਹ ਪਾਣੀ ਵਿੱਚ ਬੇੜੀ ਅੱਗੇ ਧੱਕਦੇ ਹਨ, ਚੱਪੂ 2 [ਨਾਂਪੁ] ਰੋਟੀ ਦਾ ਚੌਥਾ ਹਿੱਸਾ; ਹੱਥ ਦੀਆਂ ਚਾਰ ਉਂਗਲਾਂ; ਚਹੁੰ ਉਂਗਲਾਂ ਦਾ ਫ਼ਾਸਲਾ; ਖੂਹ ਦੀ ਬੈੜ

ਨਾਲ਼ ਲੱਗਿਆ ਜੁਗਾੜ ਜਿਸ ਨਾਲ਼ ਮਾਲ੍ਹ ਅੜ ਕੇ ਚਲਦੀ ਹੈ 3 [ਵਿਸ਼ੇ; ਨਾਂਪੁ] (ਬਲ਼ਦ) ਜਿਸਦੇ ਸਿੰਗ ਬਾਹਰ ਨੂੰ ਨਿਕਲ਼ੇ ਹੋਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੱਪਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਪਾ. ਸੰਗ੍ਯਾ—ਚੌਥਾ ਪਾਦ. ਚੌਥਾ ਹਿੱਸਾ । ੨ ਚਾਰ ਉਂਗਲ ਪ੍ਰਮਾਣ ਮਾਪ। ੩ ਨੌਕਾ ਚਲਾਉਣ ਦਾ ਡੰਡਾ ਜਿਸ ਦਾ ਪਾਣੀ ਵਿੱਚ ਫਿਰਨ ਵਾਲਾ ਹਿੱਸਾ ਚੌੜਾ ਹੋਂਦਾ ਹੈ। ੪ ਹੱਥ ਦਾ ਅਗਲਾ ਹਿੱਸਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੱਪਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੱਪਾ, (ਚੱਪੂ) \ ਪੁਲਿੰਗ : ੧. ਉਹ ਲੱਕੜੀ ਜਿਸ ਨਾਲ ਮਲਾਹ ਪਾਣੀ ਵਿੱਚ ਬੇੜੀ ਨੂੰ ਅੱਗੇ ਧੱਕਦੇ ਹਨ, ਚੱਪੂ

–ਚੱਪਾ ਮਾਰਣਾ, (ਲਾਉਣਾ), ਮੁਹਾਵਰਾ : ਸਹਾਇਤਾ ਕਰਨਾ, ਕਿਸੇ ਦੇ ਕੰਮ ਵਿੱਚ ਮਦਦ ਕਰਨਾ (ਭਾਈ ਬਿਸ਼ਨਦਾਸ ਪੁਰੀ)

–ਵੰਝ ਚੱਪਾ ਲਾਣਾ, (ਪੋਠੋਹਾਰੀ) / ਮੁਹਾਵਰਾ : ਯਤਨ ਕਰਨਾ, ਕੋਸ਼ਿਸ਼ ਕਰਨਾ

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 20, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-19-11-39-38, ਹਵਾਲੇ/ਟਿੱਪਣੀਆਂ:

ਚੱਪਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੱਪਾ, (ਚ=ਚਉ<ਪ੍ਰਾਕ੍ਰਿਤ : चउ; ਸੰਸਕ੍ਰਿਤ : चतुस्+ਪਾ=ਪਾਉ<ਸੰਸਕ੍ਰਿਤ : पाद=ਚੌਥਾ ਹਿੱਸਾ; ਟਾਕਰੀ\ ਹਿੰਦੀ :चप्पा; <ਸੰਸਕ੍ਰਿਤ : चर्पट=ਖੁਲ੍ਹੀ ਹਥੇਲੀ) \ ਪੁਲਿੰਗ : ੧. ਚੌਥਾ ਹਿੱਸਾ, ਰੋਟੀ ਦਾ ਚੌਥਾ ਹਿੱਸਾ; ੨. ਚਹੁੰ ਉਂਗਲਾਂ ਜਿੰਨੀ ਚੌੜਾਈ; ੩. ਹੱਥ ਦੀਆਂ ਚਾਰ ਉਂਗਲਾਂ; ੪. ਖੂਹ ਦੇ ਬੈੜ ਦੀ ਹਰ ਫਲ੍ਹੀ ਨਾਲ ਲੱਗਿਆ ਹੋਇਆ ਛੋਟਾ ਜਿਹਾ ਵਧਾਵਾਂ ਟੁਕੜਾ ਜਿਸ ਵਿੱਚ ਅੜ ਕੇ ਮਾਲ੍ਹ ਚੱਲਦੀ ਹੈ

–ਚੱਪਾ ਕੁ, ਵਿਸ਼ੇਸ਼ਣ : ਥੋੜਾ ਜੇਹਾ

–ਚੱਪਾ ਚੱਪਾ, ਵਿਸ਼ੇਸ਼ਣ : ਸਭ ਜਗ੍ਹਾ, ਜ਼ਰਾ ਜ਼ਰਾ, ਰਤਾ ਰਤਾ

–ਚੱਪਾ ਚੱਪਾ ਜ਼ਮੀਨ ਛਾਣ ਮਾਰਨਾ, ਮੁਹਾਵਰਾ : ਸਭ ਜਗ੍ਹਾ ਤਲਾਸ਼ ਕਰਨਾ, ਹਰ ਥਾਂ ਤੇ ਢੂੰਡਣਾ

–ਚੱਪਾ ਭਰ, ਵਿਸ਼ੇਸ਼ਣ : ਨਿੱਕਾ ਜੇਹਾ (ਟੁਕੜਾ ਰੋਟੀ ਆਦਿਕ ਦਾ), ਥੋੜਾ ਜੇਹਾ (ਭਾਈ ਬਿਸ਼ਨਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 20, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-19-11-39-54, ਹਵਾਲੇ/ਟਿੱਪਣੀਆਂ:

ਚੱਪਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੱਪਾ, (ਚਪਟਾ) \ ਵਿਸ਼ੇਸ਼ਣ \ ਪੁਲਿੰਗ : ਐਸਾ ਬਲਦ ਜਿਸ ਦੇ ਸਿੰਗ ਬਾਹਰ ਨੂੰ ਨਿਕਲੇ ਹੋਣ

(ਭਾਈ ਮਈਆ ਸਿੰਘ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 20, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-19-11-40-08, ਹਵਾਲੇ/ਟਿੱਪਣੀਆਂ:

ਚੱਪਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੱਪਾ, (ਸ਼ਾਹਪੁਰੀ) \ (ਚੱਪਾ=ਚਪਤ <ਸੰਸਕ੍ਰਿਤ : चर्पट) \ ਪੁਲਿੰਗ : ਦੁਹੱਥੜ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 20, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-19-11-40-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.