ਛਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਲ [ਨਾਂਪੁ] ਧੋਖਾ , ਫ਼ਰੇਬ , ਜਾਲ੍ਹਸਾਜ਼ੀ , ਕਪਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਲ. ਸੰ. ਸੰਗ੍ਯਾ—ਅਸਲੀਅਤ ਨੂੰ ਲੁਕੋਕੇ ਕਪਟ ਨਾਲ ਹੋਰ ਬਾਤ ਅਥਵਾ ਵਸਤੁ ਨੂੰ ਪ੍ਰਗਟ ਕਰਨਾ। ੨ ਧੋਖਾ. ਫ਼ਰੇਬ । ੩ ਨ੍ਯਾਯਮਤ ਅਨੁਸਾਰ ਕਿਸੇ ਦੇ ਕਹੇ ਹੋਏ ਵਾਕ ਨੂੰ ਤਰਕ ਅਥਵਾ ਹਾਸੀ ਨਾਲ ਉਲਟੇ ਅਰਥ ਵਿੱਚ ਲਾਉਣਾ, ਜਿਵੇਂ ਕੋਈ ਕਹੇ ਕਿ—ਸਾਡੀ ਸਭਾ ਵਿੱਚ ਦੋ ਸ਼ਰੀਰ ਹੋਰ ਆਉਣ ਵਾਲੇ ਹਨ—ਇਸ ਦੇ ਉੱਤਰ ਵਿੱਚ ਕੋਈ ਆਖੇ ਕਿ ਸ਼ਰੀਰ ਤਾਂ ਇੱਕ ਹੀ ਆਫ਼ਤ ਲਿਆ ਦੇਵੇਗਾ, ਜੇ ਦੋ ਆ ਗਏ ਤਦ ਭਾਰੀ ਦੁਰਗਤਿ ਹੋਊ। ੪ ਪਲਮ. Gangrene. ਘਾਉ ਦਾ ਸੜਜਾਣਾ. “ਘਾਵ ਸੁਗਮ ਲਾਗੇ ਹੁਇ ਜੀਵਨ , ਛਲ ਤੇ ਬਚੈ ਨ ਪ੍ਰਾਨ ਨਸਾਇ.” (ਗੁਪ੍ਰਸੂ) ੫ ਵਿ—ਛਲਵਾਨ. ਛਲੀ. “ਛਲ ਬਪੁਰੀ ਇਹ ਕਉਲਾ ਡਰਪੈ.” (ਮਾਰੂ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20215, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਛਲ (ਸੰ.। ਸੰਸਕ੍ਰਿਤ ਛਲ) ਧੋਖਾ , ਦਗ਼ਾ , ਫਰੇਬ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.