ਛੱਲੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੱਲੀ (ਨਾਂ,ਇ) ਮਕਈ ਦੇ ਟਾਂਡੇ ਦੀ ਢਾਕ ’ਤੇ ਲੱਗ ਕੇ ਲੱਥੀ ਗੋਲ ਲਮੂਤਰੀ ਦਾਣੇਦਾਰ ਗੁੱਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਛੱਲੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੱਲੀ [ਨਾਂਇ] (ਮੱਕੀ ਦੀ) ਕੁਕੜੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛੱਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਛੱਲੀ. ਸੰਗ੍ਯਾ—ਮੱਕੀ ਦੀ ਕੁਕੜੀ, ਜਿਸ ਪੁਰ ਛੱਲਿ (ਛਿਲਕਾ) ਹੋਵੇ। ੨ ਕੇਵੜੇ (ਕੇਤਕੀ) ਦਾ ਫੁੱਲ । ੩ ਸੂਤ ਦਾ ਗਲੋਟਾ , ਜੋ ਮੱਕੀ ਦੀ ਛੱਲੀ ਦੇ ਆਕਾਰ ਦਾ ਹੁੰਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛੱਲੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੱਲੀ, (ਸ਼ਾਇਦ, ਪ੍ਰਾਕ੍ਰਿਤ : छल्ली, ਸੰਸਕ੍ਰਿਤ : छिल्ली) \ ਇਸਤਰੀ ਲਿੰਗ : ੧. ਸੂਤ ਦਾ ਗਲੋਟਾ; ੨. ਸ਼ਹਿਦ ਦਾ ਛੱਤਾ; ੩.ਕਿਉੜੇ ਦਾ ਫੁੱਲ; ੪. ਕੇਲੇ ਦੀ ਫਲੀ; ੫. ਤਿੱਲੀ ਦਾ ਵਧਾ ਜੋ ਕਦੇ ਕਦੇ ਤਾਪ ਪਿੱਛੋਂ ਹੋ ਜਾਂਦਾ ਹੈ; ੬. ਮੱਕੀ ਦੀ ਕੁਕੜੀ; ੭. ਖੱਲੀ

–ਛੱਲੀ ਪੂਣੀ ਵਿਕ ਜਾਣੀ, ਮੁਹਾਵਰਾ : ਸਭ ਕੁਝ ਜਾਂਦਾ ਰਹਿਣਾ, ਕੁਝ ਨਾ ਰਹਿਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 28, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-21-01-31-17, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First