ਜਹਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਹਾਦ [ਨਾਂਪੁ] ਧਰਮ-ਯੁੱਧ, ਧਾਰਮਿਕ ਲੜ੍ਹਾਈ; ਸੰਘਰਸ਼ , ਕੋਸ਼ਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਹਾਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਹਾਦ. ਅ਼ਜਿਹਾਦ. ਸੰਗ੍ਯਾ—ਯਤਨ ਕੋਸ਼ਿਸ਼। ੨ ਵਿਧਰਮੀਆਂ ਨਾਲ ਜੰਗ. ਕਾਫ਼ਰਾਂ ਨਾਲ ਧਰਮਯੁੱਧ. .ਕੁਰਾਨ ਵਿੱਚ ਜਹਾਦ ਦੀ ਆਗ੍ਯਾ ਹੈ. ਦੇਖੋ, ਸੂਰਤ ੯, ਆਯਤ ੫-੬-੨੯.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਹਾਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਹਾਦ : ਮੁਸਲਮ ਮੱਤ ਵਿਚ ਇਸਲਾਮੀ ਕਾਨੂੰਨ ਅਨੁਸਾਰ ਵਿਸ਼ੇਸ਼ ਹਾਲਤਾਂ ਵਿਚ ਕਾਫ਼ਰਾਂ ਨਾਲ ਜੰਗ ਕਰਨਾ ਜਾਇਜ਼ ਦੱਸਿਆ ਗਿਆ ਹੈ ਅਤੇ ਇਸ ਨੂੰ ਜਹਾਦ ਦੀ ਸੰਗਿਆ ਦਿੱਤੀ ਗਈ ਹੈ। ਦੂਸਰੇ ਸ਼ਬਦਾਂ ਵਿਚ ਜਹਾਦ ਵਿਧਰਮੀਆਂ ਤੇ ਕਾਫ਼ਰਾਂ ਨਾਲ ਯੁੱਧ ਕਰਨਾ ਹੈ, ਇਸ ਲਈ ਇਸ ਨੂੰ ਧਰਮ ਯੁੱਧ ਕਿਹਾ ਗਿਆ ਹੈ। ਇਸਲਾਮ ਧਰਮ ਦੇ ਧਾਰਮਿਕ ਗਰੰਥ ਕੁਰਾਨ ਸ਼ਰੀਫ਼ ਵਿਚ ਜਹਾਦ ਦੀ ਆਗਿਆ ਪ੍ਰਾਪਤ ਹੈ।

          ਇਸਲਾਮ ਧਰਮ ਦੇ ਸ਼ੀਆ ਫ਼ਿਰਕੇ ਅਨੁਸਾਰ ਕਿਸੇ ਪੈਗ਼ੰਬਰ ਜਾਂ ਵਲੀ ਪੈਗੰਬਰ ਦੇ ਹੁਕਮ ਤੋਂ ਬਿਨਾ ਜਹਾਦ ਨਹੀਂ ਹੋ ਸਕਦਾ ਪਰ ਇਸ ਧਰਮ ਦੇ ਸੁੰਨੀ ਫ਼ਿਰਕੇ ਦੇ ਮੁਸਲਮਾਨਾਂ ਅਨੁਸਾਰ ਜਹਾਦ ਲਈ ਕਿਸੇ ਨਬੀ ਜਾਂ ਇਮਾਮ ਦੇ ਹੁਕਮ ਦੀ ਸ਼ਰਤ ਜ਼ਰੂਰੀ ਨਹੀਂ ਹੈ।

          ਜਹਾਦ ਦੋ ਪ੍ਰਕਾਰ ਦਾ ਹੈ :

          (ੳ) ਜਹਾਦ ਅਸਗਰ––ਇਸ ਤੋਂ ਭਾਵ ਹੈ ਇਸਲਾਮ ਦੀ ਸ਼ਰ੍ਹਾ ਅਨੁਸਾਰ ਕਾਫ਼ਰਾਂ ਨਾਲ ਜੰਗ ਕਰਨਾ।

          (ਅ) ਜਹਾਦ ਅਕਬਰ––ਇਸ ਤੋਂ ਭਾਵ ਹੈ ਮਨੁੱਖੀ ਮਨ ਦੀਆਂ ਖਾਹਿਸ਼ਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ) ਨਾਲ ਸੰਘਰਸ਼ ਕਰਨਾ।

          ਹ. ਪੁ.––ਮੁਹਜ਼ ਬੁਲਗਾਤ 4 : 38; ਮ. ਕੋ. 1498; ਡਿ. ਆ. ਇ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.