ਜੈ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੈ [ਨਾਂਇ] ਜਿੱਤ , ਫ਼ਤਿਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੈ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੈ. ਸਰਵ—ਜਿਸ. “ਜੈ ਘਰਿ ਕੀਰਤਿ ਆਖੀਐ.” (ਸੋਹਿਲਾ) “ਜੈ ਭਾਵੈ ਤੈ ਦੇਇ.” (ਸ੍ਰੀ ਮ: ੩) ਜਿਸ ਭਾਵੈ ਤਿਸ ਦੇਇ। ੨ ਵਿ—ਜਿਤਨੇ. ਯਾਵਤ। ੩ ਸੰ. ਜਯ. ਸੰਗ੍ਯਾ—ਜੀਤ. ਜਿੱਤ. ਫ਼ਤੇ. “ਜਾਕੇ ਭਗਤ ਕਉ ਸਦਾ ਜੈ.” (ਬਸੰ ਮ: ੫) ੪ ਵ੍ਯ—ਜਯ ਹੋ. ਆਸ਼ੀਰਵਾਦ. “ਜੈ ਜਗਦੀਸ ਤੇਰਾ ਜਸ ਜਾਚਉ.” (ਬਸੰ ਅ: ਮ: ੧) ੫ ਸੰਗ੍ਯਾ—ਵਿਨੁ ਦਾ ਇੱਕ ਪਾਰਖਦ. ਜਯ. “ਜੈ ਅਰੁ ਵਿਜੈ ਨਾਮ ਜਿਨ ਜਾਨਾ.” (ਨਾਪ੍ਰ) ੬ ਵਸੁਦੇਵ ਦਾ ਇੱਕ ਪੁਤ੍ਰ, ਜੋ ਕ੍ਰਿਨ ਜੀ ਤੋਂ ਪਹਿਲਾਂ ਜਨਮਿਆ ਸੀ ਅਤੇ ਜਿਸ ਨੂੰ ਕੰਸ ਨੇ ਮਰਵਾ ਦਿੱਤਾ ਸੀ. “ਔਰ ਭਯੋ ਸੁਤ ਜੋ ਉਨ ਕੇ ਗ੍ਰਹਿ ਨਾਮ ਧਰ੍ਯੋ ਤਿਹ ਕੋ ਤਿਨ ਹੂੰ ਜੈ.” (ਕ੍ਰਿਸਨਾਵ) ੭ ਦੇਖੋ, ਜਯ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41876, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੈ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਜੈ (ਅ.। ਪੰਜਾਬੀ -ਜੇਹੜਾ- ਦਾ ਸੰਖੇਪ ਜਿਹ, ਜੈ) ੧. ਜਿਸ। ਯਥਾ- ‘ਜੈ ਘਰਿ ਕੀਰਤਿ ਆਖੀਐ’ ਜਿਸ ਸਤਿਸੰਗ ਰੂਪੀ ਘਰ ਵਿਚ (ਪ੍ਰਭੂ ਦੀ) ਕੀਰਤੀ ਕਹੀਦੀ ਹੈ।
੨. (ਸੰਸਕ੍ਰਿਤ ਜਯ) ਫ਼ਤਹ, ਜਿੱਤ। -ਜੈ ਹੋ- ਆਪਦੀ ਫਤਹ ਹੋਵੇ, ਇਕ ਅਸੀਸ ਹੈ, ਜੋ ਛੋਟੇ ਵਡਿਆਂ ਨੂੰ ਦੇ ਸਕਦੇ ਹਨ। ਯਥਾ-‘ਜੈ ਜਗਦੀਸ ਪ੍ਰਭੂ ਰਖਵਾਰੇ’।
ਦੇਖੋ, ‘ਜੈ ਜੈ, ਜੈ ਜਏ, ਜੈ ਜੈ ਕਾਰ ’
੩. ਜਿੱਤ ਦੇ ਅਰਥਾਂ ਤੋਂ ਵਧ ਕੇ, ਜੈ -ਨਮਸ਼ਕਾਰ- ਦੇ ਅਰਥ ਵਿਚ ਬੀ ਵਰਤਦੇ ਹਨ। ਯਥਾ-‘ਜੈ ਜੈ ਜਇਅੰਪਹਿ ਸਗਲ ਜਾ ਕਉ’।
੪. (ਕ੍ਰਿ.) ਜਾਂਦਾ। ਦੇਖੋ, ‘ਜੈਹਹਿ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 41811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First