ਜੋ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋ [ਪੜ] ਜਿਹੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੋ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋ ਸਰਵ—ਯ: ਜੇਹੜਾ. “ਜੋ ਆਇਆ ਸੋ ਸਭਕੋ ਜਾਸੀ.” (ਗਉ ਛੰਤ ਮ: ੩) ੨ ਜੋਇ ਅਤੇ ਜੋਰੂ ਦਾ ਸੰਖੇਪ. ਦੇਖੋ, ਜੋਜਿਤ। ੩ ਫ਼ਾ. ਜ਼ੋ. ਅਜ਼-ਓ ਦਾ ਸੰਖੇਪ. ਉਸ ਤੋਂ। ੪ ਸਿੰਧੀ. ਕਾ. ਦਾ. ਦੇਖੋ, ਮਹਿੰਜੋ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 41857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੋ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੋ (ਅ.। ਪੰਜਾਬੀ) ਜਿਸਨੂੰ। ਯਥਾ-‘ਜੋ ਛਡਨਾ ਸੁ ਅਸਥਿਰੁ ਕਰਿ ਮਾਨੈ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 41798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜੋ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੋ : ਇਹ ਪੁਰਾਣੇ ਸਮੇਂ ਵਿਚ ਲਾਹੁਲ ਸਪਿਤੀ ਦੇ ਇਲਾਕੇ ਵਿਚ ਨੋਨੋ ਕਬੀਲੇ ਦਾ ਬਰਾਬਰ ਦੀ ਹੈਸੀਅਤ ਵਾਲੇ ਉੱਚ ਬੰਸੀ ਪਰਿਵਾਰਾਂ ਅਤੇ ਲਦਾਖ਼ ਦੇ ਪੁਰਾਣੇ ਹਾਕਮ ਪਰਿਵਾਰਾਂ ਲਈ ਵਰਤਿਆ ਜਾਂਦਾ ਇਕ ਖ਼ਿਤਾਬ ਹੈ। ਲਾਹੁਲ ਖੇਤਰ ਵਿਚ ਬਾੜਠੋਗ ਦੇ ‘ਜੋ’ ਅਕਸਰ ਹੀ ਲਦਾਖ਼ ਦੀਆਂ ਸ਼ਹਿਜ਼ਾਦੀਆਂ ਨਾਲ ਵਿਆਹ ਕਰਵਾ ਲੈਂਦੇ ਸਨ ਜਿਸਨੂੰ ਇਹ (ਜੋ) ਲੋਕ ਆਪਣੇ ਆਪ ਵਿਚ ਇਕ ਖ਼ਾਸ ਰਿਆਇਤ ਸਮਝਦੇ ਸਨ। ਇਸ ਰਿਆਇਤ ਦੇ ਵਿਸ਼ੇਸ਼ ਹੱਕ ਇਨ੍ਹਾਂ ਨੂੰ ਉਸ ਸਮੇਂ ਪ੍ਰਾਪਤ ਹੋਏ ਜਦੋਂ ਕੁੱਲੂ ਦੇ ਰਾਜਿਆਂ ਨੇ ਲਾਹੁਲ ਦਾ ਇਲਾਕਾ ਲਦਾਖ਼ ਨਾਲੋਂ ਵੱਖ ਕਰਨਾ ਚਾਹਿਆ ਸੀ ਤੇ ਇਨ੍ਹਾਂ ਨੇ ਉਨ੍ਹਾਂ ਨਾਲ ਆਪਣੀ ਸੱਚੀ ਵਫ਼ਾਦਾਰੀ ਨਿਭਾਈ। ਸਪਿਤੀ ਦੇ ਨੋਨੋਆਂ ਵਾਂਗ ਲਾਹੁਲ ਦੇ ‘ਜੋ’ ਪਰਿਵਾਰਾਂ ਨੂੰ ਆਪਣੀਆਂ ਲੜਕੀਆਂ ਵਿਆਹੁਣ ਲਈ ਲੋੜੀਂਦਾ ਲੜਕਾ ਲੱਭਣ ਵਿਚ ਕਾਫ਼ੀ ਔਕੜ ਆਉਂਦੀ ਹੈ ਕਿਉਂਕਿ ਉਹ ਆਪਣੇ ਪਰਿਵਾਰਾਂ ਦੇ ਲੜਕਿਆਂ ਵਾਂਗ ਲੜਕੀਆਂ ਨੂੰ ਕੁਲੀਨ ਪਰਿਵਾਰਾਂ ਵਿਚ ਹੀ ਵਿਆਹੁਣਾ ਚਾਹੁੰਦੇ ਸਨ ਜਦ ਕਿ ਹਰੇਕ ਕੁਲੀਨ ਪਰਿਵਾਰ ਇਹ ਰਿਸ਼ਤਾ ਮਨਜੂਰ ਨਹੀਂ ਸੀ ਕਰਦਾ। ਇਸ ਔਕੜ ਕਾਰਨ ਇਨ੍ਹਾਂ ਨੇ ਆਪਣੀਆਂ ਲੜਕੀਆਂ ਕੁੱਲੂ ਵਾਦੀ ਵਿਚ ਰਹਿੰਦੇ ਸਾਧਾਰਣ ਪੱਧਰ ਦੇ ‘ਕਲੇਤ’ ਪਰਿਵਾਰਾਂ ਵਿਚ ਵਿਆਹੁਣੀਆਂ ਸ਼ੁਰੂ ਕਰ ਦਿੱਤੀਆਂ ਹਨ।

          ਹ. ਪੁ.––ਗਲਾ. ਟ੍ਰਾ. ਕਾ. 2 : 387


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 32329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.